ਸ਼ਿਵਸ਼ੰਭੂ ਦਾ ਅਨੋਖਾ ਧਾਮ
ਓਮਕਾਰੇਸ਼ਵਰ ਹਿੰਦੂ ਧਰਮ ਦੇ ਪਵਿੱਤਰ ਪ੍ਰਤੀਕ "ਓਮ' ਨੂੰ ਦਰਸ਼ਾਉਂਦਾ ਹੈ. ਇਹ ਹਰ ਉੱਮਰ ਦੇ ਤੀਰਥ ਯਾਤਰੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ. ਇਥੇ ਨਰਮਦਾ ਅਤੇ ਕਾਵੇਰੀ ਦਾ ਸੰਗਮ ਹੈ ਜਿਸ ਵਿੱਚ ਸ਼ਰਧਾਲੂ ਡੁਬਕੀ ਲਗਾਉਣ ਦੇ ਬਾਅਦ ਪਵਿੱਤਰ ਜੋਤੀਲਿੰਗ ਦੇ ਦਰਸ਼ਨ ਹੋ ਜਾਂਦੇ ਹਨ. ਓਮਕਾਰੇਸ਼ਵਰ ਦਾ ਸ਼ਿਵਲਿੰਗ ਦੇਸ਼ ਦੇ 12 ਪਵਿੱਤਰ ਸ਼ਿਵਲਿੰਗਾਂ ਵਿਚੋਂ ਇਕ ਹੈ. ਮੰਦਰ ਨੂੰ ਓਂਕਾਰ ਮਾਧਾਤਾ ਮੰਦਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ.
ਮੰਦਰ ਦੇ ਉੱਤਰ ਵਿੱਚ ਵਿਧਅ ਪਰਬਤ ਅਤੇ ਦੱਖਣ ਵਿੱਚ ਸਤਪੁਡਾ ਦੇ ਵਿਚਕਾਰ ਨਰਮਦਾ ਨਦੀ ਮੁਕ ਵਾਹਕ ਦੀ ਤਰਾਂ ਹੈ. ਹੁਣ ਵੀ ਇਥੇ ਵੱਡੀ ਸੰਖਿਆ ਵਿੱਚ ਮੱਛਲੀਆਂ ਹਨ ਜਿਹਨਾਂ ਨੂੰ ਹੱਥਾਂ ਨਾਲ ਦਾਨੇ ਖਵਾਉਣ ਦਾ ਸੁੱਖ ਪ੍ਰਾਪਤ ਕੀਤਾ ਜਾ ਸਕਦਾ ਹੈ. ਨਦੀ ਤੇ ਸਥਿਤ ਪੁੱਲ ਇਥੋਂ ਦੀ ਸੁੰਦਰਤਾ ਨੂੰ ਚਾਰ ਚੰਨ ਲੱਗਾ ਦਿੰਦਾ ਹੈ.
ਓਂਕਾਰ ਮਾਧਾਤਾ ਮੰਦਰ ਇਹ ਮੰਦਰ ਨਮਰਦਾ ਵੱਲੋਂ ਕੱਟੇ ਗਏ ਇਕ ਮੀਲ ਲੰਬੇ ਅਤੇ ਅੱਧਾ ਮੀਲ ਚੌੜੇ ਦੀਪ ਤੇ ਸਥਿਤ ਹੈ. ਇਸਦੇ ਨਰਮ ਪੱਥਰਾਂ ਨੂੰ ਕਟਕੇ ਬਰੀਕ ਨਕਾਸ਼ੀ ਕੀਤੀ ਗਈ ਹੈ ਅਤੇ ਵਿਸ਼ੇਸ਼ ਰੂਪ ਤੋਂ ਇਸਦੇ ਉੱਪਰ ਦਾ ਭਾਗ ਦੇਖਣ ਯੋਗ ਹੈ. ਮੰਦਰ ਦੀ ਛੱਤ ਵੀ ਬਹੁਤ ਸੁੰਦਰਤਾ ਨਾਲ ਬਣਾਈ ਗਈ ਹੈ. ਮੰਦਰ ਨੂੰ ਘੇਰੇ ਹੋਏ ਬਰਾਂਡੇ ਵਿੱਚ ਬਣੇ ਖੰਭੇ ਤੇ ਚਿਤੱਰਕਾਰੀ ਕੀਤੀ ਹੋਈ ਹੈ.
ਸਿੱਧਨਾਥ ਮੰਦਰ ਇਹ ਮੱਧਕਾਲ ਈ ਬ੍ਰਹਮਾਣ ਕਲਾ ਦਾ ਬਿਹਤਰੀਨ ਨਮੂਨਾ ਹੈ. ਇਸਦੀ ਵਿਸ਼ੇਸ਼ਤਾ ਬਾਹਰੀ ਕੰਧਾਂ ਤੇ ਹਾਥਿਆਂ ਦੀ ਖੁਬਸੂਰਤ ਚਿੱਤਰਕਾਰੀ ਹੈ.
24 ਅਵਤਾਰ ਇਥੇ ਹਿੰਦੂਆਂ ਤੇ ਜੈਨ ਮੰਦਰਾਂ ਦਾ ਸਮੂਹ ਹੈ. ਹਰੇਕ ਮੰਦਰ ਸਥਾਪਨਾ ਦੇ ਲਿਹਾਜ ਨਾਲ ਕਲਾਕਾਰੀ ਦਾ ਬਿਹਤਰ ਨਮੂਨਾ ਪੇਸ਼ ਕਰਦਾ ਹੈ.
ਸਾਤਮਾਤ੍ਰਕਾ ਮੰਦਰ ਓਮਕਾਰੇਸ਼ਵਰ ਤੋਂ 6 ਕਿਲੋਮੀਟਰ ਦੂਰ ਇਥੇ 10ਵੀਂ ਸਤਾਬਦੀ ਦੇ ਮੰਦਰਾਂ ਦਾ ਸਮੂਹ ਹੈ.
ਕਾਜਲ ਰਾਨੀ ਦੀ ਗੁਫ਼ਾ ਓਮਕਾਰੇਸ਼ਵਰ ਤੋਂ 9 ਕਿਲੋਮੀਟਰ ਦੂਰ ਇਹ ਕੁਦਰਤੀ ਸੁੰਦਰਤਾ ਨਾਲ ਭਰਪੂਰ ਸਥਾਨ ਹੈ. ਅਸਮਾਨ ਤੱਕ ਫੈਲੇ ਹੋਏ ਚੌੜੇ ਹਰਿਆਲੇ ਮੈਦਾਨ ਧਰਤੀ ਤੋਂ ਅਸਮਾਨ ਦਾ ਮੇਲ ਖਾਉਂਦੇ ਜਾਪਦੇ ਹਨ. ਇਥੋਂ ਦੀ ਕੁਦਰਤੀ ਸੁੰਦਰਤਾ ਦਾ ਵਰਣਨ ਕਰਨਾ ਮੁਸ਼ਕਿਲ ਹੈ.
ਕਿਵੇਂ ਜਾਓ- ਹਵਾਈ ਮਾਰਗ ਸਭ ਤੋਂ ਨੇੜੇ ਹਵਾਈ ਅੱਡਾ ਇੰਦੌਰ 77ਕਿਮੀ.ਦੂਰ ਹੈ ਜੋ ਮੁੰਬਈ,ਭੋਪਾਲ ਅਤੇ ਦਿੱਲੀ ਨਾਲ ਜੁੜਿਆ ਹੈ.
ਸੜਕ ਮਾਰਗ ਇਹ ਇੰਦੌਰ,ਉਜੈਨ ਅਤੇ ਖੰਡਵਾ ਨਾਲ ਸੜਕ ਮਾਰਗ ਨਾਲ ਜੁੜਿਆ ਹੈ.
ਕਦੋਂ ਜਾਓ ਅਕਤੁਬਰ ਤੋਂ ਮਾਰਚ ਤੱਕ ਤੁਸੀਂ ਇਥੇ ਕਦੇ ਵੀ ਜਾ ਸਕਦੇ ਹੋ. ਅਕਤੁਬਰ ਨੰਵਬਰ ਦਾ ਮਹੀਨਾ ਆਦਰਸ਼ ਮਹੀਨਾ ਕਿਹਾ ਜਾ ਸਕਦਾ ਹੈ. |