ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਸਟਾਰ ਪ੍ਰੋਫਾਈਲ
ਮੁੱਖਪੰਨਾ » ਮਨੋਰੰਜਨ » ਪੰਜਾਬੀ ਸਿਨੇਮਾ » ਸਟਾਰ ਪ੍ਰੋਫਾਈਲ » ਹੁਣ ਬਹੁਤਾ ਗੈਬ ਨਹੀਂ ਪਾਵਾਂਗਾ : ਚੀਮਾ
Feedback Print Bookmark and Share
 
sarabjit cheema
PRPR
‘ਰੰਗਲੇ ਪੰਜਾਬ ਦੀ ਸਿਫ਼ਤ ਸੁਣਾਵਾਂ,
ਬਈ ਜਿੱਥੇ ਰੱਬ ਵਰਗੀਆਂ ਮਾਵਾਂ
ਧਰਤੀ ਪੰਜ ਦਰਿਆ ਦੀ ਰਾਣੀ,
ਜਿਸਦਾ ਸਰਬਤ ਵਰਗਾ ਪਾਣੀ
ਓਏ ਬੱਲੇ ਬੱਲੇ ਬੱਲੇ ਬੱਲੇ ਬੱਲੇ ,
ਰੰਗਲਾ ਰੰਗਲਾ ਪੰਜਾਬ, ਸਾਡਾ ਰੰਗਲਾ ਪੰਜਾਬ।
ਪੰਜਾਬ ਦੀ ਸਿਫ਼ਤ ਕਰਦੇ ਇਸਨੂੰ ਗੀਤ ਆਪਣੀ ਆਵਾਜ਼ ਦੇ ਨਾਲ ਸਦਾ ਦੇ ਲਈ ਅਮਰ ਕਰ ਦੇਣ ਵਾਲੇ ਪੰਜਾਬੀ ਮਾਂ ਬੋਲੀ ਦੇ ਲਾਡਲੇ ਗਾਇਕ ਅਤੇ ਅਭਿਨੇਤਾ ਸਰਬਜੀਤ ਚੀਮਾ ਦੇ ਨਾਲ ਉਹਨਾਂ ਦੀ ਆਉਣ ਵਾਲੀ ਪੰਜਾਬੀ ਫਿਲਮ 'ਆਪਣੀ ਬੋਲੀ ਆਪਣਾ ਦੇਸ' ਅਤੇ ਉਹਨਾਂ ਦੀ ਗਾਇਕੀ ਬਾਰੇ ਹੋਈ ਵਿਸ਼ੇਸ਼ ਗੱਲਬਾਤ ਦੇ ਕੁੱਝ ਅੰਸ਼ ਤੁਹਾਡੇ ਸਨਮੁੱਖ-

ਤੁਹਾਡੀ ਆਉਣ ਵਾਲੀ ਫਿਲਮ 'ਆਪਣੀ ਬੋਲੀ ਆਪਣਾ ਦੇਸ' ਬਾਰੇ ਕੁੱਝ ਦੱਸੋ?
ਫਿਲਹਾਲ ਕੁੱਝ ਦੱਸਣ ਦੀ ਆਗਿਆ ਨਹੀਂ, ਪਰ ਹਾਂ, ਇਹ ਫਿਲਮ ਇੱਕ ਪਿਆਰ ਕਹਾਣੀ ਆਧਾਰਿਤ ਫਿਲਮ ਹੈ। ਇਸ ਫਿਲਮ ਨੂੰ ਪੰਜਾਬ ਅਤੇ ਵਿਦੇਸ਼ੀ ਧਰਤੀ ਉੱਤੇ ਫਿਲਮਾਇਆ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਰਵਿੰਦਰ ਪਿਪਟ ਨੇ ਕੀਤਾ ਹੈ ਜਦਕਿ ਮੇਰੇ ਨਾਲ ਸਹਿ ਅਭਿਨੇਤਰੀ ਦੇ ਰੂਪ ਵਿੱਚ ਸਵੇਤਾ ਤਿਵਾੜੀ ਨਜਰ ਆਵੇਗੀ। ਇਸ ਫਿਲਮ ਵਿੱਚ ਮੇਰੇ ਅਤੇ ਸਵੇਤਾ ਤਿਵਾੜੀ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਰਾਜ ਬੱਬਰ ਆਦਿ ਸਿਤਾਰੇ ਨਜ਼ਰ ਆਉਣਗੇ।

ਇਹ ਫਿਲਮ ਕਦੋਂ ਅਤੇ ਕਿਸ ਬੈਨਰ ਹੇਠ ਰਿਲੀਜ ਹੋਵੇਗੀ?
ਫਿਲਮ ਦੀ ਸ਼ੂਟਿੰਗ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੀ ਹੈ ਅਤੇ ਇਸ ਫਿਲਮ ਨੂੰ ਜੁਲਾਈ ਮਹੀਨੇ ਦੇ ਅੰਤ ਤੱਕ ਰਿਲੀਜ਼ ਕਰਨ ਦਾ ਵਿਚਾਰ ਹੈ। ਇਸ ਫਿਲਮ ਦਾ ਨਿਰਮਾਣ ਹੋਮ ਪ੍ਰੋਡਕਸ਼ਨ ਬੈਨਰ ਮਿਊਜ਼ਿਕ ਰੂਟਜ਼ ਐਂਟਰਟੇਨਰ ਹੇਠ ਕੀਤਾ ਗਿਆ ਹੈ।

'ਪਿੰਡ ਦੀ ਕੁੜੀ' ਤੋਂ ਬਾਅਦ ਲੰਮਾ ਗੈਬ ਕਿਉਂ, ਅੱਗੇ ਤਾਂ ਅਜਿਹਾ ਨਹੀਂ ਹੋਵੇਗਾ?
ਨਹੀਂ, ਹੁਣ ਨਿਰੰਤਰ ਹੀ ਕੰਮ ਕਰਨਾ ਹੈ। ਪੰਜਾਬੀ 'ਪਿੰਡ ਦੀ ਕੁੜੀ' ਦੇ ਬਾਅਦ ਅਸੀਂ ਇੱਕ ਚੰਗੀ ਕਹਾਣੀ ਦੀ ਤਲਾਸ਼ ਕਰ ਰਹੇ ਸੀ, ਜਿਸਦੇ ਕਾਰਣ ਐਨਾ ਲੰਮਾ ਗੈਬ ਪੈ ਗਿਆ ਸੀ। ਇਸਦੇ ਇਲਾਵਾ ਇਸ ਦੌਰਾਨ ਮਿਊਜ਼ਿਕ ਐਲਬਮਾਂ ਦਾ ਵੀ ਮੁਕੰਮਲ ਕੀਤਾ। ਪਰੰਤੂ ਹੁਣ ਵੱਡੇ ਪਰਦੇ ਨਾਲ ਨਿਰੰਤਰ ਸਾਂਝ ਰੱਖਾਂਗਾ। 'ਆਪਣੀ ਬੋਲੀ ਆਪਣਾ ਦੇਸ' ਤੋਂ ਇਲਾਵਾ ਇੱਕ ਹੋਰ ਫਿਲਮ ਉੱਤੇ ਕੰਮ ਨਾਲ ਦੀ ਨਾਲ ਚੱਲ ਰਿਹਾ ਹੈ।

ਕੀ ਫਿਲਮ ਤੋਂ ਇਲਾਵਾ ਕੋਈ ਮਿਊਜ਼ਿਕ ਐਲਬਮ ਵੀ ਕਰ ਰਹੇ ਹੋ?
ਜੀ ਹਾਂ, ਮੈਂ ਇੱਕ ਪੰਜਾਬੀ ਧਾਰਮਿਕ ਮਿਊਜ਼ਿਕ ਐਲਬਮ ਉੱਤੇ ਵੀ ਕੰਮ ਕਰ ਰਿਹਾ ਹਾਂ, ਜੋ ਜਲਦ ਹੀ ਦਰਸ਼ਕਾਂ ਦੇ ਦਰਮਿਆਨ ਹੋਵੇਗੀ। ਉਮੀਦ ਕਰਦਾ ਹਾਂ ਕਿ ਦਰਸ਼ਕ ਇਸਨੂੰ ਵੀ ਪਹਿਲਾਂ ਦੀ ਤਰ੍ਹਾਂ ਭਰਵਾਂ ਹੁੰਗਾਰਾ ਦੇਣਗੇ।

ਪੰਜਾਬੀ ਸਿਨੇਮਾ ਫੈਲਦਾ ਜਾ ਰਿਹਾ ਹੈ, ਕਿਸ ਤਰ੍ਹਾਂ ਮਹਿਸੂਸ ਕਰਦੇ ਹੋ?
ਇਹ ਬਹੁਤ ਚੰਗੀ ਗੱਲ ਹੈ ਕਿ ਪੰਜਾਬੀ ਸਿਨੇਮਾ ਦਿਨ ਰਾਤ ਫੈਲਦਾ ਜਾ ਰਿਹਾ ਹੈ। ਪਹਿਲਾਂ ਨਾਲੋਂ ਪੰਜਾਬੀ ਸਿਨੇਮੇ 'ਚ ਕਾਫ਼ੀ ਉਭਾਰ ਆਇਆ ਹੈ। ਜੇਕਰ ਅਸੀਂ ਕੁੱਝ ਸਾਲ ਪਹਿਲਾਂ ਦੇ ਪੰਜਾਬੀ ਸਿਨੇਮੇ 'ਤੇ ਨਜ਼ਰ ਮਾਰੀਏ ਤਾਂ ਉਸ ਵੇਲੇ ਫਿਲਮ ਕੇਵਲ ਪੰਜਾਬ ਦੇ ਕੁੱਝ ਸਿਨੇਮਿਆਂ 'ਚ ਰਿਲੀਜ਼ ਹੁੰਦੀ ਸੀ, ਪਰੰਤੂ ਅੱਜ ਪੰਜਾਬੀ ਫਿਲਮਾਂ ਵੀ ਦੂਜੀਆਂ ਫਿਲਮਾਂ ਵਾਂਗ ਇੱਕੋ ਤਾਰੀਖ਼ ਪੰਜਾਬ ਤੋਂ ਬਾਹਰ ਵੀ ਰਿਲੀਜ ਹੁੰਦੀਆਂ ਹਨ ਤਾਂ ਸੁਭਾਵਿਕ ਹੈ ਕਿ ਦਰਸ਼ਕ ਉਸ ਫਿਲਮ 'ਤੇ ਹੀ ਪੈਸੇ ਖਰਚ ਕਰਨਗੇ, ਜਿਸਦੀ ਕਹਾਣੀ 'ਚ ਦਮ ਹੋਵੇਗਾ।

ਤੁਸੀਂ ਗਾਇਕੀ ਤੋਂ ਅਚਾਨਕ ਅਭਿਨੈ ਵੱਲ ਕਿਵੇਂ ਆਏ ?
ਗਾਇਕੀ 'ਚ ਆਉਣਾ ਵੀ ਸੱਬਬ ਦੀ ਰੱਬ ਦੀ ਮਿਹਰ ਸੀ, ਅਤੇ ਫਿਲਮੀ ਦੁਨੀਆ ਵਿੱਚ ਵੀ ਕੁੱਝ ਇਸ ਤਰ੍ਹਾਂ ਦਾ ਹੀ ਸੱਬਬ ਬਣਾਇਆ। 'ਰੰਗਲਾ ਪੰਜਾਬ' ਦੀ ਸਫ਼ਲਤਾ ਤੋਂ ਬਾਅਦ ਫਿਲਮਾਂ 'ਚ ਕੰਮ ਕਰਨ ਦੇ ਲਈ ਮੇਰੇ ਕੋਲ ਬਹੁਤ ਸਾਰੇ ਆਫ਼ਰ ਆਏ, ਪਰ ਕਹਿੰਦੇ ਨੇ ਉਸਦੀ ਰਜ਼ਾ ਤੋਂ ਬਿਨ੍ਹਾਂ ਪੱਤਾ ਨਹੀਂ ਹਿੱਲਦਾ, ਜਦੋਂ ਉਸਦਾ ਹੁਕਮ ਹੋਇਆ 'ਤੇ ਮੈਂ ਪਿੰਡ ਦੀ ਕੁੜੀ ਦੇ ਰਾਹੀਂ ਵੱਡੇ ਪਰਦੇ ਉੱਤੇ ਨਜ਼ਰ ਆਇਆ।

ਹੁਣ ਦੋਗਾਣਾ ਗਾਇਕੀ ਦਾ ਜ਼ੋਰ ਹੈ, ਤੁਸੀਂ ਇਸ ਵੱਲ ਨਹੀਂ ਆਏ ਅਜਿਹਾ ਕਿਉਂ?
ਦੋਗਾਣਾ ਗਾਇਕੀ ਤਾਂ ਬਹੁਤ ਪੁਰਾਣੀ ਹੈ, ਪਰੰਤੂ ਹੁਣ ਇਸ ਨੂੰ ਨਵੇਂ ਅੰਦਾਜ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਜਿੱਥੋਂ ਤੱਕ ਮੇਰੇ ਇਸ ਵੱਲ ਆਉਣ ਦਾ ਸੁਆਲ ਹੈ, ਤਾਂ ਆਦਮੀ ਦੀ ਆਪਣੀ ਆਪਣੀ ਸੋਚ ਹੁੰਦੀ ਹੈ। ਮੈਂ ਹਮੇਸ਼ਾ ਹੀ ਕੁੱਝ ਵੱਖਰਾ ਕਰਨ ਦੀ ਸੋਚੀ ਹੈ ਅਤੇ ਦਰਸ਼ਕਾਂ ਨੇ ਉਸਨੂੰ ਖਿੜ੍ਹੇ ਮੱਥੇ ਪ੍ਰਵਾਨ ਕੀਤਾ ਹੈ। ਇਹ ਦੌਰ ਹੈ ਅਤੇ ਦੌਰ ਆਉਂਦੇ ਜਾਂਦੇ ਰਹਿੰਦੇ ਹਨ।

ਤੁਹਾਡੀ ਸਫ਼ਲਤਾ ਦੇ ਪਿੱਛੇ ਕਿਸਦਾ ਹੱਥ ਹੈ ?
ਸਭ ਤੋਂ ਪਹਿਲਾਂ ਤਾਂ ਉਸ ਪ੍ਰਾਤਮਾ ਦਾ ਜਿਸਨੇ ਮੈਨੂੰ ਇਹ ਕਲਾ ਬਖ਼ਸੀ ਹੈ। ਮੇਰੀ ਸਫ਼ਲਤਾ ਦੇ ਪਿੱਛੇ ਮੇਰੇ ਪਿਤਾ (ਸਰਦਾਰ ਪਿਆਰਾ ਸਿੰਘ ਚੀਮਾ ਅਤੇ ਹਰਭਜਨ ਕੌਰ), ਮੇਰੇ ਭਾਈ ਭੈਣ, ਦੋਸਤਾਂ ਮਿੱਤਰਾਂ ਦਾ ਸਹਿਯੋਗ ਹੈ। ਇਸਦੇ ਇਲਾਵਾ ਮੇਰੇ ਸਰੋਤਿਆਂ ਦਾ ਜਿਹਨਾਂ ਨੇ ਮੇਰੇ ਕੰਮ ਨੂੰ ਕਬੂਲਿਆ ਅਤੇ ਮੇਰੇ ਗੀਤਾਂ ਨੂੰ ਅੰਤਾਂ ਦਾ ਪਿਆਰ ਬਖ਼ਸਿਆ।

ਪੰਜਾਬੀ ਵੈਬਦੁਨੀਆ ਦੇ ਪਾਠਕਾਂ ਨੂੰ ਕੋਈ ਸੁਨੇਹਾ ?
ਚੰਗਾ ਸੁਣੋ, ਚੰਗਾ ਵੇਖੋ। ਅਤੇ ਧੰਨਵਾਦ ਕਰਦਾ ਹੈ ਉਹਨਾਂ ਸਾਰੇ ਸਰੋਤਿਆਂ ਦਾ ਜਿਹਨਾਂ ਨੇ ਮੈਨੂੰ ਭਰਪੂਰ ਪਿਆਰ ਦਿੱਤਾ ਹੈ।

ਕੁੱਝ ਹੋਰ ਗੱਲਾਂ ਪੰਜਾਬੀ ਗਾਇਕ ਤੋਂ ਅਭਿਨੇਤਾ ਬਣੇ ਸਰਬਜੀਤ ਚੀਮਾ ਦੇ ਬਾਰੇ '
'ਮੇਲਾ ਵੇਖਦੀਏ ਮੁਟਿਆਰੇ' ਦੇ ਰਾਹੀਂ ਚਰਚਾ ਵਿੱਚ ਆਏ ਸਰਬਜੀਤ ਚੀਮਾ ਦੇ ਕੈਰੀਅਰ ਵਿੱਚ 'ਰੰਗਲਾ ਪੰਜਾਬ' ਮੀਲ ਦਾ ਪੱਥਰ ਸਾਬਿਤ ਹੋਇਆ। ਹੁਣ ਤੱਕ ਸਰਬਜੀਤ ਚੀਮਾ ਦੀ ਆਵਾਜ਼ ਵਿੱਚ ਯਾਰ ਨੱਚਦੇ, ਖੱਟਾ ਡੋਰੀਆ, ਮੇਲਾ ਵੇਖਦੀਏ ਮੁਟਿਆਰੇ, ਮੈਂ ਹਾਂ ਪੁੱਤ ਪੰਜਾਬ ਦਾ, ਬਿੱਲੋ ਤੇਰੀ ਤੋਰ ਵੇਖ ਕੇ, ਅੱਜ ਖੰਡੇ ਜੋ ਕੌਮ ਸਾਜਨੀ, ਚੰਡੀਗੜ੍ਹ ਸ਼ਹਿਰ ਦੀ ਕੁੜੀ, ਕੁੜਤੀ, ਰੰਗ ਰਾ ਰਾ ਰੀਰੀ ਰਾਰਾ, ਸੋਨੇ ਦੀ ਚਿੜੀ, ਨੱਚੋ ਨੱਚੋ ਅਤੇ ਫੋਕ ਓਨਲੀ ਪਾਓ ਭੰਗੜਾ ਆਦਿ ਕੈਸਿਟਾਂ ਰਿਕਾਰਡ ਹੋ ਚੁੱਕੀਆਂ ਹਨ। 14 ਜੂਨ ਨੂੰ ਜਲੰਧਰ ਦੇ ਪਿੰਡ ਚੀਮਾ ਕਲਾਂ ਦੇ ਵਿੱਚ ਸਰਦਾਰ ਪਿਆਰਾ ਸਿੰਘ ਦੇ ਘਰ ਮਾਤਾ ਹਰਭਜਨ ਕੌਰ ਦੀ ਕੁੱਖੋਂ ਜਨਮ ਲਿਆ। ਬਾਅਦ ਵਿੱਚ ਇਹ ਪਰਿਵਾਰ ਸਮੇਤ ਕਨੇਡਾ ਵਿੱਚ ਵੱਸ ਗਏ ਸਨ, ਪਰੰਤੂ ਪੰਜਾਬੀ ਮਾਂ ਬੋਲੀ ਇਹਨਾਂ ਨੂੰ ਮੁੜ੍ਹ ਪੰਜਾਬ ਖਿੱਚ ਲਿਆਈ।
ਸਬੰਧਤ ਜਾਣਕਾਰੀ ਲੱਭੋ