ਹਰਭਜਨ ਮਾਨ ਇੱਕ ਪ੍ਰਸਿੱਧ ਗਾਇਕ ਅਤੇ ਇੱਕ ਲੋਕਪ੍ਰਿਅ ਕਲਾਕਰ ਹਨ. ਇਨ੍ਹਾਂ ਦੀ ਗਾਇਕੀ ਨੇ ਲੋਕਾਂ ਨੂੰ ਇਨ੍ਹਾਂ ਦਾ ਦਿਵਾਨਾ ਬਣਾ ਦਿੱਤਾ ਹੈ. ਹਰਭਜਨ ਮਾਨ ਨੇ ਅਪਣੀ ਗਾਇਕੀ ਦੀ ਸ਼ੁਰੂਆਤ 1977 ਵਿੱਚ ਕੀਤੀ. ਉਨ੍ਹਾਂ ਨੇ ਸਕੂਲ ਦੀ ਪੜ੍ਹਾਈ ਦੇ ਬਾਅਦ ਕਨਾਡਾ ਵਿੱਚ ਸ਼ੋਅ ਕੀਤੇ. ਹਰਭਜਨ ਮਾਨ ਨੇ ਪੰਜਾਬੀ ਸੰਗੀਤ ਦੀ ਸਭ ਤੋਂ ਪਹਿਲੀ ਸਿੱਖਿਆ ਸਰਦਾਰ ਕਰਨੈਲ ਸਿੰਘ ਤੋਂ 1992 ਵਿੱਚ ਪ੍ਰਾਪਤ ਕੀਤੀ. ਹਰਭਜਾਨ ਮਾਨ ਨੂੰ ਉਨ੍ਹਾਂ ਦੀ ਐਲਬਮ ' ਚਿੱਠੀਏ ਨੀ ਚਿੱਠੀਏ 'ਤੋਂ ਵੱਡੀ ਕਾਮਯਾਬੀ ਮਿਲੀ. ਇਸ ਐਲਬਮ ਨੂੰ ਪੰਜਬੀ ਸਰੋਤਿਆਂ ਨੇ ਬਹੁਤ ਪਸੰਦ ਕੀਤਾ.
ਟਾਪ ਇੰਡੀਅਨ ਮੀਡੀਆ ਐਮਟੀਵੀ ਇੰਡੀਆ ਅਤੇ ਟੀ-ਸੀਰੀਜ ਆਦਿ ਕੰਪਨੀ ਨੇ ਹਰਭਜਨ ਮਾਨ ਨੂੰ ਬੜਾਵਾ ਦੇਣ ਵਿੱਚ ਬਹੁਤ ਰੁਚੀ ਦਿਖਾਈ. ਹਰਭਜਨ ਮਾਨ ਦੀ ਐਲਬਮ 'ਉਏ ਹੋਏ' ਬਹੁਤ ਮਸ਼ਹੂਰ ਹੋਈ. ਹਰਭਜਨ ਮਾਨ ਦੇ ਪੌਪ ਸੰਗੀਤ ਨੇ ਵੀ ਭਾਰਤੀ ਜਨਤਾ ਨੂੰ ਬਹੁਤ ਆਕਰਸ਼ਿਤ ਕੀਤਾ. ਹਰਭਜਨ ਮਾਨ ਅਪਣੀ ਵੱਡੀ ਸਫਲਤਾ ਦੇ ਬਾਅਦ ਪਲੇਬੈਕ ਗਾਇਕ ਅਤੇ ਅਭਿਨੇਤਾ ਬਣ ਗਏ. ਇਨ੍ਹਾਂ ਦੀ ਨਵੀਂ ਫਿਲਮ 'ਦਿਲ ਆਪਣਾ ਪੰਜਾਬੀ' ਸਤੰਬਰ 2006 ਵਿੱਚ ਰਿਲੀਜ਼ ਹੋਈ.
'ਦਿਲ ਆਪਣਾ ਪੰਜਾਬੀ' ਫਿਲਮ ਨੇ ਲੁਧਿਆਣਾ,ਚੰਡੀਗੜ,ਬਠਿੰਡਾ, ਜਲੰਧਰ ਵਿੱਚ ਬਹੁਤ ਸੁਪਰਹਿਟ ਹੋਈ. ਹਰਭਜਨ ਮਾਨ ਦੇ ਕਈ ਐਲਬਮ ਆਏ ਜਿਵੇ 'ਦਿਲ ਡੋਲ ਗਿਆ', 'ਸਤਰੰਗੀ ਪੀਂਘ', 'ਨੱਚ ਲੈ' ,'ਹਾਏ ਮੇਰੀ ਬਿੱਲੋ' ,'ਲਾਲਾ ਲਾਲਾ ਲਾਲਾ', ਹੁਸਨ ਜਵਾਨੀ ਮਾਲੋਮਾਲ' , 'ਓਏ ਹੋਏ' ,'ਅੰਮ੍ਰਿਤ ਦਾ ਬਾਟਾ' ,'ਰਾਜ ਕਰੇਗਾ ਖਾਲਸਾ', ਵਧਾਈਆਂ ਜੀ ਵਧਾਈਆਂ', ਜੱਗ ਜਿਉਂਦਿਆਂ ਦੇ ਮੇਲੇ', 'ਪੰਥ ਤੇਰੇ ਦੀਆ ਗੁੰਜਾ', ਆਦਿ ਇਸ ਤੋਂ ਇਲਾਵਾ ਉਨ੍ਹਾਂ ਨੇ ਹੁਣ ਤਕ ਤਿੰਨ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ ਜੋ ਇਸ ਤਰ੍ਹਾਂ ਹੈ 'ਜੀ ਆਇਆ ਨੂੰ', 'ਅਸਾਂ ਨੂੰ ਮਾਨ ਵਤਨਾਂ ਦਾ', 'ਦਿਲ ਆਪਣਾ ਪੰਜਾਬੀ.' ਹਰਭਜਨ ਮਾਨ ਦੀਆਂ ਇਨ੍ਹਾਂ ਫਿਲਮਾਂ ਤੋਂ ਪੰਜਾਬੀ ਫਿਲਮਾਂ ਵਿੱਚ ਇੱਕ ਨਵਾਂ ਮੋੜ ਆਇਆ. ਹੁਣ ਪੰਜਾਬੀ ਫਿਲਮਾਂ ਦੀ ਲੋਕਪ੍ਰਿਅਤਾ ਬਹੁਤ ਵੱਧ ਗਈ ਹੈ. ਹਰਭਜਨ ਮਾਨ ਨੂੰ ਸਭ ਤੋਂ ਜਿਆਦਾ ਸਫੇਦ ਰੰਗ ਪਸੰਦ ਹੈ. ਕਨਾਡਾ ਹਰਭਜਨ ਮਾਨ ਦੀ ਮਨਪਸੰਦ ਥਾਂ ਹੈ ਉਹਨਾਂ ਦੇ ਮੁਤਾਬਿਕ ਇਹ ਧਰਤੀ ਦੀ ਸਭ ਤੋਂ ਵਧਿਆ ਥਾਂ ਹੈਂ. ਹਰਭਜਨ ਮਾਨ ਨੂੰ ਲੰਦਨ, ਇੰਗਲੈਂਡ ਤੋਂ ਖਰੀਦਦਾਰੀ ਕਰਨਾ ਪਸੰਦ ਹੈ. ਉਨ੍ਹਾਂ ਨੂੰ ਅਪਣੇ ਘਰ ਦਾ ਖਾਣਾ ਬਹੁਤ ਪਸੰਦ ਹੈਂ ਜਿਵੇ ਪੀਲੀ ਦਾਲ,ਕੱਦੂ ਦੀ ਸਬਜ਼ੀ, ਅੰਬ ਦਾ ਅਚਾਰ, ਖੀਰ,ਆਦਿ. ਹਰਭਜਨ ਮਾਨ ਰੋਜ ਅਪਨੇ ਦਿਨ ਦੀ ਸ਼ੁਰੂਆਤ ਪਾਣੀ ਦੇ ਗਿਲਾਸ ਅਤੇ ਨਾਸ਼ਤੇ ਨਾਲ ਕਰਦੇ ਹਨ ਉਸ ਦੇ ਬਾਅਦ ਉਹ ਅਖਬਾਰ ਪੜਦੇ ਹਨ ਫਿਰ ਜਿਮ ਜਾਂਦੇ ਹਨ.
|