ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਸਟਾਰ ਪ੍ਰੋਫਾਈਲ
ਮੁੱਖਪੰਨਾ » ਮਨੋਰੰਜਨ » ਪੰਜਾਬੀ ਸਿਨੇਮਾ » ਖਬਰਾਂ/ ਗੱਪ ਸ਼ਪ » ਪੰਜ ਸਿਨੇਮਿਆਂ 'ਚ ਰਿਲੀਜ਼ ਹੋਵੇਗੀ 'ਹੀਰ ਰਾਂਝਾ' (Heer Ranjha | Punjabi Film)
Feedback Print Bookmark and Share
 
ਪੰਜਾਬੀ ਸੁਪਰ ਸਟਾਰ ਤੇ ਗਾਇਕ ਹਰਭਜਨ ਮਾਨ ਦੀ ਨਵੀਂ ਫ਼ਿਲਮ 'ਹੀਰ ਰਾਂਝਾ' 13 ਨਵੰਬਰ ਨੂੰ ਵੈਨਕੂਵਰ ਦੇ ਪੰਜ ਸਿਨੇਮਿਆਂ 'ਚ ਇਕੋ ਸਮੇਂ ਰਿਲੀਜ਼ ਹੋ ਰਹੀ ਹੈ।

ਪੰਜਾਬੀ ਕਿੱਸਾ ਹੀਰ ਰਾਂਝਾ 'ਤੇ ਆਧਾਰਿਤ ਪੰਜਾਬੀ ਦੇ ਚੜ੍ਹਦੇ ਪੰਜਾਬ ਵੱਲੋਂ ਪਹਿਲੀ ਫ਼ਿਲਮ ਹੀਰ ਰਾਂਝਾ ਬਾਰੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹਰਭਜਨ ਮਾਨ ਨੇ ਕਿਹਾ ਕਿ ਫ਼ਿਲਮ ਪ੍ਰਤੀ ਲੋਕਾਂ ਦਾ ਉਤਸ਼ਾਹ ਠਾਠਾਂ ਮਾਰ ਰਿਹਾ ਹੈ ਅਤੇ ਇਹ ਉਨ੍ਹਾਂ ਦੀ ਜ਼ਿੰਦਗੀ ਦੀ ਬਿਹਤਰੀਨ ਅਦਾਕਾਰੀ ਵਿਚੋਂ ਇਕ ਹੈ।

ਇਸ ਫ਼ਿਲਮ 'ਚ ਨਾਇਕ ਹਰਭਜਨ ਮਾਨ ਨਾਲ ਨੀਰੂ ਬਾਜਵਾ ਅਦਾਕਾਰਾ ਵਜੋਂ ਨਜ਼ਰ ਆਵੇਗੀ। ਦੱਸਣਯੋਗ ਹੈ ਕਿ ਇਹ ਪਹਿਲਾ ਮੌਕਾ ਹੈ ਜਦੋਂ ਵੈਨਕੂਵਰ 'ਚ ਕੋਈ ਪੰਜਾਬੀ ਫ਼ਿਲਮ ਪੰਜ ਸਿਨੇਮਿਆਂ 'ਚ ਇਕੋ ਸਮੇਂ ਰਿਲੀਜ਼ ਹੋ ਰਹੀ ਹੋਵੇ। ਫ਼ਿਲਮ 'ਚ ਉੱਘਾ ਕੈਨੇਡੀਅਨ ਪੰਜਾਬੀ ਟੀ. ਵੀ. ਅਦਾਕਾਰ ਗੁਰਸ਼ਰਨ 'ਮਾਨ' ਉਰਫ਼ ਠੁਣੀਆ ਰਾਮ ਕੈਦੋਂ ਦੇ ਰੋਲ 'ਚ ਨਜ਼ਰ ਆਵੇਗਾ ਜਦ ਕਿ ਬਾਕੀ ਸਾਰੇ ਪਾਤਰਾਂ ਦੀ ਭੂਮਿਕਾ ਵੀ ਸਲਾਹਣਯੋਗ ਹੈ।

ਫਿਲਮ 'ਹੀਰ-ਰਾਂਝਾ' ਦੀ ਕਹਾਣੀ ਪੜ੍ਹਨ ਲਈ ਇੱਥੇ ਕਲਿਕ ਕਰੋ

ਫਿਲਮ ਦਾ ਵੀਡੀਓ ਦੇਖਣ ਲਈ ਹੇਠਾਂ 'ਵੀਡੀਓ ਦੇਖੋ' ਤੇ ਕਲਿਕ ਕਰੋ
Courtesy - ਰੋਜ਼ਾਨਾ ਅਜੀਤ
ਸਬੰਧਤ ਜਾਣਕਾਰੀ ਲੱਭੋ