ਇੱਕ ਨੇਤਾ ਜੀ ਦਾ ਵਿਆਹ ਸੀ। ਉਹਨਾਂ ਨੇ ਆਪਣੇ ਸੈਕ੍ਰੇਟਰੀ ਨੂੰ ਬੁਲਾ ਕੇ ਕਿਹਾ ਕਿ ਆਉਣ ਵਾਲੇ ਇੱਕ ਮਹੀਨੇ ਦੇ ਉਹਨਾਂ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਜਾਣ।
ਸ਼ਾਮ ਨੂੰ ਉਹਨਾਂ ਨੇ ਉਸ ਨੂੰ ਪੁੱਛਿਆ- ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ? ਕੋਈ ਪਰੇਸ਼ਾਨੀ ਤਾਂ ਨਹੀਂ ਹੋਈ?
ਕੋਈ ਖਾਸ ਨਹੀਂ, ਪਰ ਇੱਕ ਔਰਤ ਨਾਲ ਬਹੁਤ ਬਹਿਸ ਕਰਨੀ ਪਈ, ਕਿਉਂਕਿ ਉਹ ਵਾਰ-ਵਾਰ ਕਹਿ ਰਹੀ ਸੀ ਕਿ ਉਸਦਾ ਅਗਲੇ ਹਫ਼ਤੇ ਤੁਹਾਡੇ ਨਾਲ ਵਿਆਹ ਹੋਣਾ ਹੈ।- ਸੈਕ੍ਰੇਟਰੀ ਨੇ ਕਿਹਾ।