ਬਾਲੀਵੁੱਡ ਦੀ ਮਸ਼ਹੂਰ ਜੋੜੀ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ ਦਾ ਜਨਮ 2 ਨੰਵਬਰ 1982 ਵਿੱਚ ਹੋਇਆ। ਈਸ਼ਾ ਦੀ ਇਕ ਛੋਟੀ ਭੈਣ ਹੈ ਆਹਨਾ ਦਿਓਲ ਅਤੇ ਦੋ ਭਰਾ ਹਨ ਸੰਨੀ ਅਤੇ ਬਾਬੀ ਦਿਓਲ।
ਈਸ਼ਾ ਬਾਲੀਵੁੱਡ ਦੀ ਅਭਿਨੇਤਰੀ ਹੋਣ ਦੇ ਇਲਾਵਾ ਫੁਟਬਾਲ ਖਿਡਾਰੀ ਅਤੇ ਬਹੁਤ ਵਧੀਆ ਡਾਂਸਰ ਵੀ ਹੈ। ਈਸ਼ਾ ਭਾਰਤਨਾਟਿਅਮ ਅਤੇ ਉੜੀਸੀ ਡਾਂਸ ਕਰਦੀ ਹੈ। ਈਸ਼ਾ ਨੇ ਆਪਣਾ ਕਰੀਅਰ ਫਿਲਮ 'ਕੋਈ ਮੇਰੇ ਦਿਲ ਸੇ ਪੁਛੇ' ਤੋਂ ਸ਼ਰੂ ਕੀਤਾ। ਇਸ ਫਿਲਮ ਨੂੰ ਬਾਕਸ ਆਫਿਸ ਵਿੱਚ ਕੁੱਝ ਖਾਸ ਸਫਲਤਾ ਨਹੀਂ ਮਿਲੀ।
ਇਸ ਦੇ ਬਾਅਦ ਈਸ਼ਾ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ, ਪਰ ਉਹਨਾਂ ਨੂੰ ਪਛਾਣ ਮਿਲੀ ਫਿਲਮ 'ਧੂਮ' ਨਾਲ ਇਸ ਦੇ ਇਲਾਵਾ 'ਨੋ ਐਂਟਰੀ' ਵੀ ਇੱਕ ਵੱਡੀ ਸਫਲਤਾ ਸੀ। ਈਸ਼ਾ ਦੀਆਂ ਪਮੁੱਖ ਫਿਲਮਾਂ ਹਨ ਐਲਓਸੀ ਕਾਰਗਿਲ, ਧੂਮ, ਕਾਲ, ਦਸ, ਨੋ ਐਂਟਰੀ, ਅਣਕਹੀ ਆਦਿ।
ਈਸ਼ਾ ਦੀ ਆਉਣ ਵਾਲੀ ਫਿਲਮ ਹੈ 'ਹਾਈਜੈਕ'। ਖ਼ਬਰ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਨੀਆ ਮਿਰਜ਼ਾ ਦੇ ਜੀਵਨ ਦੇ ਅਧਾਰਿਤ ਇਕ ਫਿਲਮ ਬਣਨ ਵਾਲੀ ਹੈ ਜਿਸ ਵਿੱਚ ਮੁੱਖ ਕਿਰਦਾਰ ਈਸ਼ਾ ਦਿਓਲ ਦੁਆਰਾ ਨਿਭਾਇਆ ਜਾਵੇਗਾ।
|