ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਸਟਾਰ ਪ੍ਰੋਫਾਈਲ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼੍ਰੀਦੇਵੀ  Search similar articles
ਚੁਲਬੁਲੀ ਅਦਾਕਾਰਾ ਸ਼੍ਰੀਦੇਵੀ ਦਾ ਜਨਮ 13 ਅਗਸਤ 1963 ਵਿੱਚ ਤਮਿਲਨਾਡੂ ਵਿੱਚ ਹੋਇਆ। ਸ਼੍ਰੀਦੇਵੀ ਨੇ ਚਾਰ ਸਾਲ ਦੀ ਉਮਰ ਵਿੱਚ ਅਭਿਨੈ ਦੀ ਦੁਨੀਆ ਵਿੱਚ ਕਦਮ ਰੱਖਿਆ। ਉਹਨਾਂ ਨੇ ਹਿੰਦੀ, ਤੇਲਗੂ, ਮਲਿਆਲਮ, ਤਮਿਲ ਫਿਲਮਾਂ ਵਿੱਚ ਕੰਮ ਕੀਤਾ ਅਤੇ ਵੱਡੀ ਸਫਲਤਾ ਹਾਸਿਲ ਕੀਤੀ। ਸ਼੍ਰੀਦੇਵੀ ਇਕ ਮਹਾਨ ਅਦਾਕਾਰਾ ਦੇ ਰੂਪ ਵਿੱਚ ਮਸ਼ਹੂਰ ਹੈ। ਉਹਨਾਂ ਹਰ ਤਰ੍ਹਾਂ ਦੇ ਕਿਰਦਾਰਾਂ ਨੂੰ ਨਿਭਾਇਆ ਤੇ ਬਹੁਤ ਵੱਡੀ ਗਿਣਤੀ ਵਿੱਚ ਫਿਲਮਾਂ ਵਿੱਚ ਕੰਮ ਕੀਤਾ।

ਸ਼੍ਰੀਦੇਵੀ ਦੇ ਪਿਤਾ ਦਾ ਨਾਮ ਅਇਅਪਨ ਅਤੇ ਮਾਂ ਦਾ ਨਾਮ ਰਾਜੇਸ਼ਵਰੀ ਹੈ। 2 ਜੂਨ 1996 ਵਿੱਚ ਸ਼੍ਰੀਦੇਵੀ ਨੇ ਫਿਲਮ ਨਿਰਮਾਤਾ ਬੋਨੀ ਕਪੂਰ ਨਾਲ ਵਿਆਹ ਕੀਤਾ। ਬੋਨੀ ਕਪੂਰ ਦੇ ਛੋਟੇ ਭਰਾ ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਅਨਿਲ ਕਪੂਰ ਹਨ, ਜਿਨਹਾਂ ਨੇ ਸ਼੍ਰੀਦੇਵੀ ਦੇ ਨਾਲ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਸ਼੍ਰੀਦੇਵੀ ਨੇ ਸਭ ਤੋਂ ਪਹਿਲਾਂ ਤਮਿਲ ਫਿਲਮ ਵਿੱਚ ਕੰਮ ਕੀਤਾ। ਉਹਨਾਂ 1967 ਵਿੱਚ ਫਿਲਮਾਂ ਵਿੱਚ ਕੰਮ ਸ਼ੁਰੂ ਕੀਤਾ ਬਾਲ ਕਲਾਕਾਰ ਦੇ ਰੂਪ ਵਿੱ।ਉਹ 1976 ਵਿੱਚ ਕਮਲ ਹਸਨ ਦੇ ਨਾਲ ਇਕ ਅਦਾਕਾਰਾ ਦੇ ਰੂਪ ਵਿੱਚ ਆਈ।

ਸ਼੍ਰੀਦੇਵੀ ਨੇ 1978 ਵਿੱਚ ਹਿੰਦੀ ਫਿਲਮਾਂ ਵਿੱਚ ਕਦਮ ਰੱਖਿਆ ਅਤੇ ਚਾਂਦਨੀ, ਮਿਸਟਰ ਇੰਡੀਆ, ਨਗੀਨਾ, ਚਾਲਬਾਜ਼, ਲਮਹੇ ਵਰਗੀ ਸੁਪਰਹਿਟ ਫਿਲਮਾਂ ਵਿੱਚ ਆਪਣੇ ਅਭਿਨੈ ਦੇ ਜਾਦੂ ਨਾਲ ਸਭ ਨੂੰ ਦਿਵਾਨਾ ਬਣਾ ਦਿੱਤਾ। ਸ਼੍ਰੀਦੇਵੀ ਨੇ ਵੱਡੇ ਪਰਦੇ ਦੇ ਨਾਲ-ਨਾਲ ਛੋਟੇ ਪਰਦੇ ਤੇ ਵੀ ਕੰਮ ਕੀਤਾ।

ਸ਼੍ਰੀਦੇਵੀ ਦੀਆਂ ਪ੍ਰਮੁੱਖ ਹਿੰਦੀ ਫਿਲਮਾਂ ਹਨ ਸਦਮਾ, ਤੋਹਫਾ, ਨਗੀਨਾ, ਮਿਸਟਰ ਇੰਡੀਆ, ਚਾਲਬਾਜ਼, ਚਾਂਦਨੀ, ਲਮਹੇ, ਖੁਦਾ ਗਵਾਹ, ਲਾਡਲਾ, ਜੁਦਾਈ ਆਦਿ। ਸ਼੍ਰੀਦੇਵੀ ਨੇ 100 ਤੋਂ ਵੀ ਵੱਧ ਫਿਲਮਾਂ ਵਿੱਚ ਕੰਮ ਕੀਤਾ। ਹਿੰਦੀ ਫਿਲਮਾਂ ਦੇ ਇਲਾਵਾ ਮਲਿਆਲਮ, ਤੇਲਗੁ ਅਤੇ ਤਮਿਲ ਦੀ ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕੀਤਾ ਅਤੇ ਅਵਾਰਡ ਵੀ ਪ੍ਰਾਪਤ ਕੀਤੇ।

ਸ਼੍ਰੀਦੇਵੀ ਨੂੰ ਫਿਲਮ ਚਾਲਬਾਜ਼, ਲਮਹੇ ਦੇ ਲਈ ਫਿਲਮਫੇਅਰ ਅਵਾਰਡ ਮਿਲਿਆ ਅਤੇ ਇਹਨਾਂ ਦੇ ਇਲਾਵਾ ਤੇਲਗੂ ਅਤੇ ਤਮਿਲ ਫਿਲਮ ਦੇ ਲਈ ਵੀ ਫਿਲਮਫੇਅਰ ਅਵਾਰਡ ਮਿਲਿਆ। ਸ਼੍ਰੀਦੇਵੀ ਨੂੰ ਲੱਛੂ ਮਹਾਰਾਜ ਅਵਾਰਡ ਅਤੇ ਆਂਧਰਾ ਪ੍ਰਦੇਸ਼ ਦੀ ਸਰਕਾਰ ਵੱਲੋਂ ਵੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਹੋਰ ਵੀ
ਨੇਹਾ ਧੂਪੀਆ
ਅਮੀਸ਼ਾ ਪਟੇਲ
ਆਫਤਾਬ ਸ਼ਿਵਦਾਸਾਨੀ
ਡਿੰਪਲ ਕਪਾਡੀਆ
ਉਰਮਿਲਾ ਮਾਂਤੋੜਕਰ
ਅਰਸ਼ਦ ਵਾਰਸੀ