ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਸਟਾਰ ਪ੍ਰੋਫਾਈਲ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨੇਹਾ ਧੂਪੀਆ  Search similar articles
ਨੇਹਾ ਧੂਪੀਆ ਦਾ ਜਨਮ 27 ਅਗਸਤ 1980 ਨੂੰ ਕੋਚੀਨ ਵਿੱਚ ਹੋਇਆ। ਨੇਹਾ ਦੇ ਪਿਤਾ ਆਰਮੀ ਵਿੱਚ ਅਫਸਰ ਹਨ। ਇਹਨਾਂ ਨੇ ਆਪਣੀ ਪੜ੍ਹਾਈ ਦਿੱਲੀ ਵਿੱਚ ਪੂਰੀ ਕੀਤੀ। ਨੇਹਾ ਨੇ ਮਾਡਲਿੰਗ ਦੀ ਸ਼ੁਰੂਆਤ ਤਾਂ ਸ਼ੌਕ ਦੇ ਤੌਰ ਤੇ ਕੀਤੀ, ਪਰ 2002 ਵਿੱਚ ਉਹਨਾਂ ਨੇ ਵੱਡੀ ਸਫਲਤਾ ਹਾਸਿਲ ਕੀਤੀ 'ਮਿਸ ਇੰਡੀਆ ਯੁਨੀਵਰਸ' ਦੇ ਖਿਤਾਬ ਦੇ ਰੂਪ ਵਿੱਚ।

ਨੇਹਾ ਨੇ 19 ਸਾਲ ਦੀ ਉਮਰ ਵਿੱਚ ਟੀਵੀ ਸੀਰੀਅਲ 'ਰਾਜਧਾਨੀ' ਤੋਂ ਐਕਟਿੰਗ ਸ਼ੁਰੂ ਕੀਤੀ। ਇਸ ਦੇ ਇਲਾਵਾ ਉਹਨਾਂ ਨੇ ਰਿਬਾਕ, ਪੇਪਸੀ, ਐਲ ਜੀ, ਮਾਰੂਤੀ ਆਦਿ ਵਿਗਿਆਪਨਾਂ ਵਿੱਚ ਵੀ ਕੰਮ ਕੀਤਾ। ਨੇਹਾ ਦੀ ਸਭ ਤੋਂ ਪਹਿਲੀ ਫਿਲਮ 'ਕਿਆਮਤ' ਹੈਰੀ ਬਾਵੇਜਾ ਨਾਲ 2003 ਵਿੱਚ ਰਿਲੀਜ਼ ਹੋਈ।

ਨੇਹਾ ਨੂੰ ਪਛਾਣ ਮਿਲੀ ਫਿਲਮ 'ਜੂਲੀ' ਨਾਲ। ਇਸ ਫਿਲਮ ਦੇ ਬਾਅਦ ਨੇਹਾ ਦੀ ਇਮੇਜ ਸੈਕਸੀ ਹਾਟ ਗਰਲ ਦੀ ਬਣ ਗਈ। ਨੇਹਾ ਦੀਆਂ ਪ੍ਰਮੁੱਖ ਫਿਲਮਾਂ ਹਨ ਕਿਆਮਤ, ਜੂਲੀ, ਸ਼ੀਸ਼ਾ, ਕਿਆ ਕੂਲ ਹੈਂ ਹਮ, ਗਰਮ ਮਸਾਲਾ, ਸ਼ੂਟ ਆਉਟ ਐਟ ਲੋਖੰਡਵਾਲਾ ਆਦਿ।

ਇਹਨਾਂ ਦੇ ਇਲਾਵਾ ਕੁੱਝ ਤੇਲਗੁ ਫਿਲਮਾਂ ਵਿੱਚ ਵੀ ਨੇਹਾ ਨੇ ਕੰਮ ਕੀਤਾ। ਉਹਨਾਂ ਦੀ ਆਉਣ ਵਾਲੀਆਂ ਫਿਲਮਾਂ ਹਨ 'ਸਿੰਘ ਇਜ ਕਿੰਗ' ਜੋ ਛੇਤੀ ਰਿਲੀਜ਼ ਹੋਣ ਵਾਲੀ ਹੈ ਅਤੇ ਫਿਲਮ 'ਕਭੀ ਪਿਆਰ ਨਾ ਕਰਨਾ' ਵਿੱਚ ਨੇਹਾ ਨੇ ਆਈਟਮ ਸਾਂਗ ਕੀਤਾ ਹੈ।
ਹੋਰ ਵੀ
ਅਮੀਸ਼ਾ ਪਟੇਲ
ਆਫਤਾਬ ਸ਼ਿਵਦਾਸਾਨੀ
ਡਿੰਪਲ ਕਪਾਡੀਆ
ਉਰਮਿਲਾ ਮਾਂਤੋੜਕਰ
ਅਰਸ਼ਦ ਵਾਰਸੀ
ਫਰਦੀਨ ਖਾਨ