'ਕਹੋ ਨਾ ਪਿਆਰ ਹੈ' ਵਰਗੀ ਹਿਟ ਫਿਲਮ ਨਾਲ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੀ ਅਮੀਸ਼ਾ ਪਟੇਲ ਦਾ ਜਨਮ 9 ਜੂਨ 1976 ਨੂੰ ਮਹਾਰਾਸ਼ਟਰ ਵਿੱਚ ਹੋਇਆ। ਅਮੀਸ਼ਾ ਦਾ ਨਾਮ ਉਹਨਾਂ ਦੇ ਮਾਤਾ-ਪਿਤਾ ਦੇ ਨਾਮ ਨੂੰ ਮਿਲਾ ਕੇ ਰੱਖਿਆ ਗਿਆ। ਉਹਨਾਂ ਦੇ ਪਿਤਾ ਦਾ ਨਾਮ ਹੈ ਅਮਿਤ ਪਟੇਲ ਅਤੇ ਮਾਂ ਦਾ ਨਾਮ ਆਸ਼ਾ ਪਟੇਲ ਅਮੀਸ਼ਾ ਦਾ ਇੱਕ ਭਰਾ ਵੀ ਹੈ ਅਸ਼ਮੀਤ ਪਟੇਲ।
ਅਮੀਸ਼ਾ ਦੀ ਪੜ੍ਹਾਈ ਵਿਦੇਸ਼ ਵਿੱਚ ਹੋਈ। ਇਸ ਦੇ ਬਾਅਦ ਭਾਰਤ ਆ ਕੇ ਅਮੀਸ਼ਾ ਥੀਏਟਰ ਗਰੁੱਪ ਵਿੱਚ ਸ਼ਾਮਿਲ ਹੋ ਗਈ। ਰਾਕੇਸ਼ ਰੋਸ਼ਨ ਦੀ ਫਿਲਮ 'ਕਹੋ ਨਾ ਪਿਆਰ ਹੈ' ਦੇ ਨਾਲ ਅਮੀਸ਼ਾ ਨੇ ਬਾਲੀਵੁੱਡ ਵਿੱਚ ਕਦਮ ਰੱਖਿਆ ਜਿਸ ਵਿੱਚ ਰਾਕੇਸ਼ ਦੇ ਬੇਟੇ ਰਿਤਿਕ ਰੋਸ਼ਨ ਨੇ ਵੀ ਬਾਲੀਵੁੱਡ ਵਿੱਚ ਕਦਮ ਰੱਖਿਆ। ਇਸ ਫਿਲਮ ਨੂੰ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ। ਇਸ ਦੇ ਬਾਅਦ ਅਮੀਸ਼ਾ ਦੀ ਫਿਲਮ 'ਗਦਰ ਏਕ ਪ੍ਰੇਮ ਕਥਾ' ਨੇ ਵੀ ਸਫਲਤਾ ਪਾਉਂਦੇ ਹੋਏ ਇੱਕ ਨਵਾਂ ਇਤਿਹਾਸ ਰਚਿਆ ਅਤੇ ਫਿਰ ਅਮੀਸ਼ਾ ਦੀਆਂ ਫਿਲਮਾਂ ਦਾ ਸਿਲਸਿਲਾ ਜਾਰੀ ਹੋ ਗਿਆ।
ਅਮੀਸ਼ਾ ਨੇ ਬੁਆਏਫ੍ਰੇਂਡ ਵਿਕਰਮ ਭੱਟ ਦੇ ਨਾਲ ਕਾਫੀ ਚਰਚਾ ਵਿੱਚ ਰਹੀ ਇਸੇ ਦੌਰਾਨ ਅਮੀਸ਼ਾ ਦੇ ਆਪਣੇ ਮਾਤਾ-ਪਿਤਾ ਅਤੇ ਭਰਾ ਨਾਲ ਸੰਬਧ ਵੀ ਕਾਫੀ ਖਰਾਬ ਹੋ ਗਏ, ਪਰ ਅੱਜਕਲ੍ਹ ਅਮੀਸ਼ਾ ਆਪਣੇ ਨਵੇਂ ਬੁਆਏਫ੍ਰੇਂਡ ਕਾਨਵ ਪੁਰੀ ਦੇ ਨਾਲ ਚਰਚਾ ਵਿੱਚ ਹਨ।
ਅਮੀਸ਼ਾ ਦੇ ਕਰੀਅਰ ਵਿੱਚ ਕਈ ਉਤਾਰ ਚੜਾਅ ਆਏ ਜਿਸ ਦੇ ਕਾਰਨ ਕੁੱਝ ਦਿਨ ਪਹਿਲਾਂ ਅਮੀਸ਼ਾ ਬਾਲੀਵੁੱਡ ਦੀਆਂ ਖ਼ਬਰਾਂ ਵਿੱਚੋਂ ਬਿਲਕੁਲ ਗਾਇਬ ਹੋ ਗਈ ਸੀ, ਪਰ ਫਿਲਮ 'ਭੁਲਭੁਲਈਆ' ਤੋਂ ਅਮੀਸ਼ਾ ਫਿਰ ਫਿਲਮਾਂ ਵਿੱਚ ਨਜ਼ਰ ਆ ਰਹੀ ਹੈ ਅਤੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਉਹ ਘੱਟ ਪਰ ਚੰਗੀਆਂ ਫਿਲਮਾਂ ਵਿੱਚ ਹੀ ਕੰਮ ਕਰਨਾ ਚਾਹੁੰਦੀ ਹੈ।
ਅਮੀਸ਼ਾ ਦੀਆਂ ਪ੍ਰਮੁੱਖ ਫਿਲਮਾਂ ਹਨ ਕਹੋ ਨਾ ਪਿਆਰ ਹੈ, ਗਦਰ ਏਕ ਪ੍ਰੇਮ ਕਥਾ, ਕਿਆ ਯਹੀ ਪਿਆਰ ਹੈ, ਹਮਰਾਜ਼, ਜ਼ਮੀਰ, ਮੰਗਲ ਪਾਂਡੇ ਦ ਰਾਈਜ਼ਿੰਗ, ਆਪ ਕੀ ਖਾਤਿਰ, ਹੇ ਬੇਬੀ, ਭੁਲਭੁਲਈਆ ਆਦਿ।
ਇਹਨਾਂ ਫਿਲਮਾਂ ਲਈ ਅਮੀਸ਼ਾ ਨੂੰ ਕਈ ਅਵਾਰਡ ਵੀ ਪ੍ਰਾਪਤ ਹੋਏ ਫਿਲਮ 'ਕਹੋ ਨਾ ਪਿਆਰ ਹੈ' ਅਤੇ ਫਿਲਮ ਗਦਰ ਦੇ ਲਈ ਅਮੀਸ਼ਾ ਨੂੰ ਸਭ ਤੋਂ ਵਧੀਆ ਅਭਿਨੇਤਰੀ ਹੋਣ ਦਾ ਅਵਾਰਡ ਜ਼ੀ ਸੀਨੇ ਅਵਾਰਡ, ਸੈਨਸੁਈ ਅਵਾਰਡ ਮਿਲੇ।
|