ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਸਟਾਰ ਪ੍ਰੋਫਾਈਲ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਆਫਤਾਬ ਸ਼ਿਵਦਾਸਾਨੀ  Search similar articles
ਭੋਲੀ ਸੂਰਤ ਅਤੇ ਕਮਾਲ ਦੇ ਅਭਿਨੈ ਲਈ ਮਸ਼ਹੂਰ ਆਫਤਾਬ ਦਾ ਜਨਮ 25 ਜੂਨ 1978 ਨੂੰ ਮੁੰਬਈ ਵਿੱਚ ਹੋਇਆ। ਆਫਤਾਬ ਦੀ ਮਾਂ ਮੁਸਲਿਮ ਪਰਿਵਾਰ ਤੋਂ ਹੈ ਅਤੇ ਪਿਤਾ ਹਿੰਦੂ ਪਰਿਵਾਰ ਤੋਂ। ਆਫਤਾਬ ਦੀ ਸਾਰੀ ਪੜ੍ਹਾਈ ਮੁੰਬਈ ਵਿੱਚ ਹੀ ਹੋਈ।

ਆਫਤਾਬ ਨੇ ਬਚਪਨ ਵਿੱਚ ਹੀ ਬਾਲੀਵੁੱਡ ਵਿੱਚ ਕਦਮ ਰੱਖ ਲਿਆ ਸੀ। ਉਹਨਾਂ ਨੇ ਫਿਲਮ ਮਿਸਟਰ ਇੰਡੀਆ, ਚਾਲਬਾਜ਼ ਅਤੇ ਇਨਸਾਨੀਅਤ ਇਹਨਾਂ ਫਿਲਮਾਂ ਵਿੱਚ ਬਾਲ ਕਲਾਕਾਰ ਦੇ ਰੂਪ ਵਿੱਚ ਕੰਮ ਕੀਤਾ।

ਅਭਿਨੇਤਾ ਦੇ ਰੂਪ ਵਿੱਚ ਆਫਤਾਬ ਆਏ ਫਿਲਮ 'ਮਸਤ' ਨਾਲ। ਇਸ ਫਿਲਮ ਵਿੱਚ ਆਫਤਾਬ ਅਤੇ ਉਰਮਿਲਾ ਦੀ ਜੋੜੀ ਨੂੰ ਸਭ ਨੇ ਬਹੁਤ ਪਸੰਦ ਕੀਤਾ। ਇਸ ਜੋੜੀ ਨੇ ਇੱਕ ਹੋਰ ਹਿਟ ਫਿਲਮ ਕੀਤੀ ਜਿਸ ਦਾ ਨਾਮ ਸੀ 'ਲਵ ਕੇ ਲਿਏ ਸਾਲਾ ਕੁਛ ਭੀ ਕਰੇਗਾ'

ਆਫਤਾਬ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਜਿਹਨਾਂ ਵਿੱਚ ਪ੍ਰਮੁੱਖ ਹਨ ਮਸਤ, ਲਵ ਕੇ ਲਿਏ ਸਾਲਾ ਕੁਛ ਭੀ ਕਰੇਗਾ, ਪਿਆਰ ਇਸ਼ਕ ਔਰ ਮੁਹਬੱਤ, ਅਵਾਰਾ ਪਾਗਲ ਦੀਵਾਨਾ,ਕਸੂਰ, ਹੰਗਾਮਾ, ਮਸਤੀ, ਦਿਵਾਨੇ ਹੁਏ ਪਾਗਲ, ਸਪੀਡ, ਆਦਿ।

ਆਉਣ ਵਾਲੇ ਸਮੇਂ ਵਿੱਚ ਵੀ ਆਫਤਾਬ ਦੀਆਂ ਕਈ ਫਿਲਮਾਂ ਆ ਰਹੀਆਂ ਹਨ ਜਿਹਨਾਂ ਵਿੱਚ 'ਦੇ ਤਾਲੀ' ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਆਫਤਾਬ ਨੂੰ ਕਾਮੇਡੀ ਰੋਲ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ।

ਆਫਤਾਬ ਨੂੰ ਆਪਣੇ ਸ਼ਾਨਦਾਰ ਅਭਿਨੈ ਲਈ ਕਈ ਅਵਾਰਡ ਵੀ ਪ੍ਰਾਪਤ ਹੋਏ ਜਿਵੇ ਫਿਲਮ 'ਮਸਤ' ਦੇ ਲਈ ਫਿਲਮਫੇਅਰ ਅਵਾਰਡ, ਫਿਲਮ ਕਸੂਰ ਦੇ ਲਈ ਜ਼ੀ ਸਿਨੇ ਅਵਾਰਡ, ਫਿਲਮ ਕਿਆ ਯਹੀ ਪਿਆਰ ਹੈ ਦੇ ਲਈ ਨੈਸ਼ਨਲ ਆਨਰ ਅਵਾਰਡ ਆਦਿ।
ਹੋਰ ਵੀ
ਡਿੰਪਲ ਕਪਾਡੀਆ
ਉਰਮਿਲਾ ਮਾਂਤੋੜਕਰ
ਅਰਸ਼ਦ ਵਾਰਸੀ
ਫਰਦੀਨ ਖਾਨ
ਬਿਪਾਸ਼ਾ ਬਸੂ
ਸੋਨਮ ਕਪੂਰ