ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਸਟਾਰ ਪ੍ਰੋਫਾਈਲ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਉਰਮਿਲਾ ਮਾਂਤੋੜਕਰ  Search similar articles
ਉਰਮਿਲਾ ਮਾਂਤੋੜਕਰ ਦਾ ਜਨਮ 4 ਫਰਵਰੀ ਨੂੰ ਮੁੰਬਈ ਵਿੱਚ ਹੋਇਆ। ਛੋਟੀ ਉਮਰ ਵਿੱਚ ਹੀ ਉਰਮਿਲਾ ਨੇ ਬਾਲੀਵੁੱਡ ਵਿੱਚ ਪੈਰ ਰੱਖਿਆ। ਵੈਸੇ ਤਾਂ ਬਾਲ ਕਲਾਕਾਰ ਦੇ ਰੂਪ ਵਿੱਚ ਉਹਨਾਂ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ, ਪਰ ਫਿਲਮ 'ਮਾਸੂਮ' ਦੇ ਲਈ ਉਹ ਸਦਾ ਯਾਦ ਕੀਤੀ ਜਾਵੇਗੀ।

ਵੱਡੇ ਹੋਣ ਦੇ ਬਾਅਦ ਉਰਮਿਲਾ ਨੇ ਸ਼ੁਰੂਆਤ ਕੀਤੀ ਫਿਲਮ 'ਬੜੇ ਘਰ ਕੀ ਬੇਟੀ' ਨਾਲ, ਪਰ ਉਹਨਾਂ ਦੀ ਪਛਾਣ ਬਣੀ ਫਿਲਮ 'ਰੰਗੀਲਾ'ਫਿਲਮ 'ਚਮਤਕਾਰ' ਵਿੱਚ ਸ਼ਾਹਰੁਖ ਦੇ ਨਾਲ ਕੀਤੇ ਹੋਏ ਉਰਮਿਲਾ ਦੇ ਕੰਮ ਨੂੰ ਵੀ ਬਹੁਤ ਪਸੰਦ ਕੀਤਾ ਗਿਆ।

ਉਰਮਿਲਾ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ, ਜਿਹਨਾਂ ਵਿੱਚੋਂ ਕਈ ਫਿਲਮਾਂ ਨੇ ਚੰਗੀ ਸਫਲਤਾ ਪ੍ਰਾਪਤ ਕੀਤੀ। ਉਰਮਿਲਾ ਦੀਆਂ ਪ੍ਰਮੁੱਖ ਫਿਲਮਾਂ ਹਨ ਰੰਗੀਲਾ, ਜੁਦਾਈ, ਦੌੜ, ਸਤਿਆ, ਹਮ ਤੁਮ ਪੈ ਮਰਤੇ ਹੈ, ਮਸਤ, ਦਿਲਲਗੀ, ਖੁਬਸੂਰਤ, ਕੌਣ ਜੰਗਲ, ਪਿਆਰ ਤੂਨੇ ਕਿਆ ਕੀਆ, ਲੱਜਾ, ਓਮ ਜੈ ਜਗਦੀਸ਼, ਭੂਤ, ਪਿੰਜਰ, ਮੈਨੇ ਗਾਂਧੀ ਕੋ ਨਹੀਂ ਮਾਰਾ ਆਦਿ।

ਇਹਨਾਂ ਫਿਲਮਾਂ ਵਿਚੋਂ ਕੁੱਝ ਦੇ ਲਈ ਉਰਮਿਲਾ ਨੂੰ ਕਈ ਅਵਾਰਡ ਵੀ ਮਿਲੇ ਜਿਵੇਂ ਫਿਲਮ 'ਪਿਆਰ ਤੂਨੇ ਕਿਆ ਕੀਆ ਦੇ ਲਈ ਮੋਸਟ ਸੇਨਸੇਸ਼ਨਲ ਅਭਿਨੇਤਰੀ ਦਾ ਅਵਾਰਡ, ਫਿਲਮ ਭੂਤ ਦੇ ਲਈ ਸਟਾਰ ਸਕ੍ਰੀਨ, ਜ਼ੀ ਸਿਨੇ, ਬਾਲੀਵੁੱਡ ਮੂਵੀ, ਫਿਲਮਫੇਅਰ ਅਵਾਰਡ, ਫਿਲਮ ਮੈਨੇ ਗਾਂਧੀ ਕੋ ਨਹੀਂ ਮਾਰਾ ਦੇ ਲਈ ਬੈਸਟ ਐਕਟੇਰਸ ਦਾ ਅਵਾਰਡ ਇਹਨਾਂ ਦੇ ਇਲਾਵਾ ਉਰਮਿਲਾ ਨੇ ਰਾਜੀਵ ਗਾਂਧੀ ਅਵਾਰਡ ਵੀ ਪ੍ਰਾਪਤ ਕੀਤਾ।

ਉਰਮਿਲਾ ਨੇ ਹਮੇਸ਼ਾ ਆਪਣੇ ਕਮਾਲ ਦੇ ਅਭਿਨੈ ਨਾਲ ਦਰਸ਼ਕਾਂ ਦੇ ਦਿਲ ਵਿੱਚ ਖੁਦ ਦੇ ਲਈ ਇੱਕ ਥਾਂ ਬਣਾ ਕੇ ਰੱਖੀ ਹੈ ਤੇ ਉਮੀਦ ਹੈ ਕਿ ਅੱਗੇ ਵੀ ਉਹ ਆਪਣੇ ਦਰਸ਼ਕਾਂ ਨੂੰ ਨਿਰਾਸ਼ ਨਹੀਂ ਕਰੇਗੀ।
ਹੋਰ ਵੀ
ਅਰਸ਼ਦ ਵਾਰਸੀ
ਫਰਦੀਨ ਖਾਨ
ਬਿਪਾਸ਼ਾ ਬਸੂ
ਸੋਨਮ ਕਪੂਰ
ਸੰਨੀ ਦਿਓਲ
ਰੇਖਾ