ਫਰਦੀਨ ਖਾਨ ਦਾ ਜਨਮ 8 ਮਾਰਚ 1974 ਨੂੰ ਹੋਇਆ। ਫਰਦੀਨ ਮਸ਼ਹੂਰ ਫਿਲਮ ਸਟਾਰ ਅਤੇ ਨਿਰਦੇਸ਼ਕ ਫਿਰੋਜ਼ ਖਾਨ ਦੇ ਬੇਟੇ ਹਨ ਉਹਨਾਂ ਦੀ ਮਾਂ ਦਾ ਨਾਮ ਹੈ ਸੁੰਦਰੀ ਖਾਨ। ਫਰਦੀਨ ਦੇ ਪੂਰੇ ਪਰਿਵਾਰ ਦਾ ਸੰਬਧ ਬਾਲੀਵੁੱਡ ਨਾਲ ਹੈ। ਫਰਦੀਨ ਦਾ ਜਨਮ ਤਾਂ ਭਾਰਤ ਵਿੱਚ ਹੋਇਆ, ਪਰ ਉਹਨਾਂ ਦੀ ਜਿਆਦਾ ਪੜ੍ਹਾਈ ਬਾਹਰ ਹੀ ਹੋਈ। ਫਰਦੀਨ ਨੇ ਬਿਜ਼ਨੇਸ ਮੈਨੇਜਮੇਂਟ ਦੀ ਡੀਗਰੀ ਅਮੇਰੀਕਾ ਤੋਂ ਲਈ।
ਫਰਦੀਨ ਨੇ ਦਸੰਬਰ 2005 ਵਿੱਚ ਨਤਾਸ਼ਾ ਮਾਧਵਾਨੀ ਨਾਲ ਵਿਆਹ ਕਰ ਲਿਆ। ਫਰਦੀਨ ਅਤੇ ਨਤਾਸ਼ਾ ਦਾ ਵਿਆਹ ਲੰਡਨ ਵਿੱਚ ਹਿੰਦੂ ਅਤੇ ਇਸਲਾਮ ਦੋਵੇਂ ਰਿਵਾਜਾਂ ਨਾਲ ਹੋਇਆ।
ਫਰਦੀਨ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਫਿਲਮ 'ਪ੍ਰੇਮ ਅਗਨ' ਤੋਂ ਇਹ ਫਿਲਮ ਬਾਕਸ ਆਫਿਸ ਤੇ ਕੋਈ ਖਾਸ ਕਮਾਲ ਨਹੀਂ ਦਿਖਾ ਪਾਈ ਸੀ। ਇਸ ਦੇ ਬਾਅਦ ਫਰਦੀਨ ਦੀਆਂ ਕਈ ਫਿਲਮਾਂ ਆਈਆ ਜਿਵੇਂ ਜੰਗਲ, ਪਿਆਰ ਤੂਨੇ ਕਿਆ ਕੀਆ, ਲਵ ਕੇ ਲਿਏ ਸਾਲਾ ਕੁਝ ਭੀ ਕਰੇਗਾ, ਹਮ ਹੋ ਗਏ ਆਪਕੇ, ਉਮ ਜੈ ਜਗਦੀਸ਼, ਨੋ ਐਂਟਰੀ, ਹੇ ਬੇਬੀ ਆਦਿ।
ਫਿਲਮ ਜੰਗਲ ਅਤੇ ਨੋ ਐਂਟਰੀ ਵਿੱਚ ਫਰਦੀਨ ਦੇ ਰੋਲ ਨੂੰ ਕਾਫੀ ਪਸੰਦ ਕੀਤਾ ਗਿਆ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਫਰਦੀਨ ਦੀਆਂ ਕਈ ਚੰਗੀਆਂ ਫਿਲਾਮਾਂ ਰਿਲੀਜ਼ ਹੋਣਗੀਆਂ ਜੋ ਦਰਸ਼ਕਾਂ ਦੇ ਦਿਲਾਂ ਨੂੰ ਜਿੱਤ ਲੈਣਗੀਆਂ।
|