ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਬਿਪਾਸ਼ਾ ਬਸੂ...ਬਿਪਾਸ਼ਾ ਦਾ ਜਨਮ 7 ਜਨਵਰੀ 1979 ਨੂੰ ਦਿੱਲੀ ਵਿੱਚ ਹੋਇਆ। ਬਿਪਾਸ਼ਾ ਇੱਕ ਬੰਗਾਲੀ ਪਰਿਵਾਰ ਤੋਂ ਹੈ ਉਹ ਆਪਣੇ ਮਾਤਾ-ਪਿਤਾ ਦੀ ਦੂਜੇ ਨੰਬਰ ਦੀ ਬੇਟੀ ਹਨ। ਬਿਪਾਸ਼ਾ ਦੀ ਇਕ ਵੱਡੀ ਭੈਣ ਹੈ ਬਿਦਿਸ਼ਾ ਅਤੇ ਇੱਕ ਛੋਟੀ ਭੈਣ ਹੈ ਵਿਜੇਯਤਾ। ਬਿਪਾਸ਼ਾ ਦਾ ਜਨਮ ਦਿੱਲੀ ਵਿੱਚ ਹੋਇਆ, ਪਰ ਉਹਨਾਂ ਦੇ ਜਨਮ ਦੇ ਕੁੱਝ ਸਮੇਂ ਬਾਅਦ ਉਹਨਾਂ ਦਾ ਪਰਿਵਾਰ ਕੋਲਕਾਤਾ ਵਿੱਚ ਰਹਿਣ ਚਲਾ ਗਿਆ।
ਬਿਪਾਸ਼ਾ ਦੇ ਕਰੀਅਰ ਦੀ ਸ਼ੁਰੂਆਤ ਹੋਈ ਗੋਦਰੇਜ ਸਿੰਨਥੋਲ ਸੁਪਰਮਾਡਲ ਕਾਨਟੇਸਟ ਤੋਂ ਇਸ ਕਾਨਟੇਸਟ ਨੂੰ ਜਿੱਤਣ ਦੇ ਬਾਅਦ ਉਹ ਇੱਕ ਸਫਲ ਮਾਡਲ ਬਣੀ। ਬਿਪਾਸ਼ਾ ਨੇ ਫਿਲਮੀ ਦੁਨੀਆ ਵਿੱਚ ਕਦਮ ਰੱਖਿਆ ਫਿਲਮ 'ਅਜ਼ਨਬੀ' ਤੋਂ ਇਸ ਫਿਲਮ ਵਿੱਚ ਉਹਨਾਂ ਨਾਲ ਅਕਸ਼ੈ ਕੁਮਾਰ, ਬਾਬੀ ਦਿਓਲ ਅਤੇ ਕਰੀਨਾ ਕਪੂਰ ਸਨ।
ਕਈ ਫਿਲਮਾਂ ਕਰਨ ਤੋਂ ਬਾਅਦ ਫਿਲਮ 'ਰਾਜ' ਜੋ 2002 ਵਿੱਚ ਰਿਲੀਜ਼ ਹੋਈ ਉਹ ਬਾਕਸ ਆਫਿਸ ਤੇ ਇੱਕ ਹਿਟ ਫਿਲਮ ਰਹੀ, ਇਸ ਫਿਲਮ ਦੇ ਲਈ ਬਿਪਾਸ਼ਾ ਨੂੰ ਬੈਸਟ ਅਭਿਨੇਤੇਰੀ ਦਾ ਅਵਾਰਡ ਵੀ ਮਿਲਿਆ। ਫਿਲਮ 'ਉਮਕਾਰਾ' ਵਿੱਚ ਬਿਪਾਸ਼ਾ ਨੇ ਇੱਕ ਆਈਟਮ ਸਾਂਗ ਕੀਤਾ 'ਬੀੜੀ ਜਲਾਈ ਲੇ' ਇਸ ਗੀਤ ਦੀ ਸਫਲਤਾ ਨੇ ਬਿਪਾਸ਼ਾ ਨੂੰ ਇੱਕ ਨਵੀਂ ਪਛਾਣ ਦਿੱਤੀ। ਅੱਜ ਬਿਪਾਸ਼ਾ ਬਾਲੀਵੁੱਡ ਦੀ ਸਭ ਤੋਂ ਸੈਕਸੀ ਅਭਿਨੇਤਰੀਆਂ ਵਿੱਚੋਂ ਇਕ ਮੰਨੀ ਜਾਂਦੀ ਹੈ।
ਬਿਪਾਸ਼ਾ ਦੇ ਪ੍ਰੇਮ ਦੇ ਚਰਚੇ ਬਾਲੀਵੁੱਡ ਦੇ ਕਈ ਨਾਇਕਾਂ ਨਾਲ ਹੋਏ ਜਿਹਨਾਂ ਵਿੱਚ ਮਿਲਿੰਦ ਸੋਮਾਨੀ, ਡੀਨੋ ਮੋਰਿਆ ਅਤੇ ਜਾਨ ਅਬ੍ਰਾਹਮ ਮਸ਼ਹੂਰ ਹਨ, ਪਰ ਸਭ ਤੋਂ ਜਿਆਦਾ ਚਰਚਾ ਵਿੱਚ ਰਿਹਾ ਬਿਪਾਸ਼ਾ ਅਤੇ ਜਾਨ ਅਬ੍ਰਹਾਮ ਦਾ ਪ੍ਰੇਮ।
ਬਿਪਾਸ਼ਾ ਦੀਆਂ ਪ੍ਰਮੁੱਖ ਫਿਲਮਾਂ ਹਨ ਅਜਨਬੀ, ਰਾਜ਼, ਮੇਰੇ ਯਾਰ ਕੀ ਸ਼ਾਦੀ ਹੈ, ਜਿਸਮ, ਫਿਰ ਹੇਰਾ ਫੇਰੀ, ਉਮਕਾਰਾ, ਧੂਮ-2, ਰੇਸ ਆਦਿ।
|