ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਸਟਾਰ ਪ੍ਰੋਫਾਈਲ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੋਨਮ ਕਪੂਰ
IFMIFM
ਸੋਨਮ ਕਪੂਰ ਦਾ ਜਨਮ 9 ਜੂਨ, 1985 ਨੂੰ ਮੁੰਬਈ ਵਿੱਚ ਪ੍ਰਸਿੱਧ ਬਾਲੀਵੁੱਡ ਕਪੂਰ ਪਰਿਵਾਰ ਦੇ ਘਰ ਹੋਇਆ। ਇਹਨਾਂ ਦੇ ਪਿਤਾ ਅਨਿਲ ਕਪੂਰ ਇੱਕ ਮਸ਼ਹੂਰ ਬਾਲੀਵੁੱਡ ਨਾਇਕ ਹਨ। ਇਸ ਦੇ ਨਾਲ ਹੀ ਸੋਨਮ ਦੇ ਚਾਚਾ ਬੋਨੀ ਕਪੂਰ ਫਿਲਮ ਨਿਰਮਾਤਾ ਅਤੇ ਸੰਜੇ ਕਪੂਰ ਵੀ ਨਾਇਕ ਹਨ। ਇਸ ਪਰਿਵਾਰ ਦੇ ਭਾਰਤੀ ਫਿਲਮ ਇੰਡਸਟਰੀ(ਬਾਲੀਵੁੱਡ) ਵਿੱਚ ਬਹੁਤ ਹੀ ਵਧੀਆ ਸਬੰਧ ਹਨ। ਇਹ ਕਿਹਾ ਜਾ ਸਕਦਾ ਹੈ ਕਿ ਪੂਰਾ ਪਰਿਵਾਰ ਕਿਸੇ ਨਾ ਕਿਸੇ ਤਰ੍ਹਾਂ ਬਾਲੀਵੁੱਡ ਨਾਲ ਸਬੰਧ ਰੱਖਦਾ ਹੈ। ਇਸ ਨਾਲ ਸੋਨਮ ਦਾ ਬਾਲੀਵੁੱਡ ਵਿੱਚ ਨਾਇਕਾ ਦੇ ਤੌਰ ਤੇ ਕੰਮ ਕਰਨਾ ਸੰਭਵ ਹੀ ਸੀ।

ਸੋਨਮ ਦੇ ਆਪਣੀ ਮੁਢਲੀ ਸਕੂਲੀ ਪੜ੍ਹਾਈ ਮੁੰਬਈ ਵਿੱਚ ਹੀ ਪੂਰੀ ਕਰੀ ਅਤੇ ਪੜ੍ਹਾਈ ਦੇ ਨਾਲ-ਨਾਲ ਡਾਂਸ ਵੱਲ ਵੀ ਰੁਚੀ ਰੱਖੀ। ਸੋਨਮ ਅੰਗਰੇਜੀ ਅਤੇ ਹਿੰਦੀ ਭਾਸ਼ਾਵਾਂ ਬੋਲਣ ਦੇ ਨਾਲ-ਨਾਲ ਪਿਤਾ ਅਨਿਲ ਕਪੂਰ ਜੀ ਦੇ ਪੰਜਾਬੀ ਹੋਣ ਕਰਕੇ ਪੰਜਾਬੀ ਭਾਸ਼ਾ ਅਤੇ ਮਾਂ ਸੁਨੀਤਾ ਕਪੂਰ ਦੇ ਸਿੰਧੀ ਹੋਣ ਕਰਕੇ ਸਿੰਧੀ ਭਾਸ਼ਾ ਵੀ ਬੋਲਣਾ ਜਾਣਦੀ ਹੈ।

ਇਹਨਾਂ ਦੀ ਮਾਂ ਇੱਕ ਬਿਜਨੈਸ ਪਰਿਵਾਰ ਨਾਲ ਸਬੰਧ ਰੱਖਦੇ ਹੋਣ ਕਰਕੇ ਚਾਹੁੰਦੀ ਸੀ ਕਿ ਸੋਨਮ ਫਿਲਮਾਂ ਵਿੱਚ ਕੰਮ ਨਾ ਕਰੇ ਸਗੋਂ ਆਪਣੀ ਪੜ੍ਹਾਈ ਪੂਰੀ ਕਰਕੇ ਘਰ ਵਸਾ ਲਏ। ਸੋਨਮ ਨੇ ਆਪਣੀ ਪੜ੍ਹਾਈ ਪੂਰੀ ਹੋਣ ਦੇ ਬਾਅਦ ਅਤੇ ਫਿਲਮੀ ਕਰਿਅਰ ਸ਼ੁਰੂ ਹੋਣ ਤੋਂ ਪਹਿਲਾਂ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਬਲੈਕ' (2005) ਲਈ ਭੰਸਾਲੀ ਨਾਲ ਸਹਾਇਕ ਦੇ ਤੌਰ ਤੇ ਕੰਮ ਕਰਿਆ।

'ਬਲੈਕ' ਫਿਲਮ ਦੀ ਸ਼ੂਟਿੰਗ ਦੇ ਦੌਰਾਨ ਬੰਸਾਲੀ ਨੇ ਸੋਨਮ ਨੂੰ ਫਿਲਮ 'ਸਾਵਰੀਆ' ਦੀ ਸਕ੍ਰਿਪਟ ਦਿੱਤੀ। ਸੋਨਮ ਇਹ ਸੁਣ ਕੇ ਹੈਰਾਨ ਰਹਿ ਗਈ ਕਿ ਉਸ ਨੂੰ ਇਸ ਫਿਲਮ ਵਿੱਚ ਨਾਇਕਾ ਦਾ ਰੋਲ ਕਰਨਾ ਹੋਵੇਗਾ, ਕਿਉਂਕਿ ਉਸ ਸਮੇਂ ਸੋਨਮ ਦਾ ਭਾਰ ਕਾਫੀ ਅਧਿਕ ਸੀ, ਅਤੇ ਇਸ ਫਿਲਮ ਵਿੱਚ ਕੰਮ ਕਰਨ ਲਈ ਸੋਨਮ ਨੇ ਆਪਣਾ ਭਾਰ ਵੀ ਘਟਾਇਆ।

ਸੋਨਮ ਕਪੂਰ ਦੀ ਪਹਿਲੀ ਫਿਲਮ 'ਸਾਵਰੀਆ' ਰਿਸ਼ੀ ਕਪੂਰ ਦੇ ਪੁੱਤਰ ਰਣਬੀਰ ਕਪੂਰ ਨਾਲ 2007 ਵਿੱਚ ਪ੍ਰਦਰਸ਼ਿਤ ਹੋਈ। ਭਾਵੇਂ ਇਸ ਫਿਲਮ ਨੂੰ ਬਾਕਸ ਆਫਿਸ ਤੇ ਚੰਗਾ ਹੁੰਗਾਰਾ ਨਹੀਂ ਮਿਲਿਆ, ਪਰ ਸੋਨਮ ਦੇ ਰੋਲ ਦੀ ਤਾਰੀਫ ਹੋਈ।

ਸੋਨਮ ਨੂੰ 2008 ਵਿੱਚ ਫਿਲਮ 'ਸਾਵਰੀਆ' ਲਈ ਫਿਲਮ ਫੇਅਰ ਅਵਾਰਡ ਅਤੇ ਸਟਾਰ ਸਕ੍ਰੀਨ ਅਵਾਰਡ ਲਈ ਐਲਾਨਿਆ ਗਿਆ ਅਤੇ ਇਹਨਾਂ ਨੇ ਇਸੇ ਸਾਲ 'ਸੁਪਰਸਟਾਰ ਆਫ ਟੁਮਾਰੋ' ਦਾ ਸਟਾਰਡਸਟ ਅਵਾਰਡ ਜਿੱਤਿਆ।

ਸੋਨਮ ਨੂੰ ਪੜ੍ਹਨ, ਲਿਖਣ, ਘੁੰਮਣ-ਫਿਰਨ, ਬਾਸਕੀਟਬਾਲ ਖੇਡਣ ਅਤੇ ਵੀਡੀਉ ਗੇਮਸ ਖੇਡਣ ਦਾ ਸ਼ੌਕ ਹੈ। ਇਹਨਾਂ ਨੂੰ ਬਾਲੀਵੁੱਡ ਵਿੱਚ ਨਾਇਕ ਦੇ ਰੂਪ ਵਿੱਚ ਆਪਣੇ ਪਿਤਾ ਅਨਿਲ ਕਪੂਰ ਅਤੇ ਨਾਇਕਾ ਦੇ ਰੂਪ ਵਿੱਚ ਸ਼੍ਰੀਦੇਵੀ, ਮਾਧੁਰੀ ਦੀਕਸ਼ਤ, ਕਾਜੋਲ, ਰਾਣੀ ਮੁਖਰਜੀ, ਤੱਬੂ ਅਤੇ ਕਰੀਨਾ ਕਪੂਰ ਜਿਹੀਆਂ ਨਾਇਕਾਵਾਂ ਪਸੰਦ ਹਨ।

ਇਸ ਸਮੇਂ ਸੋਨਮ ਫਿਲਮ 'ਦਿੱਲੀ 6' ਵਿੱਚ ਕੰਮ ਕਰ ਰਹੀ ਹੈ।
ਹੋਰ ਵੀ
ਸੰਨੀ ਦਿਓਲ
ਰੇਖਾ
ਮਧੂਬਾਲਾ
ਸੁਸ਼ਮਿਤਾ ਸੇਨ
ਕੈਟਰੀਨਾ ਕੈਫ਼
ਐਸ਼ਵਰਿਆ ਰਾਏ