ਬਾਲੀਵੂਡ ਦੇ ਮਸ਼ਹੂਰ ਕਲਾਕਾਰ ਸੰਨੀ ਦਿਓਲ ਦਾ ਜਨਮ 19 ਅਕਤੂਬਰ 1961 ਨੂੰ ਨਵੀਂ ਦਿੱਲੀ ਵਿੱਚ ਹੋਇਆ। ਸੰਨੀ ਮਸ਼ਹੂਰ ਕਲਾਕਾਰ ਧਰਮਿੰਦਰ ਦੇ ਬੇਟੇ ਹਨ। ਸੰਨੀ ਦਿਓਲ ਦੇ ਪਿਤਾ ਧਰਮਿੰਦਰ ਦਾ ਪਹਿਲਾਂ ਵਿਆਹ ਪ੍ਰਕਾਸ਼ ਕੌਰ ਨਾਲ ਹੋਇਆ ਅਤੇ ਦੂਜਾ ਹੇਮਾ ਮਾਲਿਨੀ ਨਾਲ। ਸੰਨੀ ਅਤੇ ਉਹਨਾਂ ਦੇ ਛੋਟੇ ਭਰਾ ਬਾਬੀ ਧਰਮਿੰਦਰ ਅਤੇ ਪ੍ਰਕਾਸ਼ ਕੌਰ ਦੇ ਬੱਚੇ ਹਨ ਅਤੇ ਹੇਮਾ ਮਾਲਿਨੀ ਅਤੇ ਧਰਮਿੰਦਰ ਦੀ ਦੋ ਬੇਟੀਆਂ ਵੀ ਹਨ ਇਸ਼ਾ ਅਤੇ ਆਹਨਾ ਦਿਓਲ।
ਕਲਾਕਾਰ ਬਣਨ ਦੀ ਚਾ ਵਿੱਚ ਸੰਨੀ ਨੇ ਇੰਗਲੈਂਡ ਤੋਂ ਐਕਟਿੰਗ ਸਿੱਖੀ। ਸੰਨੀ ਦੀ ਪਹਿਲੀ ਫਿਲਮ 1983 ਵਿੱਚ ਰਿਲੀਜ਼ ਹੋਈ ਜਿਸ ਦਾ ਨਾਮ ਸੀ "ਬੇਤਾਬ"। ਇਹ ਫਿਲਮ ਹੀਟ ਹੋਈ, ਪਰ ਇਸ ਦੇ ਬਾਅਦ ਸੰਨੀ ਦੀ ਕਿਸੀ ਫਿਲਮ ਨੂੰ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ।
1985 ਵਿੱਚ ਸੰਨੀ ਦੀ ਫਿਲਮ ਆਈ "ਅਰਜੂਨ" ਇਸ ਫਿਲਮ ਤੋਂ ਸੰਨੀ ਨੂੰ ਇਕ ਨਵੀਂ ਪਹਿਚਾਣ ਮਿਲੀ। ਇਸ ਦੇ ਬਾਅਦ ਸੰਨੀ ਦੀ ਕਈ ਫਿਲਮਾਂ ਹੀਟ ਹੋਇਆ। ਜਿਵੇਂ "ਘਾਇਲ" ਇਸ ਫਿਲਮ ਵਿੱਚ ਸੰਨੀ ਦੀ ਅਦਾਕਾਰੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਸੰਨੀ ਨੇ ਇਸ ਫਿਲਮ ਵਿੱਚ ਬਾਕਸਰ ਦਾ ਰੋਲ ਅਦਾ ਕੀਤਾ ਅਤੇ ਇਸ ਦੇ ਬਾਅਦ ਸੰਨੀ ਦੀ ਕਈ ਐਕਸ਼ਨ ਫਿਲਮਾਂ ਆਈਆ।
ਸੰਨੀ ਦੀ ਪ੍ਰਮੁੱਖ ਫਿਲਮਾਂ ਹਨ ਬੇਤਾਬ, ਘਾਤਕ, ਤ੍ਰਿਦੇਵ, ਘਾਇਲ, ਜ਼ਿੱਦੀ, ਬਾਰਡਰ, ਇਮਤੀਹਾਨ, ਇੰਡੀਅਨ, ਚਾਲਬਾਜ਼, ਦਾਮਿਨੀ, ਡਰ, ਜੀਤ, ਗਦਰ ਏਕ ਪੇਮ ਕਥਾ, ਦਿੱਲਗੀ ਆਦਿ। ਸੰਨੀ ਨੂੰ ਇਹਨਾਂ ਵਿਚੋਂ ਕਈ ਫਿਲਮਾ ਲਈ ਅਵਾਰਡ ਵੀ ਮਿਲੇ। ਫਿਲਮ ਘਾਇਲ ਲਈ ਫਿਲਮ ਫੇਅਰ ਦੇ ਵੱਲੋ ਬੇਸਟ ਐਕਟਰ ਦਾ ਅਵਾਰਡ, ਬੇਸਟ ਸਪੋਰਟਿੰਗ ਐਕਟਰ ਅਵਾਰਡ ਫਿਲਮ ਦਾਮਿਨੀ ਦੇ ਲਈ। ਫਿਲਮ ਗਦਰ ਇਕ ਪ੍ਰੇਮ ਕਥਾ ਦੇ ਲਈ ਜ਼ੀ ਸਿਨੇ ਅਵਾਰਡ, ਅਤੇ ਸਟਾਰ ਸਕ੍ਰੀਨ ਅਵਾਰਡ।
|