ਭਾਰਤੀ ਫਿਲਮ ਜਗਤ ਦੀ ਸਾਰੀ ਅਦਾਕਾਰਾਂ ਵਿਚੋਂ ਮਧੂਬਾਲਾ ਨੂੰ ਸਭ ਤੋਂ ਸੁੰਦਰ ਮੰਨਿਆ ਜਾਂਦਾ ਹੈ. ਮਧੂਬਾਲਾ ਦੇ ਫਿਲਮ ਵਿੱਚ ਹੋਣ ਨਾਲ ਹੀ ਫਿਲਮ ਦੇਖਣ ਦਾ ਸ਼ੌਕ ਲੋਕਾਂ ਵਿੱਚ ਵੱਧ ਜਾਂਦਾ ਸੀ. ਮਧੂਬਾਲਾ ਦਾ ਜਨਮ 14 ਫਰਵਰੀ 1933 ਨੂੰ ਦਿੱਲੀ ਵਿੱਚ ਹੋਇਆ. ਮਧੂਬਾਲਾ ਦਾ ਅਸਲੀ ਨਾਮ ਮੁਮਤਾਜ ਬੇਗਮ ਸੀ. ਮਧੂਬਾਲਾ ਨੂੰ ਮਿਲਾ ਕੇ ਉਹਨਾਂ ਦੇ ਮਾਤਾ ਪਿਤਾ ਦੇ 11 ਬੱਚੇ ਸਨ. ਜਿੰਨ੍ਹਾ ਵਿਚੋਂ ਮਧੂਬਾਲਾ ਪੰਜਵੀ ਔਲਾਦ ਸੀ.
ਮਧੂਬਾਲਾ ਨੇ ਬਹੁਤ ਛੋਟੀ ਉਮਰ ਵਿੱਚ ਫਿਲਮੀ ਦੁਨੀਆਂ ਵਿੱਚ ਪੈਰ ਰੱਖਿਆ. ਮਧੂਬਾਲਾ ਦੀ ਪਹਿਲੀ ਫਿਲਮ ਸੀ "ਬਸੰਤ" ਇਹ ਫਿਲਮ 1942 ਵਿੱਚ ਰਿਲੀਜ਼ ਹੋਈ ਸੀ. ਇਹ ਫਿਲਮ ਬਾਕਸ ਆਫਿਸ ਵਿੱਚ ਸਫਲ ਰਹੀ. ਬਾਲ ਕਲਾਕਾਰ ਦੇ ਰੂਪ ਵਿੱਚ ਮਧੂਬਾਲਾ ਕਈ ਫਿਲਮਾਂ ਵਿੱਚ ਨਜ਼ਰ ਆਈ. ਅਦਾਕਾਰਾ ਦੇਵਿਕਾ ਰਾਣੀ ਨੇ ਮਧੂਬਾਲਾ ਦਾ ਨਾਮ ਮੁਮਤਾਜ ਤੋਂ ਬਦਲ ਕੇ ਮਧੂਬਾਲਾ ਰੱਖਿਆ.
ਮਧੂਬਾਲਾ ਨੂੰ ਫਿਲਮ "ਨੀਲ ਕਮਲ" ਨਾਲ ਵੱਡਾ ਬ੍ਰੈਕ ਮਿਲਿਆ. ਇਹ ਫਿਲਮ 1947 ਵਿੱਚ ਰਿਲੀਜ਼ ਹੋਈ ਇਸ ਵਿੱਚ ਰਾਜ ਕਪੂਰ ਦੇ ਨਾਲ ਉਹਨਾਂ ਨੇ ਆਪਣੇ ਅਦਾਕਾਰੀ ਦੇ ਜਾਦੂ ਨਾਲ ਸਭ ਨੂੰ ਅਕਰਸ਼ਿਤ ਕੀਤਾ. ਮਧੂਬਾਲਾ ਨੇ ਜਿਆਦਾਤਰ ਰਾਜ ਕਪੂਰ, ਦਿਲੀਪ ਕੁਮਾਰ, ਸ਼ੰਮੀ ਕਪੂਰ, ਸੁਨੀਲ ਦੱਤ, ਅਸ਼ੋਕ ਕੁਮਾਰ, ਦੇਵ ਆਨੰਦ ਆਦਿ ਦੇ ਨਾਲ ਕੰਮ ਕੀਤਾ.
ਮਧੂਬਾਲਾ ਅਤੇ ਦਿਲੀਪ ਕੁਮਾਰ ਦੇ ਪ੍ਰੇਮ ਦਾ ਚਰਚਾ ਕਾਫੀ ਲੰਬੇ ਸਮੇਂ ਤੱਕ ਰਿਹਾ. ਇਸ ਦੇ ਬਾਅਦ ਉਹ ਚਰਚਾ ਵਿੱਚ ਆਈ ਕਿਸ਼ੋਰ ਕੁਮਾਰ ਦੇ ਨਾਲ. ਕਿਸ਼ੋਰ ਕੁਮਾਰ ਦੇ ਨਾਲ ਉਹਨਾਂ ਨੇ ਚਲਤੀ ਕਾ ਨਾਮ ਗਾੜੀ, ਝਮਰੂ, ਹਾਫ ਟਿਕਟ ਆਦਿ ਫਿਲਮਾਂ ਕੀਤੀ. 1960 ਵਿੱਚ ਮਧੂਬਾਲਾ ਨੇ ਕਿਸ਼ੋਰ ਕੁਮਾਰ ਨਾਲ ਵਿਆਹ ਕਰ ਲਿਆ, ਪਰ ਇਹ ਵਿਆਹ ਜਿਆਦਾ ਸਮੇਂ ਤੱਕ ਨਹੀਂ ਰਹਿ ਪਾਇਆ.
ਫਿਲਮ ਮੁਗਲ-ਏ-ਆਜ਼ਮ ਨੇ ਤਾਂ ਇੱਕ ਵਖਰਾ ਰਿਕਾਰਡ ਬਣਾਇਆ. ਇਸ ਫਿਲਮ ਨਾਲ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜਿਸ ਤੇ ਮਧੂਬਾਲਾ ਦੇ ਜਾਦੂ ਦਾ ਅਸਰ ਨਾ ਹੋਇਆ ਹੋਵੇਗਾ. ਮਧੂਬਾਲਾ ਦੀ ਪ੍ਰਮੁੱਖ ਫਿਲਮਾਂ ਹਨ ਬਸੰਤ, ਮੁਮਤਾਜ਼ ਮਹਲ, ਨੀਲ ਕਮਲ, ਮਹਲ, ਤਰਾਨਾ, ਅਮਰ, ਚਲਤੀ ਕਾ ਨਾਮ ਗਾੜੀ, ਬਰਸਾਤ ਕੀ ਰਾਤ, ਮੁਗਲ-ਏ-ਆਜ਼ਮ, ਝਮਰੂ, ਹਾਫ ਟਿਕਟ ਆਦਿ.
1950 ਵਿੱਚ ਮਧੂਬਾਲਾ ਦੀ ਤਬੀਅਤ ਖਰਾਬ ਹੋਈ ਜਿਸ ਦਾ ਕਾਰਣ ਇਹ ਦੱਸਿਆ ਗਿਆ ਕਿ ਮਧੂਬਾਲਾ ਦੇ ਦਿਲ ਵਿੱਚ ਸੁਰਾਖ ਹੈ. ਇਸ ਸਮੱਸਿਆ ਦਾ ਸਾਹਮਣਾ ਮਧੂਬਾਲਾ ਨੂੰ ਮਰਦੇ ਦਮ ਤੱਕ ਕਰਨਾ ਪਿਆ. ਮਧੂਬਾਲਾ ਲੰਦਨ ਵੀ ਗਈ ਇਲਾਜ ਦੇ ਲਈ, ਪਰ ਉਥੇ ਵੀ ਉਹਨਾਂ ਦਾ ਇਲਾਜ ਨਹੀਂ ਹੋ ਪਾਇਆ ਅਤੇ ਉਹਨਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ. 23 ਫਰਵਰੀ 1969 ਤੱਕ ਮਧੂਬਾਲਾ ਆਪਣੀ ਬਿਮਾਰੀ ਤੋਂ ਲੜਦੀ ਰਹੀ ਪਰ ਇਹ ਦਿਨ ਉਹਨਾਂ ਦੀ ਜਿੰਦਗੀ ਦਾ ਅੰਤਿਮ ਦਿਨ ਸੀ ਇਸ ਦਿਨ ਦੇ ਬਾਅਦ ਤੋਂ ਅੱਜ ਤੱਕ ਮਧੂਬਾਲਾ ਨੂੰ ਉਹਨਾਂ ਖੁਬਸੂਰਤੀ ਅਤੇ ਅਦਾਕਾਰੀ ਦੇ ਲਈ ਯਾਦ ਕੀਤਾ ਜਾਂਦਾ ਹੈ.
|