ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਸਟਾਰ ਪ੍ਰੋਫਾਈਲ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੁਸ਼ਮਿਤਾ ਸੇਨ
IFMIFM
"ਔਰੌਂ ਮੇ ਖੁਦ ਕੋ ਖੋਹ ਕੇ ਮੈਂ ਕੋ ਪਾਨਾ ਬਹੁਤ ਬੜਾ ਕਾਮ ਹੈ, ਜੀਨਾ ਇਸੀ ਕਾ ਨਾਮ ਹੈ.. " ਜਿਹੇ ਸ਼ਬਦ ਕਹਿਣ ਵਾਲੀ ਸੁਸ਼ਮਿਤਾ ਸੇਨ ਨੂੰ ਕੌਣ ਨਹੀਂ ਜਾਣਦਾ? ਸੰਨ 1994 ਵਿੱਚ ਮਿਸ ਯੁਨੀਵਰਸ ਦਾ ਖਿਤਾਬ ਜਿੱਤਣ ਵਾਲੀ ਅਤੇ ਪਹਿਲੀ ਦੱਖਣ-ਪੂਰਬੀ ਏਸ਼ੀਅਨ ਲੜਕੀ ਅਤੇ ਮਸ਼ਹੂਰ ਬਾਲੀਵੁੱਡ ਨਾਇਕਾ ਸ਼ੁਸਮਿਤਾ ਸੇਨ ਦਾ ਜਨਮ 19 ਨਵੰਬਰ, 1975 ਨੂੰ ਹੈਦਰਾਬਾਦ, ਆਂਧਰਾ ਪ੍ਰਦੇਸ਼ ਵਿੱਚ ਹੋਇਆ. ਸੁਸ਼ਮਿਤਾ ਇੱਕ ਬੰਗਾਲੀ ਲੜਕੀ ਹੈ. ਸੁਸ਼ਮਿਤਾ ਦਾ ਪਾਲਣ-ਪੋਸ਼ਣ ਦਿੱਲੀ ਵਿੱਚ ਹੀ ਹੋਇਆ. ਦਿੱਲੀ ਵਿੱਚ ਹੀ ਸੁਸ਼ਮਿਤਾ ਦੀ ਪੜ੍ਹਾਈ ਹੋਈ.

ਸੰਨ 1994 ਵਿੱਚ, 18 ਸਾਲ ਦੀ ਉਮਰ ਵਿੱਚ ਸੁਸ਼ਮਿਤਾ ਨੇ ਮਿਸ ਯੁਨੀਵਰਸ ਦਾ ਖਿਤਾਬ ਜਿੱਤਿਆ. ਉਸ ਤੋਂ ਬਾਅਦ ਸੁਸ਼ਮਿਤਾ ਨਾਇਕਾ ਬਣ ਗਈ. ਉਸਦੀ ਪਹਿਲੀ ਫਿਲਮ 'ਦਸਤਕ' ਸੀ, ਜੋ ਕਿ ਬਾਕਸ ਆਫਿਸ ਤੇ ਜਿਆਦਾ ਕਮਾਲ ਨਾ ਦਿਖਾ ਸਕੀ. ਉਸ ਤੋਂ ਬਾਅਦ ਸੁਸ਼ਮਿਤਾ ਨੇ ਇੱਕ ਤਮਿਲ ਫਿਲਮ ਵਿੱਚ ਵੀ ਕੰਮ ਕੀਤਾ ਜੋ ਕਿ ਇੱਕ ਬਹੁਤ ਵੱਡੀ ਹਿੱਟ ਫਿਲਮ ਸਾਬਿਤ ਹੋਈ.

ਦੋ ਸਾਲ ਬਾਅਦ ਸੁਸ਼ਮਿਤਾ ਨੇ ਫਿਲਮ 'ਬੀਵੀ ਨੰ. 1' ਵਿੱਚ ਕੰਮ ਕੀਤਾ ਅਤੇ ਇਸ ਲਈ 1999 ਵਿੱਚ 'ਫਿਲਮਫੇਅਰ ਬੈਸਟ ਸਪੋਰਟਿੰਗ ਐਕਟਰਸ ਅਵਾਰਡ' ਮਿਲਿਆ.

ਇਸ ਤੋਂ ਬਾਅਦ 2004 ਵਿੱਚ ਫਿਲਮ 'ਮੈਂ ਹੂੰ ਨਾ' ਨੂੰ ਬਹੁਤ ਸਫ਼ਲਤਾ ਮਿਲੀ ਜਿਸ ਵਿੱਚ ਇਹਨਾਂ ਨੇ ਸ਼ਾਹਰੁਖ ਖਾਨ ਨਾਲ ਕੰਮ ਕੀਤਾ, ਫਿਰ ਫਿਲਮ 'ਮੈਂ ਐਸਾ ਹੀ ਹੂੰ' ਵਿੱਚ ਅਜੈ ਦੇਵਗਨ ਦੇ ਨਾਲ ਇੱਕ ਵਕੀਲ ਦਾ ਰੋਲ ਕੀਤਾ ਜਿਸ ਨੂੰ ਕਾਫੀ ਸਲਾਹਿਆ ਗਿਆ.

IFMIFM
ਸੰਨ 2005 ਵਿੱਚ ਫਿਲਮ 'ਮੈਨੇ ਪਿਆਰ ਕਿਉਂ ਕਿਆ' ਵਿੱਚ ਸੁਸ਼ਮਿਤਾ ਨੇ ਸਲਮਾਨ ਖਾਨ ਅਤੇ ਕੈਟਰੀਨਾ ਨਾਲ ਕੰਮ ਕੀਤਾ. ਸੰਨ 2006 ਵਿੱਚ 'ਕਰਮਾ' ਅਤੇ 'ਹੋਲੀ' ਵਿੱਚ ਵੀ ਕੰਮ ਕੀਤਾ. ਸੰਨ 2007 ਵਿੱਚ 'ਰਾਮ ਗੋਪਾਲ ਵਰਮਾ ਕੀ ਆਗ' ਅਤੇ 'ਦੁਲਹਾ ਮਿਲ ਗਿਆ' ਵਿੱਚ ਵੀ ਕੰਮ ਕੀਤਾ.

ਸੁਸ਼ਮਿਤਾ ਦੀਆਂ ਹੁਣ ਤੱਕ ਦੀਆਂ ਮੁੱਖ ਫਿਲਮਾਂ 'ਦਸਤਕ', 'ਬੀਵੀ ਨੰ. 1', 'ਫਿਜ਼ਾ', 'ਬਸ ਇਤਨਾ ਸਾ ਖਾਬ ਹੈ', 'ਨਾਇਕ', 'ਕਿਉਂਕਿ ਮੈਂ ਝੂਠ ਨਹੀਂ ਬੋਲਤਾ', 'ਬੇਵਫਾ', 'ਮੈਨੇ ਪਿਆਰ ਕਿਉਂ ਕਿਆ', 'ਚਿੰਗਾਰੀ', 'ਜਿੰਦਗੀ ਰੌਕਸ', 'ਰਾਮ ਗੋਪਾਲ ਵਰਮਾ ਕੀ ਆਗ' ਹਨ.
ਹੋਰ ਵੀ
ਕੈਟਰੀਨਾ ਕੈਫ਼
ਐਸ਼ਵਰਿਆ ਰਾਏ
ਸ਼ਾਹਰੁਖ ਖਾਨ
ਪ੍ਰੀਤੀ ਜਿੰਟਾ
ਰਾਣੀ ਮੁਖਰਜੀ
ਪੂਜਾ ਭੱਟ