ਕੈਟਰੀਨਾ ਕੈਫ਼ ਇੱਕ ਜਾਣੀ-ਪਹਿਚਾਣੀ ਬਾਲੀਵੁੱਡ ਅਭਿਨੇਤਰੀ ਅਤੇ ਮਾਡਲ ਹੈ. ਕੈਟਰੀਨਾ ਦਾ ਜਨਮ 16 ਜੁਲਾਈ, 1984 ਨੂੰ ਹਾਂਗਕਾਂਗ ਵਿੱਚ ਹੋਇਆ. ਕੈਟਰੀਨਾ ਦੀ ਮਾਂ ਅੰਗਰੇਜ਼ ਹੈ ਅਤੇ ਪਿਤਾ ਇੱਕ ਐਨ ਆਰ ਆਈ ਹਨ ਜੋ ਕਿ ਭਾਰਤ ਵਿੱਚ ਕਸ਼ਮੀਰ ਤੋਂ ਹਨ. ਕੈਟਰੀਨਾ ਦੀ ਪਰਵਰਿਸ਼ ਹਵਾਈ ਅਤੇ ਲੰਡਨ ਵਿੱਚ ਹੋਈ. ਇਹਨਾਂ ਦੀਆਂ ਸੱਤ ਭੈਣਾਂ ਹਨ.
ਕੈਟਰੀਨਾ ਨੇ 14 ਸਾਲ ਦੀ ਉਮਰ ਵਿੱਚ ਹੀ ਮਾਡਲਿੰਗ ਕਰਨੀ ਸ਼ੁਰੂ ਕੀਤੀ ਸੀ. ਉਸ ਤੋਂ ਬਾਅਦ ਵੀ ਇਹਨਾਂ ਨੇ ਲੰਡਨ ਵਿੱਚ ਮਾਡਲਿੰਗ ਜਾਰੀ ਰੱਖੀ. ਸੰਨ 2003 ਵਿੱਚ ਪਹਿਲੀ ਵਾਰ ਫਿਲਮ 'ਬੂਮ' ਵਿੱਚ ਕੰਮ ਕੀਤਾ. ਇਸ ਫਿਲਮ ਤੋਂ ਬਾਅਦ ਕੈਟਰੀਨਾ ਮੁੰਬਈ ਵਿੱਚ ਹੀ ਰਹਿ ਰਹੀ ਹੈ.
ਮੁੰਬਈ ਆਉਣ ਤੋਂ ਬਾਅਦ ਵੀ ਕੈਟਰੀਨਾ ਨੂੰ ਮਾਡਲਿੰਗ ਲਈ ਬਹੁਤ ਸਾਰੇ ਆਫ਼ਰ ਆਏ. ਹਿੰਦੀ ਭਾਸ਼ਾ ਬੋਲਣੀ ਨਾ ਆਉਣ ਕਾਰਨ ਫਿਲਮਾਂ ਵਾਲਿਆਂ ਨੇ ਪਹਿਲਾਂ ਇਹਨਾਂ ਵੱਲ ਘੱਟ ਧਿਆਨ ਦਿੱਤਾ ਪਰ ਬਾਅਦ ਵਿੱਚ ਇਹਨਾਂ ਦੀ ਆਵਾਜ਼ ਨੂੰ ਡਬ ਕਰਿਆ ਗਿਆ ਅਤੇ ਇਹਨਾਂ ਨੇ ਹਿੰਦੀ ਅਤੇ ਤੇਲਗੂ ਫਿਲਮਾਂ ਵਿੱਚ ਕੰਮ ਕੀਤਾ.
2005 ਵਿੱਚ ਕੈਟਰੀਨਾ ਦੀ ਕਾਮੇਡੀ ਫਿਲਮ ' ਮੈਨੇ ਪਿਆਰ ਕਿਉਂ ਕਿਆ' ਨੇ ਸਫ਼ਲਤਾ ਹਾਸਿਲ ਕੀਤੀ ਜਿਸ ਵਿੱਚ ਸਲਮਾਨ ਖਾਨ ਇਹਨਾਂ ਦੇ ਨਾਲ ਸਨ. ਇਸ ਤੋਂ ਬਾਅਦ ਕੈਟਰੀਨਾ ਨੇ ਫਿਲਮਾਂ 'ਨਮਸਤੇ ਲੰਡਨ' ਅਕਸ਼ੇ ਕੁਮਾਰ ਨਾਲ ਅਤੇ 'ਅਪਨੇ' ਧਰਮਿੰਦਰ, ਸੰਨੀ ਦਿਉਲ ਅਤੇ ਬੌਬੀ ਦਿਉਲ ਨਾਲ ਆਪਣੀ ਆਵਾਜ਼ ਵਿੱਚ ਹੀ ਕੰਮ ਕਰਿਆ.
ਸੰਨ 2007 ਵਿੱਚ 'ਨਮਸਤੇ ਲੰਡਨ' ਅਤੇ 'ਵੈਲਕਮ' ਨੇ ਸਫ਼ਲਤਾ ਪ੍ਰਾਪਤ ਕੀਤੀ. ਕੈਟਰੀਨਾ ਦੀਆਂ ਪ੍ਰਮੁੱਖ ਫਿਲਮਾਂ ਹਨ- 'ਬੂਮ'(2003), 'ਸਰਕਾਰ'(2004),'ਮੈਨੇ ਪਿਆਰ ਕਿਉਂ ਕਿਆ'(2005), 'ਹਮ ਕੋ ਦਿਵਾਨਾ ਕਰ ਗਏ'(2005), 'ਨਮਸਤੇ ਲੰਡਨ' (2007), 'ਅਪਨੇ' (2007), 'ਪਾਰਟਨਰ' (2007), 'ਵੈਲਕਮ' (2007).
ਸੰਨ 2008 ਵਿੱਚ ਫਿਲਮਾਂ 'ਰੇਸ', 'ਸਿੰਘ ਇਜ ਕਿੰਗ' ਅਤੇ 'ਮੈਂ ਯੁਵਰਾਜ' ਕੈਟਰੀਨਾ ਕੈਫ ਦੀਆਂ ਆਉਣ ਵਾਲੀਆਂ ਹਿੰਦੀ ਫਿਲਮਾਂ ਹਨ.
|