ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਸਟਾਰ ਪ੍ਰੋਫਾਈਲ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਐਸ਼ਵਰਿਆ ਰਾਏ
ਐਸ਼ਵਰਿਆ ਰਾਏ ਜਾਂ ਐਸ਼ਵਰਿਆ ਬੱਚਨ ਅੰਤਰਾਸ਼ਟਰੀ ਸਤਰ ਤੇ ਫਿਲਮਾਂ ਵਿੱਚ ਕੰਮ ਕਰਨ ਵਾਲੀ ਭਾਰਤ ਦੀ ਮਸ਼ਹੂਰ ਬਾਲੀਵੁੱਡ ਨਾਇਕਾ ਹੈ. ਐਸ਼ਵਰਿਆ ਦਾ ਜਨਮ 1 ਨਵੰਬਰ, 1973 ਮੰਗਲੌਰ ਵਿੱਚ ਹੋਇਆ. ਐਸ਼ਵਰਿਆ ਦੇ ਜਨਮ ਤੋਂ ਬਾਅਦ ਹੀ ਐਸ਼ ਦੇ ਮਾਤਾ-ਪਿਤਾ ਮੁੰਬਈ ਰਹਿਣ ਲਈ ਆ ਗਏ. ਮੁੰਬਈ ਵਿੱਚ ਹੀ ਐਸ਼ ਦੀ ਸਕੂਲੀ ਅਤੇ ਕਾਲਜ ਦੀ ਪੜ੍ਹਾਈ ਪੂਰੀ ਹੋਈ. ਸਕੂਲ ਵਿੱਚ ਪੜ੍ਹਦੇ ਐਸ਼ ਆਰਕੀਟਿਕ ਬਣਨਾ ਚਾਹੁੰਦੀ ਸੀ.

ਐਸ਼ ਨੇ ਪੜ੍ਹਾਈ ਦੇ ਨਾਲ-ਨਾਲ ਮਾਡਲਿੰਗ ਵੀ ਸ਼ੁਰੂ ਕੀਤੀ ਅਤੇ ਸੰਨ 1994 ਵਿੱਚ ਇਹਨਾਂ ਨੂੰ ਮਿਸ ਵਰਲਡ ਦਾ ਖਿਤਾਬ ਮਿਲਿਆ. ਸਭ ਤੋਂ ਪਹਿਲਾਂ ਐਸ਼ ਨੇ 1997 ਵਿੱਚ ਇੱਕ ਤਮਿਲ ਫਿਲਮ ਵਿੱਚ ਕੰਮ ਕੀਤਾ. ਅਤੇ ਬਾਲੀਵੁੱਡ ਵਿੱਚ ਪਹਿਲੀ ਫਿਲਮ 'ਔਰ ਪਿਆਰ ਹੋ ਗਿਆ' ਬੌਬੀ ਦਿਉਲ ਨਾਲ ਕੀਤੀ. ਇਸ ਤੋਂ ਬਾਅਦ ਫਿਲਮ 'ਜੀਨਸ' ਲਈ ਐਸ਼ ਨੂੰ ਫਿਲਮਫੇਅਰ ਬੈਸਟ ਐਕਟਰਸ ਅਵਾਰਡ ਸਾਊਥ ਮਿਲਿਆ.

ਐਸ਼ ਦੇ ਕਰਿਅਰ ਦੀਆਂ ਸਫ਼ਲ ਫਿਲਮਾਂ 'ਹਮ ਦਿਲ ਦੇ ਚੁਕੇ ਸਨਮ'(1999) ਜਿਸ ਲਈ ਫਿਲਮਫੇਅਰ ਬੈਸਟ ਐਕਟਰਸ ਅਵਾਰਡ ਜਿੱਤਿਆ, 'ਤਾਲ' (1999), 'ਦੇਵਦਾਸ' (2002) ਆਦਿ ਹਨ. ਇਸ ਤੋਂ ਇਲਾਵਾ ਇਹਨਾਂ ਨੇ ਹਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ. ਫਿਲਮ 'ਬੰਟੀ ਔਰ ਬਬਲੀ' ਵਿੱਚ ਗਾਣੇ 'ਕਜਰਾ ਰੇ' ਤੇ ਲਗਾਤਾਰ ਸੱਤ ਮਿੰਟ ਤੱਕ ਡਾਂਸ ਕਰ ਕੇ ਐਸ਼ ਨੇ ਬਹੁਤ ਵਾਹ-ਵਾਹ ਪ੍ਰਾਪਤ ਕੀਤੀ.

ਸੰਨ 2006 ਦੇ ਅੰਤ ਵਿੱਚ ਫਿਲਮਾਂ 'ਉਮਰਾਓ ਜਾਨ' ਅਤੇ 'ਧੂਮ 2' ਰਿਲੀਜ਼ ਹੋਈਆਂ. ਸੰਨ 2007 ਵਿੱਚ ਫਿਲਮ 'ਗੁਰੂ' ਆਈ.

ਐਸ਼ਵਰਿਆ ਦੇ ਪਹਿਲਾਂ ਮਾਡਲ ਰਾਜੀਵ, ਬਾਲੀਵੁੱਡ ਨਾਇਕ ਸਲਮਾਨ ਖਾਨ ਅਤੇ ਵਿਵੇਕ ਓਬਰਾਏ ਨਾਲ ਵੀ ਸਬੰਧ ਰਹੇ ਹਨ. ਹੁਣ ਉਹਨਾਂ ਨੇ 20 ਅਪ੍ਰੈਲ, 2007 ਨੂੰ ਬਾਲੀਵੁੱਡ ਨਾਇਕ ਅਭਿਸ਼ੇਕ ਬਚਨ ਨਾਲ ਵਿਆਹ ਕਰ ਲਿਆ ਹੈ.

ਸੰਨ 2008 ਵਿੱਚ ਐਸ਼ਵਰਿਆ ਦੀ ਰਿਤਿਕ ਰੌਸ਼ਨ ਨਾਲ 16ਵੀਂ ਸਦੀ ਦੀ ਪ੍ਰੇਮ ਕਹਾਣੀ ਤੇ ਆਧਾਰਿਤ ਫਿਲਮ 'ਜੋਧਾ ਅਕਬਰ' ਰਿਲੀਜ਼ ਹੋਈ ਹੈ ਜਿਸ ਵਿੱਚ ਐਸ਼ਵਰਿਆ ਦੇ ਰੋਲ ਨੂੰ ਕਾਫੀ ਸਲਾਹਿਆ ਜਾ ਰਿਹਾ ਹੈ.

ਐਸ਼ਵਰਿਆ ਦੀਆਂ ਹੁਣ ਤੱਕ ਦੀਆਂ ਕੁਝ ਮੁੱਖ ਹਿੰਦੀ ਫਿਲਮਾਂ 'ਔਰ ਪਿਆਰ ਹੋ ਗਿਆ', 'ਆ ਅਬ ਲੌਟ ਚਲੇਂ', 'ਹਮ ਦਿਲ ਦੇ ਚੁਕੇ ਸਨਮ', 'ਤਾਲ', 'ਮੇਲਾ', 'ਜੋਸ਼', 'ਹਮਾਰਾ ਦਿਲ ਆਪਕੇ ਪਾਸ ਹੈ', 'ਢਾਈ ਅਕਸ਼ਰ ਪ੍ਰੇਮ ਕੇ', 'ਮੁਹੱਬਤੇਂ', 'ਅਲਬੇਲਾ', 'ਕਿਉਂ..! ਹੋ ਗਿਆ ਨਾ', 'ਉਮਰਾਓ ਜਾਨ', 'ਬੰਟੀ ਔਰ ਬਬਲੀ', 'ਧੂਮ 2', 'ਗੁਰੂ', ਅਤੇ 'ਜੋਧਾ ਅਕਬਰ' ਹਨ.



ਹੋਰ ਵੀ
ਸ਼ਾਹਰੁਖ ਖਾਨ
ਪ੍ਰੀਤੀ ਜਿੰਟਾ
ਰਾਣੀ ਮੁਖਰਜੀ
ਪੂਜਾ ਭੱਟ
ਰਿਤਿਕ ਰੌਸ਼ਨ
ਪੂਜਾ ਭੱਟ