ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਸਟਾਰ ਪ੍ਰੋਫਾਈਲ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼ਾਹਰੁਖ ਖਾਨ
ਬਾਲੀਵੁੱਡ ਦੇ ਪ੍ਰਸਿੱਧ ਅਭਿਨੇਤਾ ਸ਼ਾਹਰੁਖ ਖਾਨ ਦਾ ਜਨਮ 2 ਨਵੰਬਰ, 1965 ਨੂੰ ਦਿੱਲੀ ਵਿੱਚ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ. ਸ਼ਾਹਰੁਖ ਦੇ ਪਿਤਾ ਜੀ ਦਾ ਨਾਮ ਤਾਜ ਮੁਹੰਮਦ ਖਾਨ ਅਤੇ ਮਾਂ ਦਾ ਨਾਮ ਫਾਤਿਮਾ ਸੀ. ਮਾਤਾ-ਪਿਤਾ ਦੇ ਦਿਹਾਂਤ ਤੋਂ ਬਾਅਦ ਹੀ ਸ਼ਾਹਰੁਖ ਮੁੰਬਈ ਆਏ. ਅਭਿਨੇਤਾ ਦੇ ਨਾਲ-ਨਾਲ ਸ਼ਾਹਰੁਖ ਫਿਲਮ ਨਿਰਮਾਤਾ ਅਤੇ ਮਸ਼ਹੂਰ ਗੇਮ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦੇ ਹੋਸਟ ਵੀ ਰਹਿ ਚੁੱਕੇ ਹਨ.

ਸ਼ਾਹਰੁਖ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਟੀ.ਵੀ. ਸੀਰੀਅਲ 'ਫੌਜੀ' ਤੋਂ 1988 ਵਿੱਚ ਕਰੀ. ਉਸ ਤੋਂ ਬਾਅਦ ਇੱਕ ਹੋਰ ਟੀ.ਵੀ. ਸੀਰੀਅਲ 'ਸਰਕਸ' ਵਿੱਚ ਵੀ ਕੰਮ ਕੀਤਾ. ਦਿੱਲੀ ਵਿੱਚ ਪੜ੍ਹਦੇ ਹੀ ਸ਼ਾਹਰੁਖ ਨੂੰ ਗੌਰੀ ਨਾਲ ਪਿਆਰ ਹੋ ਗਿਆ ਅਤੇ ਬਾਲੀਵੁੱਡ ਵਿੱਚ ਬ੍ਰੇਕ ਮਿਲਣ ਤੋਂ ਪਹਿਲਾਂ ਹੀ ਉਸ ਨਾਲ ਵਿਆਹ ਵੀ ਕਰਵਾ ਲਿਆ ਸੀ. ਇਹਨਾਂ ਦਾ ਇੱਕ ਲੜਕਾ ਆਰਿਅਨ ਖਾਨ ਅਤੇ ਲੜਕੀ ਸੁਹਾਨਾ ਖਾਨ ਹੈ.

ਸ਼ਾਹਰੁਖ ਨੇ ਆਪਣੇ ਚੰਗੇ ਅਭਿਨੈ ਦੇ ਕਾਰਨ ਬਹੁਤ ਸਾਰੀਆਂ ਫਿਲਮਾਂ ਲਈ ਅਵਾਰਡਸ ਜਿੱਤੇ, ਜਿਨ੍ਹਾਂ ਵਿੱਚੋਂ ਪ੍ਰਮੁੱਖ ਫਿਲਮਾਂ ਹਨ- 'ਡਰ', 'ਦਿਲਵਾਲੇ ਦੁਲਹਨੀਆ ਲੇ ਜਾਏਂਗੇ', 'ਦਿਲ ਤੋ ਪਾਗਲ ਹੈ', ਅਤੇ 'ਕੁਛ ਕੁਛ ਹੋਤਾ ਹੈ'. ਇਸ ਸਮੇਂ ਸ਼ਾਹਰੁਖ ਭਾਰਤ ਦੇ ਟਾਪ ਮੋਸਟ ਐਕਟਰ ਹਨ. ਸ਼ਾਹਰੁਖ ਨੇ ਛੇ ਅਵਾਰਡਸ ਬੈਸਟ ਐਕਟਰ ਲਈ ਜਿੱਤੇ. ਸ਼ਾਹਰੁਖ ਦੀਆਂ ਫਿਲਮਾਂ 'ਦਿਲ ਵਾਲੇ ਦੁਲਹਨੀਆ ਲੇ ਜਾਏਂਗੇ' ,'ਕੁਛ ਕੁਛ ਹੋਤਾ ਹੈ', 'ਓਮ ਸ਼ਾਂਤੀ ਓਮ', 'ਕਭੀ ਅਲਵਿਦਾ ਨਾ ਕਹਿਨਾ', 'ਕਭੀ ਖੁਸ਼ੀ ਕਭੀ ਗਮ', 'ਵੀਰ ਜਾਰਾ', 'ਡਾਨ' ਅਤੇ 'ਚੱਕ ਦੇ ਇੰਡੀਆ' ਨੇ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਰਿਕਾਰਡ ਤੋੜ ਸਫ਼ਲਤਾ ਪ੍ਰਾਪਤ ਕੀਤੀ.

ਸ਼ਾਹਰੁਖ ਦੀ ਫਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਨੇ ਤਾਂ ਕਈ ਰਿਕਾਰਡ ਦਰਜ ਕੀਤੇ. ਇਹ ਫਿਲਮ ਲਗਾਤਾਰ ਮੁੰਬਈ ਦੇ ਸਿਨੇਮਾ ਹਾਲ ਵਿੱਚ ਲਗੀ ਹੋਈ ਹੈ. ਇਸ ਫਿਲਮ ਲਈ ਵੀ ਸ਼ਾਹਰੁਖ ਨੂੰ ਬੈਸਟ ਐਕਟਰ ਫਿਲਮ ਫੇਅਰ ਅਵਾਰਡ ਮਿਲਿਆ.

ਸੰਨ 2007 ਵਿੱਚ ਫਿਲਮ 'ਚੱਕ ਦੇ ਇੰਡੀਆ' ਵੀ ਹਿੱਟ ਰਹੀ ਅਤੇ ਫਿਲਮ 'ਓਮ ਸ਼ਾਂਤੀ ਓਮ' ਤਾਂ ਬਲਾਕ ਬਾਸਟਰ ਫਿਲਮ ਸੀ ਜਿਸਨੇ ਪੂਰੀ ਦੁਨੀਆ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ.ਸੰਨ 2008 ਵਿੱਚ ਸ਼ਾਹਰੁਖ ਟੀ.ਵੀ. ਸ਼ੋਅ 'ਬੜੇ ਹੁਏ ਤੋ ਕਿਆ ਹੁਆ..?' ਦਾ ਸੰਚਾਲਨ ਕਰਦੇ ਵੀ ਨਜ਼ਰ ਆਉਣਗੇ.
ਹੋਰ ਵੀ
ਪ੍ਰੀਤੀ ਜਿੰਟਾ
ਰਾਣੀ ਮੁਖਰਜੀ
ਪੂਜਾ ਭੱਟ
ਰਿਤਿਕ ਰੌਸ਼ਨ
ਪੂਜਾ ਭੱਟ
ਤੁਸ਼ਾਰ ਕਪੂਰ