ਪ੍ਰੀਤੀ ਜਿੰਟਾ ਬਾਲੀਵੁੱਡ ਜਗਤ ਦੀ ਇੱਕ ਜਾਣੀ ਪਹਿਚਾਣੀ ਹਸਤੀ ਹੈ ਜਿਸ ਨੇ ਹਿੰਦੀ ਸਿਨੇਮਾ ਦੇ ਨਾਲ-ਨਾਲ ਤੇਲਗੂ ਅਤੇ ਅੰਗਰੇਜੀ ਭਾਸ਼ਾ ਵਿੱਚ ਵੀ ਫਿਲਮਾਂ ਕੀਤੀਆਂ. ਪ੍ਰੀਤੀ ਜਿੰਟਾ ਦਾ ਜਨਮ 31 ਜਨਵਰੀ, 1975 ਨੂੰ ਸ਼ਿਮਲਾ(ਹਿਮਾਚਲ ਪ੍ਰਦੇਸ਼) ਵਿੱਚ ਇੱਕ ਹਿੰਦੂ ਰਾਜਪੂਤ ਪਰਿਵਾਰ ਦੇ ਘਰ ਹੋਇਆ. ਪ੍ਰੀਤੀ ਦੇ ਪਿਤਾ ਜੀ ਦੁਰਗਾਨੰਦ ਜਿੰਟਾ ਭਾਰਤੀ ਆਰਮੀ ਵਿੱਚ ਆਫਿਸਰ ਸਨ. ਜਦੋਂ ਪ੍ਰੀਤੀ 13 ਸਾਲ ਦੀ ਸੀ ਓਦੋਂ ਹੀ ਇੱਕ ਕਾਰ ਹਾਦਸੇ ਵਿੱਚ ਦੁਰਗਾਨੰਦ ਜੀ ਦੀ ਮੌਤ ਹੋ ਗਈ, ਜਿਸ ਵਿੱਚ ਪ੍ਰੀਤੀ ਦੀ ਮਾਂ ਨੀਲਪ੍ਰਭਾ ਜੀ ਵੀ ਜਖਮੀ ਹੋਏ.
ਪ੍ਰੀਤੀ ਨੇ ਆਪਣੀ ਸਕੂਲ ਦੀ ਪੜ੍ਹਾਈ ਜੇਸਸ ਅਤੇ ਮੇਰੀ ਬੋਰਡਿੰਗ ਸਕੂਲ ਵਿੱਚ ਪੂਰੀ ਕੀਤੀ. ਬਚਪਨ ਵਿੱਚ ਪ੍ਰੀਤੀ ਨੂੰ ਕਵਿਤਾਵਾਂ ਪੜ੍ਹਣ, ਲਿਖਣ ਅਤੇ ਖੇਡਾਂ ਵਿੱਚ ਵੀ ਰੁਚੀ ਸੀ. ਸਕੂਲੀ ਸਿੱਖਿਆ ਤੋਂ ਬਾਦ ਕਾਲਜ ਦੀ ਪੜ੍ਹਾਈ ਸ਼ਿਮਲਾ ਦੇ ਹੀ ਇੱਕ ਕਾਲਜ ਵਿੱਚ ਪੂਰੀ ਕੀਤੀ.
ਸੰਨ 1998 ਵਿੱਚ ਫਿਲਮ 'ਦਿਲ ਸੇ' ਦੇ ਨਾਲ ਪ੍ਰੀਤੀ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਇਸੇ ਸਾਲ ਹੀ ਫਿਲਮ 'ਸੋਲਜਰ' ਰਿਲੀਜ਼ ਹੋਈ. ਇਹਨਾਂ ਦੋਨਾਂ ਫਿਲਮਾਂ ਲਈ ਹੀ ਪ੍ਰੀਤੀ ਨੇ ਅਵਾਰਡ ਜਿੱਤੇ. ਇਹਨਾਂ ਦੋਨਾਂ ਫਿਲਮਾਂ ਤੋਂ ਬਾਦ ਪ੍ਰੀਤੀ ਨੇ ਦੋ ਤੇਲਗੂ ਫਿਲਮਾਂ ਵਿੱਚ ਕੰਮ ਕੀਤਾ ਤੇ ਫਿਲਮ 'ਕਿਆ ਕਹਿਨਾ' ਵਿੱਚ ਇੱਕ ਕੁਆਰੀ ਮਾਂ ਦੀ ਭੂਮਿਕਾ ਨਿਭਾ ਕੇ ਆਪਣੀ ਪ੍ਰਤਿਭਾ ਸਿੱਧ ਕਰੀ. ਸੰਨ 2003 ਵਿੱਚ ਫਿਲਮ 'ਕਲ ਹੋ ਨਾ ਹੋ' ਲਈ ਪ੍ਰੀਤੀ ਨੇ ਫਿਰ ਤੋਂ ਅਵਾਰਡ ਜਿੱਤਿਆ.
ਇਸ ਤੋਂ ਬਾਦ ਪ੍ਰੀਤੀ ਨੇ ਲਗਾਤਾਰ 'ਕੋਈ ਮਿਲ ਗਿਆ', ਅਤੇ 'ਵੀਰਜਾਰਾ' ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ. ਉਸ ਤੋਂ ਬਾਦ ਪ੍ਰੀਤੀ ਦੀਆਂ ਫਿਲਮਾਂ 'ਸਲਾਮ ਨਮਸਤੇ' ਅਤੇ 'ਕਭੀ ਅਲਵਿਦਾ ਨਾ ਕਹਿਨਾ' ਨੇ ਵੀ ਸਫਲਤਾ ਹਾਸਿਲ ਕੀਤੀ, ਜਿਸ ਨਾਲ ਪ੍ਰੀਤੀ ਨੇ ਆਪਣੀ ਭੂਮਿਕਾ ਨੂੰ ਹਿੰਦੀ ਸਿਨੇਮਾ ਜਗਤ ਵਿੱਚ ਬਹੁਤ ਉੱਪਰ ਉਠਾਇਆ.
ਪ੍ਰੀਤੀ ਜਿੰਟਾ ਦੀਆਂ ਪ੍ਰਮੁੱਖ ਫਿਲਮਾਂ ਇਸ ਪ੍ਰਕਾਰ ਹਨ : 'ਦਿਲ ਸੇ', 'ਸੋਲਜਰ', 'ਕਿਆ ਕਹਿਨਾ', 'ਕਲ ਹੋ ਨਾ ਹੋ', 'ਕੋਈ ਮਿਲ ਗਿਆ', 'ਚੋਰੀ ਚੋਰੀ ਚੁਪਕੇ ਚੁਪਕੇ', 'ਦਿਲ ਚਾਹਤਾ ਹੈ', 'ਵੀਰਜਾਰਾ', 'ਕਭੀ ਅਲਵਿਦਾ ਨਾ ਕਹਿਨਾ', 'ਜਾਨੇਮਨ', 'ਝੂਮ ਬਰਾਬਰ ਝੂਮ'.
ਫਿਲਮ 'ਕਭੀ ਅਲਵਿਦਾ ਨਾ ਕਹਿਨਾ' ਨੂੰ ਬੌਕਸ ਆਫਿਸ ਤੇ ਬਹੁਤ ਸਫਲਤਾ ਮਿਲੀ. ਇਹ ਫਿਲਮ ਪ੍ਰੀਤੀ ਦੀ ਪਿਛਲੇ ਚਾਰ ਸਾਲਾਂ ਦੀ ਚੌਥੀ ਸਭ ਤੋਂ ਵੱਡੀ ਫਿਲਮ ਸੀ. ਇਸ ਫਿਲਮ ਤੋਂ ਬਾਦ ਪ੍ਰੀਤੀ ਨੇ ਆਪਣੀ ਪਹਿਲੀ ਅੰਗਰੇਜੀ ਫਿਲਮ ਵਿੱਚ ਕੰਮ ਕੀਤਾ ਜਿਸ ਦੇ ਪਰੀਅਮ 2007 ਵਿੱਚ ਟੋਰੰਟੋ ਵਿੱਚ ਹੋਏ ਅੰਤਰਾਸ਼ਟਰੀ ਫਿਲਮ ਫੈਸਟੀਵਲ ਅਵਾਰਡ ਵਿੱਚ ਦਿਖਾਏ ਗਏ ਅਤੇ ਪਸੰਦ ਵੀ ਕੀਤੇ ਗਏ.
|