ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਸਟਾਰ ਪ੍ਰੋਫਾਈਲ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰਾਣੀ ਮੁਖਰਜੀ
ਰਾਣੀ ਮੁਖਰਜੀ ਦਾ ਜਨਮ 21 ਮਾਰਚ, 1978 ਨੂੰ ਅਜਿਹੇ ਬੰਗਾਲੀ ਪਰਿਵਾਰ ਵਿੱਚ ਹੋਇਆ, ਜੋ ਕਿ ਫਿਲਮੀ ਦੁਨੀਆ ਨਾਲ ਹੀ ਸਬੰਧ ਰੱਖਦਾ ਹੈ. ਰਾਣੀ ਦੇ ਪਿਤਾ ਜੀ ਰਾਮ ਮੁਖਰਜੀ ਇੱਕ ਰਿਟਾਇਰ ਨਿਰਦੇਸ਼ਕ ਹਨ ਅਤੇ ਮਾਂ ਕ੍ਰਿਸ਼ਨਾ ਜੀ ਇੱਕ ਪਲੇਬੈਕ ਗਾਇਕਾ ਰਹਿ ਚੁੱਕੇ ਹਨ. ਰਾਣੀ ਮੁਖਰਜੀ ਨੇ ਆਪਣੀ ਸਕੂਲੀ ਸਿੱਖਿਆ ਜੁਹੂ ਤੋਂ ਪੂਰੀ ਕੀਤੀ ਅਤੇ ਕਾਲਜ ਦੀ ਪੜ੍ਹਾਈ ਮੁੰਬਈ ਤੋਂ ਪੂਰੀ ਕੀਤੀ. ਮੁਖਰਜੀ ਇੱਕ ਹੋਣਹਾਰ ਉੜੀਸੀ ਡਾਂਸਰ ਹੈ, ਅਤੇ ਸਕੂਲ ਵਿੱਚ ਪੜ੍ਹਦੇ ਦਸਵੀਂ ਜਮਾਤ ਵਿੱਚ ਹੀ ਡਾਂਸ ਦੀ ਸਿੱਖਿਆ ਲੈਣੀ ਸ਼ੁਰੂ ਕੀਤੀ.

ਫਿਲਮ ਜਗਤ ਦੀ ਮਸ਼ਹੂਰ ਹਸਤੀ ਰਾਣੀ ਮੁਖਰਜੀ ਦਾ ਕੱਦ 5 ਫੁੱਟ, 3 ਇੰਚ ਹੈ. ਰਾਣੀ ਡਾਂਸ ਦੀ ਬਹੁਤ ਸ਼ੌਕੀਨ ਹੈ ਅਤੇ ਪਿਤਾ ਦੁਆਰਾ ਤੋਹਫੇ ਵਿੱਚ ਦਿੱਤੀ ਹੀਰੇ ਦੀ ਅਗੂੰਠੀ ਨੂੰ ਬਹੁਤ ਪਸੰਦ ਕਰਦੀ ਹੈ. ਰਾਣੀ ਦੀ ਮਨਪਸੰਦ ਫਿਲਮ 'ਟਾਇਟੈਨਿਕ' ਹੈ. ਫਿਲਮ ਜਗਤ ਵਿੱਚ ਸ਼ਾਹਰੁੱਖ ਖਾਨ, ਆਮਿਰ ਖਾਨ, ਕਰਨ ਜੌਹਰ, ਅਦਿੱਤਯ ਚੋਪੜਾ ਮੁੱਖ ਦੋਸਤ ਹਨ.

ਬਚਪਨ ਵਿੱਚ 14 ਸਾਲ ਦੀ ਉਮਰ ਵਿੱਚ ਹੀ ਰਾਣੀ ਨੇ ਆਪਣੇ ਪਿਤਾ ਜੀ ਦੀ ਬੰਗਾਲੀ ਫਿਲਮ ਬਿਆਰ ਫੂਲ(1992) ਵਿੱਚ ਕੰਮ ਕੀਤਾ. ਉਸ ਤੋਂ ਬਾਦ 1997 ਵਿੱਚ ਮੁਖਰਜੀ ਦੀ ਪਹਿਲੀ ਫਿਲਮ 'ਰਾਜਾ ਕੀ ਆਏਗੀ ਬਾਰਾਤ' ਰਿਲੀਜ਼ ਹੋਈ, ਪਰ ਇਸ ਫਿਲਮ ਦੀ ਬਾਕੱਸ ਆਫਿਸ ਤੇ ਅਸਫਲਤਾ ਤੋਂ ਬਾਦ ਫਿਰ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕੀਤੀ.

ਉਸ ਤੋਂ ਬਾਅਦ 1998 ਵਿੱਚ ਨਿਰਦੇਸ਼ਕ ਕਰਨ ਜੌਹਰ ਦੀ ਫਿਲਮ 'ਕੁਛ-ਕੁਛ ਹੋਤਾ ਹੈ' ਵਿੱਚ ਰਾਣੀ ਨੇ ਆਪਾਰ ਸਫ਼ਲਤਾ ਪ੍ਰਾਪਤ ਕੀਤੀ ਅਤੇ ਇਸ ਫਿਲਮ ਲਈ ਰਾਣੀ ਨੂੰ 'ਫਿਲਮਫੇਅਰ ਬੇਸਟ ਸਪੋਰਟਿੰਗ ਐਕਟਰਸ ਅਵਾਰਡ' ਮਿਲਿਆ. ਉਸ ਤੋਂ ਬਾਦ ਰਾਣੀ ਨੇ ਬਹੁਤ ਸਾਰੀਆਂ ਫਿਲਮਾਂ ਵਿੱਚ ਬਤੌਰ ਅਭਿਨੇਤਰੀ ਕੰਮ ਕੀਤਾ.

ਸੰਨ 2002 ਵਿੱਚ ਫਿਲਮ 'ਸਾਥੀਆ' ਵਿੱਚ ਦੁਬਾਰਾ ਰਾਣੀ ਨੇ ਆਪਣੀ ਪਹਿਚਾਣ ਬਣਾਈ. ਉਸ ਤੋਂ ਬਾਦ 2004 ਵਿੱਚ ਫਿਲਮ ' ਹਮ ਤੁਮ' , 'ਯੁਵਾ' ਲਈ ਵੀ ਅਵਾਰਡ ਜਿੱਤੇ ਅਤੇ 2005 ਵਿੱਚ ਫਿਲਮ 'ਬਲੈਕ' ਵਿੱਚ ਇੱਕ ਗੂੰਗੀ-ਅੰਨ੍ਹੀ ਲੜਕੀ ਦੀ ਭੂਮਿਕਾ ਨਿਭਾ ਕੇ ਬਾਲੀਬੁੱਡ ਵਿੱਚ ਜਿੱਥੇ ਆਪਣੀ ਪਹਿਚਾਣ ਨੂੰ ਬਹੁਤ ਉੱਪਰ ਉਠਾਇਆ ਨਾਲ ਹੀ ਇਸ ਫਿਲਮ ਲਈ ਅਨੇਕਾਂ ਅਵਾਰਡ ਵੀ ਪ੍ਰਾਪਤ ਕਰੇ.

ਰਾਣੀ ਦੀਆਂ ਕੁਝ ਪ੍ਰਮੁੱਖ ਫਿਲਮਾਂ ਹਨ- 'ਕੁਛ-ਕੁਛ ਹੋਤਾ ਹੈ', 'ਹੈਲੋ ਬ੍ਰਦਰ', 'ਬਾਦਲ', 'ਹੱਦ ਕਰ ਦੀ ਆਪਨੇ', 'ਹਰ ਦਿਲ ਜੋ ਪਿਆਰ ਕਰੇਗਾ', 'ਚੋਰੀ ਚੋਰੀ ਚੁਪਕੇ ਚੁਪਕੇ', 'ਸਾਥੀਆ', 'ਯੁਵਾ', 'ਬਲੈਕ', 'ਬੰਟੀ ਔਰ ਬਬਲੀ', 'ਵੀਰਜਾਰਾ', 'ਕਭੀ ਅਲਵਿਦਾ ਨਾ ਕਹਨਾ'.

ਸੰਨ 2007 ਵਿੱਚ 'ਤਾ ਰਾ ਰਮ ਪਮ' ਰਾਣੀ ਦੀ ਪਹਿਲੀ ਫਿਲਮ ਸੀ ਜਿਸ ਵਿੱਚ ਰਾਣੀ ਨੇ ਇੱਕ ਘਰੇਲੂ ਪਤਨੀ ਅਤੇ ਮਾਂ ਦੀ ਭੂਮਿਕਾ ਬਹੁਤ ਚੰਗੀ ਤਰ੍ਹਾਂ ਨਿਭਾਈ. ਉਸ ਤੋਂ ਬਾਅਦ 'ਲਾਗਾ ਚੁੰਨਰੀ ਮੇ ਦਾਗ' ਰਿਲੀਜ਼ ਹੋਈ, ਭਾਵੇਂ ਇਸ ਫਿਲਮ ਨੂੰ ਬੌਕਸ ਆਫਿਸ ਤੇ ਸਫਲਤਾ ਨਹੀਂ ਮਿਲੀ ਪਰ ਰਾਣੀ ਦੀ ਭੂਮਿਕਾ ਨੂੰ ਸਲਾਹਿਆ ਗਿਆ. ਫਿਲਮ 'ਸਾਵਰੀਆ' 2007 ਵਿੱਚ ਰਾਣੀ ਮੁਖਰਜੀ ਦੀ ਅੰਤਿਮ ਫਿਲਮ ਸੀ.






ਹੋਰ ਵੀ
ਪੂਜਾ ਭੱਟ
ਰਿਤਿਕ ਰੌਸ਼ਨ
ਪੂਜਾ ਭੱਟ
ਤੁਸ਼ਾਰ ਕਪੂਰ
ਕ੍ਰਿਸ਼ਮਾ ਕਪੂਰ
ਸਲਮਾਨ ਖਾਨ