ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਸਟਾਰ ਪ੍ਰੋਫਾਈਲ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰਿਤਿਕ ਰੌਸ਼ਨ
ਬਾਲੀਵੁਡ ਦੀ ਪਿਤਾ-ਪੁੱਤਰ ਪਰੰਪਰਾ ਤਾਂ ਵਰ੍ਹਿਆਂ ਤੋਂ ਚੱਲੀ ਆ ਰਹੀ ਹੈ, ਪਰ ਫਿਲਮ ਇੰਡਸਟ੍ਰੀ ਵਿੱਚ ਕੁਝ ਹੀ ਅਜੀਹੇ ਅਭਿਨੇਤਾ ਹੋਏ ਹਨ, ਜਿਨ੍ਹਾਂ ਨੇ ਆਪਣੇ ਪਿਤਾ ਨਾਲੋਂ ਵੀ ਵਧਕੇ ਨਾਂ ਅਤੇ ਸ਼ੋਹਰਤ ਕਮਾਈ. ਅਜੋਕੇ ਭਾਰਤੀ ਸਿਨੇਮਾ ਦੇ ਅਜੀਹੇ ਹੀ ਚਮਕਦੇ ਸਿਤਾਰੇ ਹਨ ਰਿਤਿਕ ਰੌਸ਼ਨ.

ਫਿਲਮ ਨਿਰਮਾਤਾ, ਨਿਰਦੇਸ਼ਕ ਅਤੇ ਅਭਿਨੇਤਾ ਰਾਕੇਸ਼ ਰੌਸ਼ਨ ਦੇ ਪੁੱਤਰ ਰਿਤਿਕ ਦੇ ਫਿਲਮੀ ਕਰਿਅਰ ਦੀ ਸ਼ੁਰੂਆਤ 'ਕਹੋ ਨਾ ਪਿਆਰ ਹੈ' ਵਰਗੀ ਸੁਪਰਹਿਟ ਰੋਮਾਂਟਿਕ ਫਿਲਮ ਤੋਂ ਹੋਈ. ਪਿਤਾ ਵੱਲੋਂ ਡਾਇਰੇਕਟ ਕੀਤੀ ਗਈ ਇਸ ਫਿਲਮ ਵਿੱਚ ਰਿਤਿਕ ਨੇ ਦੁਹਰੀ ਭੂਮਿਕਾ ਵਿੱਚ ਕਮਾਲ ਵਿਖਾ ਦਿੱਤਾ ਅਤੇ ਰਾਤੋ ਰਾਤ ਸਟਾਰ ਬਣ ਗਏ. ਰਿਤਿਕ ਨੂੰ ਆਪਣੀ ਪਹਿਲੀ ਹੀ ਫਿਲਮ ਲਈ 'ਬੈਸਟ ਐਕਟਰ' ਦਾ ਫਿਲਮ ਫੇਅਰ ਅਵਾਰਡ ਮਿਲਿਆ.

ਇਸਦੇ ਬਾਅਦ ਰਿਤਿਕ ਦੀ ਇੱਕ ਤੋਂ ਬਾਅਦ ਇੱਕ ਲਗਾਤਾਰ ਕਈ ਰੋਮਾਂਟਿਕ ਆਈਆਂ. ਇਨ੍ਹਾਂ ਵਿੱਚ ਮੈਂ ਪ੍ਰੇਮ ਕੀ ਦਿਵਾਨੀ ਹੂ, ਆਪ ਮੁਝੇ ਅੱਛੇ ਲਗਨੇ ਲਗੇ, ਮੁਝਸੇ ਦੋਸਤੀ ਕਰੋਗੀ ਵਰਗੀਆਂ ਕਈ ਫਿਲਮਾਂ ਸ਼ਾਮਿਲ ਸਨ, ਜਿਨ੍ਹਾਂ ਨੇ ਬਾਕਸ ਆਫਿਸ ਤੇ ਵਧੀਆ ਕਾਰੋਬਾਰ ਕੀਤਾ. ਇਸੇ ਦੌਰਾਨ ਰਿਤਿਕ ਨੇ ਦੋ ਅਜੀਹੀਆਂ ਫਿਲਮਾਂ ਕੀਤੀਆਂ ਜਿਨ੍ਹਾਂ ਨੇ ਉਸਨੂੰ ਐਕਟਿੰਗ ਹੁਨਰ ਨੂੰ ਨਿਖਾਰਿਆ, ਇਹ ਫਿਲਮਾਂ ਸਨ ਮਿਸ਼ਨ ਕਸ਼ਮੀਰ ਅਤੇ ਫਿਜ਼ਾ.

ਦੋਹਾਂ ਫਿਲਮਾਂ ਵਿੱਚ ਰਿਤਿਕ ਨੇ ਹਲਾਤਾਂ ਤੋਂ ਮਜਬੂਰ ਹੋਕੇ ਅੱਤਵਾਦੀ ਬਣਨ ਵਾਲੇ ਮੁੰਡਿਆਂ ਦਾ ਚਰਿੱਤਰ ਨਿਭਾ ਕੇ ਆਪਣੀ ਐਕਟਿੰਕ ਸਮਰਥਾ ਨੂੰ ਸਾਬਿਤ ਕਰ ਦਿੱਤਾ. ਪਰ ਇਹ ਸਾਰੀਆਂ ਫਿਲਮਾਂ ਰਿਤਿਕ ਨੂੰ ਉਹ ਮੁਕਾਮ ਨਾ ਦਿਵਾ ਸਕੀਆਂ, ਜਿਹੋ ਜਿਹੀ ਉੱਮੀਦ ਉਨ੍ਹਾਂ ਦੀ ਪਹਿਲੀ ਫਿਲਮ ਦੀ ਸਫਲਤਾ ਦੇ ਬਾਅਦ ਕੀਤੀ ਜਾ ਰਹੀ ਸੀ.

ਇਸੇ ਦੌਰਾਨ ਰਿਤਿਕ ਨੇ ਆਪਣੀ ਬਚਪਨ ਦੀ ਪ੍ਰੇਮਿਕਾ ਸੁਜੈਨ ਖਾਨ ਨਾਲ ਵਿਆਹ ਰਚਾ ਲਿਆ. ਜਿਸ ਉਮਰ ਵਿੱਚ ਫਿਲਮ ਐਕਟਰਾਂ ਦੇ ਰੋਮਾਂਸ ਦੇ ਕਿੱਸੇ ਮਸ਼ਹੂਰ ਹੁੰਦੇ ਹਨ, ਉਸ ਸਮੇਂ ਰਿਤਿਕ ਨੇ ਵਿਆਹ ਦੇ ਬੰਧਨਾਂ ਵਿੱਚ ਬੱਝ ਕੇ ਸਾਬਿਤ ਕਰ ਦਿੱਤਾ ਕਿ ਉਨ੍ਹਾਂ ਦੀ ਰਿਅਲ ਅਤੇ ਰੀਲ ਲਾਇਫ ਬਿਲਕੁਲ ਵੱਖ ਹੈ.

ਕਈ ਫਲਾਪ ਫਿਲਮਾਂ ਦੇ ਬਾਅਦ ਰਿਤਿਕ ਨੂੰ ਇੱਕ ਵਾਰ ਫਿਰ ਸਫਲਤਾ ਮਿਲੀ, ਪਿਤਾ ਦੀ ਬਣਾਈ ਫਿਲਮ ਰਾਹੀਂ. ਦੂਜੀ ਦੁਨੀਆ ਦੇ ਲੋਕਾਂ ਮਤਲਬ ਕਿ ਏਲੀਅਨਸ ਤੇ ਬਣੀ ਭਾਰਤ ਦੀ ਪਹਿਲੀ ਫਿਲਮ 'ਕੋਈ ਮਿਲ ਗਯਾ' ਨੇ ਬਾਕਸ ਆਫਿਸ ਤੇ ਰਿਕਾਰਡ ਤੋੜ ਸਫਲਤਾ ਪ੍ਰਾਪਤ ਕੀਤੀ. ਰਿਤਿਕ ਨੇ ਇਸ ਫਿਲਮ ਵਿੱਚ ਇੱਕ ਅਜੀਹਾ ਚਰਿੱਤਰ ਨਿਭਾਇਆ, ਜੋ ਇੱਕ ਬੱਚੇ ਦੀ ਮਾਨਸਿਕਤਾ ਤੋਂ ਅੱਗੇ ਨਹੀਂ ਵਧ ਸਕਿਆ.

ਇਸ ਫਿਲਮ ਤੋਂ ਬਾਅਦ ਰਿਤਿਕ ਇੱਕ ਵਾਰ ਫਿਰ ਸੁਪਰ ਸਟਾਰ ਬਣ ਗਏ. ਇਸ ਫਿਲਮ ਲਈ ਉਨ੍ਹਾਂ ਨੂੰ ਫਿਰ ਫਿਲਮਫੇਅਰ ਵੱਲੋਂ ਬੈਸਟ ਐਕਟਰ ਦਾ ਅਵਾਰਡ ਮਿਲਿਆ. ਉਨ੍ਹਾਂ ਦੀ ਫਿਲਮਾਂ ਹਿਟ ਹੋਣ ਲੱਗੀਆਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਲਗਾਤਾਰ ਵਧਦੀ ਗਈ. ਇਸੇ ਦੌਰਾਨ ਰਿਤਿਕ ਦੀ ਇੱਕ ਫਿਲਮ ਆਈ 'ਲਕਸ਼ੇ'. ਇੱਕ ਬੇਤਰਤੀਬ ਇਨਸਾਨ ਤੋਂ ਲੈਕੇ ਅਨੁਸ਼ਾਸ਼ਿਤ ਫੌਜੀ ਅਤੇ ਕਾਰਗਿਲ ਵਿੱਚ ਜਿੱਤ ਦਿਵਾਉਣ ਵਾਲੇ ਬਹਾਦੁਰ ਸਿਪਾਹੀ ਦੇ ਰੋਲ ਵਿੱਚ ਰਿਤਿਕ ਖੂਬ ਜਚੇ.

ਕੋਈ ਮਿਲ ਗਯਾ ਦੇ ਦੂਜੇ ਭਾਗ 'ਕ੍ਰਿਸ਼' ਅਤੇ ਸੰਜੈ ਗੜਵੀ ਦੀ 'ਧੂਮ-2' ਦੋ ਅਜੀਹੀਆਂ ਫਿਲਮਾਂ ਸਨ ਜਿਨ੍ਹਾਂ ਨੇ ਰਿਤਿਕ ਨੂੰ ਬਾਲੀਵੁਡ ਦੇ ਨੰਬਰ-1 ਐਕਟਰ ਦੇ ਮੁਕਾਮ ਤਕ ਪਹੁੰਚਾਇਆ. ਧੂਮ-2 ਦੇ ਮਿਸਟਰ-ਏ ਦੇ ਰੋਲ ਵਿੱਚ ਰਿਤਿਕ ਨੇ ਅਜੀਹੀ ਧੂਮ ਮਚਾਈ ਕਿ ਬਾਕੀ ਸਾਰੇ ਕਲਾਕਾਰਾਂ ਦੀ ਐਕਟਿੰਗ ਛੋਟੀ ਲੱਗਣ ਲਗ ਪਈ. ਰਿਤਿਕ ਨੂੰ ਇਸ ਫਿਲਮ ਲਈ ਇੱਕ ਵਾਰ ਫਿਰ ਬੈਸਟ ਐਕਟਰ ਦਾ ਅਵਾਰਡ ਮਿਲਿਆ ਅਤੇ ਉਨ੍ਹਾਂ ਨੇ ਫਿਲਮਫੇਅਰ ਅਵਾਰਡਾਂ ਦੀ ਹੈਟ੍ਰਿਕ ਕਾਇਮ ਕਰ ਦਿੱਤੀ.

ਰਿਤਿਕ ਅੱਜਕਲ ਆਸ਼ੁਤੋਸ਼ ਗੋਵਾਰਿਕਰ ਦੀ ਇਤਿਹਾਸਿਕ ਫਿਲਮ 'ਜੋਧਾ ਅਕਬਰ' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ, ਪਰ ਉਨ੍ਹਾਂ ਦੇ ਫੈਨਸ ਬੜੀ ਤੀਬਰਤਾ ਦੇ ਨਾਲ ਉਨ੍ਹਾਂ ਦੀ ਇਸ ਫਿਲਮ ਦੀ ਉਡੀਕ ਕਰ ਰਹੇ ਹਨ ਕਿ ਕਦੋਂ ਉਨ੍ਹਾਂ ਨੂੰ ਹਾਥੀ ਤੇ ਸਵਾਰ, ਹੱਥ ਵਿੱਚ ਤਲਵਾਰ ਫੜੀ ਵੇਖਣਗੇ.

ਕਲ ਮਤਲਬ ਕਿ 10 ਜਨਵਰੀ ਨੂੰ ਰਿਤਿਕ ਦਾ ਜਨਮਦਿਨ ਹੈ. ਅਸੀ ਇਸ ਮੌਕੇ ਰਿਤਿਕ ਨੂੰ ਵਧਾਈ ਦਿੰਦੇ ਹਾਂ ਅਤੇ ਉੱਮੀਦ ਕਰਦੇ ਹਾਂ ਕਿ ਉਨ੍ਹਾਂ ਦਾ ਸਿਤਾਰਾ ਬਾਲੀਵੁਡ ਵਿੱਚ ਲਗਾਤਾਰ ਚਮਕਦਾ ਰਹੇ ਅਤੇ ਉਹ ਆਪਣੇ ਨਾਂ ਮੁਤਾਬਿਕ ਸਾਰੇ ਬਾਲੀਵੁਡ ਅਤੇ ਦੁਨੀਆ ਨੂੰ ਆਪਣੀ ਐਕਟਿੰਗ ਦੀ ਚਮਕ ਨਾਲ ਰੋਸ਼ਨ ਕਰਦੇ ਰਹਿਣ.
ਹੋਰ ਵੀ
ਪੂਜਾ ਭੱਟ
ਤੁਸ਼ਾਰ ਕਪੂਰ
ਕ੍ਰਿਸ਼ਮਾ ਕਪੂਰ
ਸਲਮਾਨ ਖਾਨ
ਗੋਵਿੰਦਾ
ਰਿਸ਼ੀ ਕਪੂਰ