ਤੁਸ਼ਾਰ ਕਪੂਰ ਮਸ਼ਹੁਰ ਕਲਾਕਾਰ ਜਿਤੇਂਦਰ ਦੇ ਬੇਟੇ ਹਨ. ਤੁਸ਼ਾਰ ਦਾ ਜਨਮ 20 ਨੰਵਬਰ 1976 ਨੂੰ ਹੋਇਆ. ਉਹਨਾਂ ਦੀ ਭੈਣ ਏਕਤਾ ਕਪੂਰ ਮਸ਼ਹੁਰ ਨਿਰਮਾਤਾ ਹਨ. ਤੁਸ਼ਾਰ ਨੇ 2001 ਵਿੱਚ ਮੁਝੇ ਕੁਝ ਕਹਿਨਾ ਹੈ ਫਿਲਮ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ. ਇਹ ਫਿਲਮ ਹੀਟ ਹੋਈ ਅਤੇ ਇਸ ਲਈ ਤੁਸ਼ਾਰ ਨੂੰ ਫਿਲਮਫੇਅਰ ਅਵਾਰਡ ਵੀ ਪ੍ਰਾਪਤ ਹੋਇਆ.
ਪਰ ਅੱਗੇ ਕੁੱਛ ਸਮੇਂ ਤੱਕ ਤੁਸ਼ਾਰ ਨੂੰ ਕੋਈ ਸਫਲਤਾ ਹਾਸਿਲ ਨਹੀਂ ਹੋਈ ਫਿਰ ਫਿਲਮ "ਖਾਕੀ" ਵਿੱਚ ਤੁਸ਼ਾਰ ਦੀ ਅਦਾਕਾਰੀ ਰੰਗ ਲਿਆਈ ਇਹ ਫਿਲਮ ਵੀ ਹੀਟ ਹੋਈ.ਇਸ ਫਿਲਮ ਵਿੱਚ ਤੁਸ਼ਾਰੇ ਦੇ ਨਾਲ ਕਈ ਵੱਡੇ ਕਲਾਕਾਰਾਂ ਨੇ ਕੰਮ ਕੀਤਾ ਜਿਵੇਂ ਅਮਿਤਾਭ ਬੱਚਨ, ਅਕਸ਼ੈ ਕੁਮਾਰ, ਅਜੈ ਦੇਵਗਨ, ਅਤੇ ਐਸ਼ਵਰੀਆ ਰਾਏ.
ਹੁਣੇ ਕੁੱਝ ਸਮੇਂ ਤੋਂ ਤੁਸ਼ਾਰ ਨੇ ਆਪਣਾ ਰੁੱਖ ਕਾਮੇਡੀ ਰੋਲ ਵੱਲ ਕਰ ਲਿਆ ਹੈ. ਉਹਨਾਂ ਨੇ ਕਈ ਕਾਮੇਡੀ ਫਿਲਮਾਂ ਵਿੱਚ ਕੰਮ ਕੀਤਾ ਜਿਵੇਂ ਕਿਆ ਕੂਲ ਹੈ ਹਮ, ਗੋਲਮਾਲ, ਢੋਲ ਆਦਿ. ਇਹਨਾਂ ਫਿਲਮਾਂ ਨੂੰ ਦਰਸ਼ਕਾ ਨੇ ਕਾਫੀ ਪਸੰਦ ਵੀ ਕੀਤਾ.
ਤੁਸ਼ਾਰ ਦੀ ਪ੍ਰਮੁੱਖ ਫਿਲਮਾਂ ਹਨ ਮੁਝੇ ਕੁੱਝ ਕਹਿਨਾ ਹੈ, ਖਾਕੀ, ਗਾਯਬ, ਗੋਲਮਾਲ, ਸ਼ੂਟ ਆਉਟ ਏਟ ਲੋਖੰਡਵਾਲਾ, ਢੋਲ ਆਦਿ.
|