ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਸਟਾਰ ਪ੍ਰੋਫਾਈਲ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕ੍ਰਿਸ਼ਮਾ ਕਪੂਰ
ਵੈਬ ਦੁਨੀਆ
ਮਸ਼ਹੁਰ ਅਦਾਕਾਰਾ ਕ੍ਰਿਸ਼ਮਾ ਕਪੂਰ ਦਾ ਜਨਮ 25 ਜੂਨ 1974 ਨੂੰ ਮੁੰਬਈ ਵਿੱਚ ਹੋਇਆ. ਕ੍ਰਿਸ਼ਮਾ ਦਾ ਪੂਰਾ ਪਾਰਿਵਾਰ ਹਿੰਦੀ ਫਿਲਮ ਜਗਤ ਦਾ ਇਕ ਹਿੱਸਾ ਹੈ. ਕ੍ਰਿਸ਼ਮਾ ਦੇ ਪਿਤਾ ਰਣਧੀਰ ਕਪੂਰ ਅਤੇ ਮਾਂ ਬਬੀਤਾ ਦੋਵੇ ਹੀ ਹਿੰਦੀ ਫਿਲਮ ਵਿੱਚ ਕਲਾਕਾਰ ਦੇ ਰੂਪ ਵਿੱਚ ਕੰਮ ਕਰ ਚੁਕੇ ਹਨ. ਕ੍ਰਿਸ਼ਮਾ ਦੀ ਛੋਟੀ ਭੈਣ ਕਰੀਨਾ ਕਪੂਰ ਨੇ ਵੀ ਹਿੰਦੀ ਫਿਲਮੀ ਜਗਤ ਵਿੱਚ ਆਪਣੀ ਇੱਕ ਪਹਿਚਾਣ ਬਣਾ ਲਈ ਹੈ.

ਕ੍ਰਿਸ਼ਮਾ ਨੂੰ ਪਿਆਰ ਨਾਲ ਘਰ ਵਿੱਚ ਲੋਲੋ ਕਿਹਾ ਜਾਂਦਾ ਹੈ. ਕ੍ਰਿਸ਼ਮਾ ਦਾ ਨਾਮ ਅਜੈ ਦੇਵਗਨ ਅਤੇ ਅਭਿਸ਼ੇਕ ਬੱਚਨ ਦੇ ਨਾਲ ਕਾਫੀ ਚਰਚਾ ਵਿੱਚ ਰਿਹਾ. 2002 ਵਿੱਚ ਕ੍ਰਿਸ਼ਮਾ ਦੀ ਸਗਾਈ ਅਭਿਸ਼ੇਕ ਬੱਚਨ ਨਾਲ ਹੋਈ ਪਰ ਕੁੱਝ ਹੀ ਸਮੇਂ ਬਾਅਦ ਇਹ ਸਗਾਈ ਟੁੱਟ ਗਈ. ਬਾਅਦ ਵਿੱਚਕ੍ਰਿਸ਼ਮਾਦਾ ਵਿਆਹ ਸੰਜੈ ਕਪੂਰ ਨਾਲ ਹੋਇਆ ਇਸ ਸੰਬੰਧ ਵਿੱਚ ਬਹੁਤ ਸਾਰੇ ਉਤਾਰ ਚੜਾਅ ਆਏ.

1991 ਵਿੱਚ ਫਿਲਮ ਪ੍ਰੇਮ ਕੈਦੀ ਤੋਂਕ੍ਰਿਸ਼ਮਾਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ. ਇਸ ਫਿਲਮ ਨੂੰ ਕੋਈ ਖਾਸ ਪਸੰਦ ਨਹੀਂ ਕੀਤਾ, ਪਰ ਫਿਰ ਫਿਲਮ ਅਨਾੜੀ ਰਿਲੀਜ਼ ਹੋਈ 1993 ਵਿੱਚ ਇਹ ਫਿਲਮ ਹੀਟ ਹੋਈ ਅਤੇ ਇਸ ਦੇ ਬਾਅਦਕ੍ਰਿਸ਼ਮਾਦੀ ਕਈ ਫਿਲਮਾਂ ਹੀਟ ਹੋਇਆ ਜਿੰਨ੍ਹਾ ਵਿੱਚ "ਰਾਜਾ ਹਿੰਦੁਸਤਾਨੀ" ਤੇ ਸੁਪਰ ਹੀਟ ਹੋਈ.

ਕ੍ਰੀਸ਼ਮਾ ਦੀ ਪ੍ਰਮੁੱਖ ਫਿਲਮਾਂ ਹਨ ਅਨਾੜੀ, ਰਾਜਾ ਬਾਬੂ, ਅੰਦਾਜ ਅਪਨਾ ਅਪਨਾ, ਗੋਪੀ ਕਿਸ਼ਨ, ਕੂਲੀ ਨੰਬਰ 1,ਜੀਤ, ਰਾਜਾ ਹਿੰਦੁਸਤਾਨੀ, ਰਕਸ਼ਕ, ਜੁੜਵਾ, ਹਿਰੋ ਨੰਬਰ 1, ਦਿਲ ਤੋਂ ਪਾਗਲ ਹੈ, ਬੀਬੀ ਨੰਬਰ 1, ਹਸੀਨਾ ਮਾਨ ਜਾਏਗੀ, ਹਮ ਸਾਥ ਸਾਥ ਹੈ, ਫਿਜ਼ਾ, ਜ਼ੁਬੇਦਾ ਆਦਿ.

ਕ੍ਰੀਸ਼ਮਾ ਨੂੰ ਕਈ ਫਿਲਮਾ ਲਈ ਅਵਾਰਡ ਮਿਲੇ ਜਿਵੇ ਨੇਸ਼ਨਲ ਫਿਲਮ ਅਵਾਰਡ ਫਿਲਮ ਦਿਲ ਤੋ ਪਾਗਲ ਹੈ ਦੇ ਲਈ, ਫਿਲਮਫੇਅਰ ਅਵਾਰਡ ਫਿਲਮ ਰਾਜਾ ਹਿੰਦੁਸਤਾਨੀ, ਦਿਲ ਤੋਂ ਪਾਗਲ ਹੈ, ਫਿਜ਼ਾ, ਅਤੇ ਜ਼ੁਬੇਦਾ ਦੇ ਲਈ.
ਜ਼ੀ ਸਿਨੇ ਅਵਾਰਡ ਦਿਲ ਤੋਂ ਪਾਗਲ ਹੈ, ਅਤੇ ਫਿਜ਼ਾ ਦੇ ਲਈ. ਇਹਨਾਂ ਦੇ ਅਲਾਵਾ ਵੀ ਕ੍ਰਿਸ਼ਮਾ ਨੂੰ ਕਈ ਅਵਾਰਡ ਮਿਲੇ.
ਹੋਰ ਵੀ
ਸਲਮਾਨ ਖਾਨ
ਗੋਵਿੰਦਾ
ਰਿਸ਼ੀ ਕਪੂਰ
ਅਮਰੀਸ਼ ਪੁਰੀ
ਕਾਜੋਲ
ਅਰਬਾਜ਼ ਖਾਨ