ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਸਟਾਰ ਪ੍ਰੋਫਾਈਲ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਲਮਾਨ ਖਾਨ
ਸਲਮਾਨ ਖਾਨ ਦਾ ਜਨਮ 27 ਦਿਸੰਬਰ 1965 ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਹੋਇਆ. ਸਲਮਾਨ ਦੇ ਪਿਤਾ ਬਹੁਤ ਮਸ਼ਹੂਰ ਸਕ੍ਰੀਪਟ ਰਾਈਟਰ ਹਨ. ਹੇਲਨ ਸਲਮਾਨ ਦੀ ਮਤਰੇਈ ਮਾਂ ਹਨ. ਇਸ ਦੇ ਇਲਾਵਾ ਸਲਮਾਨ ਦੇ ਦੋ ਭਰਾ ਅਤੇ ਦੋ ਭੈਣਾ ਹਨ . ਸਲਮਾਨ ਦੇ ਦੋਵੇਂ ਭਰਾ ਵੀ ਹਿੰਦੀ ਫਿਲਮਾਂ ਦੇ ਕਲਾਕਾਰ ਹਨ.

ਸਲਮਾਨ ਦਾ ਹੁਣ ਤਕ ਵਿਆਹ ਨਹੀਂ ਹੋਇਆ ਪਰ ਉਹਨਾਂ ਦਾ ਨਾਂ ਕਈ ਹੀਰੋਇਨਾਂ ਨਾਲ ਜੋੜਿਆ ਗਿਆ ਹੈ ਜਿਵੇਂ ਸੋਮੀ ਅਲੀ, ਸੰਗੀਤਾ ਬਿਜਲਾਨੀ, ਕਟਰੀਨਾ ਕੈਫ ਅਤੇ ਐਸ਼ਵਰੀਆ ਰਾਏ. ਐਸ਼ਵਰੀਆ ਤੇ ਸਲਮਾਨ ਦੀ ਜੋੜੀ ਬਹੁਤ ਲੰਬੇ ਸਮੇਂ ਤਕ ਚਰਚਾ ਵਿੱਚ ਰਹੀ.

ਵੈਸੇ ਸਲਮਾਨ ਸਦਾ ਹੀ ਚਰਚਾ ਵਿੱਚ ਰਹਿੰਦੇ ਹਨ ਕਦੀ ਕਿਸੀ ਸੜਕ ਦੁਰਘਟਨਾ ਦੀ ਵਜੇ ਕਰਕੇ ਤੇ ਕਦੇ ਚਿੰਕਾਰਾ ਮਾਮਲੇ ਦੇ ਕਾਰਨ. ਇਹਨਾਂ ਕਾਰਨਾਂ ਕਰ ਕੇ ਸਲਮਾਨ ਨੂੰ ਸਜਾ ਵੀ ਹੋਈ ਤੇ ਹੁਣੇ ਵੀ ਉਹਨਾਂ ਖਿਲਾਫ ਕੇਸ ਚਲ ਰਹੇ ਹਨ.

ਸਲਮਾਨ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਕੀਤੀ 1988 ਵਿੱਚ ਫਿਲਮ "ਬੀਵੀ ਹੋ ਤੋ ਐਸੀ" ਨਾਲ. ਇਸ ਫਿਲਮ ਵਿੱਚ ਸਲਮਾਨ ਸਹਿ ਕਲਾਕਾਰ ਦੇ ਰੂਪ ਵਿੱਚ ਪਰਦੇ ਤੇ ਆਏ. ਇਸ ਦੇ ਬਾਅਦ 1989 ਵਿੱਚ ਸਲਮਾਨ ਦੀ ਫਿਲਮ ਆਈ "ਮੈਨੇ ਪਿਆਰ ਕੀਆ" ਇਸ ਫਿਲਮ ਨੇ ਹਿਟ ਹਿੰਦੀ ਫਿਲਮ ਦਾ ਇੱਕ ਨਵਾਂ ਇਤਿਹਾਸ ਬਣਾਇਆ. ਇਸ ਫਿਲਮ ਦੇ ਨਾਲ ਹੀ ਸਲਮਾਨ ਇੱਕ ਚਮਕਦਾ ਹੋਇਆ ਸਿਤਾਰਾ ਬਣ ਗਏ.

ਸਲਮਾਨ ਦੀ ਕਈ ਸਾਰੀ ਫਿਲਮਾਂ ਹਿਟ ਹੋਈਆਂ ਜਿੰਨ੍ਹਾਂ ਵਿੱਚ ਪ੍ਰਮੁੱਖ ਹਨ ਮੈਨੇ ਪਿਆਰ ਕੀਆ, ਸਾਜਨ, ਅੰਦਾਜ ਅਪਨਾ ਅਪਨਾ, ਹਮ ਆਪਕੇ ਹੈ ਕੌਨ, ਕਰਨ ਅਰਜੁਨ, ਜੀਤ, ਜੁੜਵਾ, ਦਸ, ਪਿਆਰ ਕਿਯਾ ਤੋ ਡਰਨਾ ਕਯਾ, ਜਬ ਪਿਆਰ ਕਿਸੀ ਸੇ ਹੋਤਾ ਹੈ, ਕੁੱਛ ਕੁੱਛ ਹੋਤਾ ਹੈ, ਬਿਵੀ ਨੰਬਰ 1, ਸਿਰਫ ਤੁਮ, ਹਮ ਦਿਲ ਦੇ ਚੁਕੇ ਸਨਮ, ਹਮ ਸਾਥ ਸਾਥ ਹੈ, ਹਮ ਤੁਮਹਾਰੇ ਹੈ ਸਨਮ, ਤੇਰੇ ਨਾਮ, ਬਾਗਬਾਨ, ਮੁਝ ਸੇ ਸ਼ਾਦੀ ਕਰੋਗੀ, ਨੋ ਏਂਟ੍ਰੀ, ਪਾਰਟਨਰ ਆਦਿ.

ਇਹਨਾਂ ਵਿੱਚੋਂ ਕਈ ਫਿਲਮਾਂ ਦੇ ਲਈ ਸਲਮਾਨ ਨੂੰ ਅਵਾਰਡ ਵੀ ਮਿਲੇ ਜਿਵੇਂ ਫਿਲਮ ਮੈਨੇ ਪਿਆਰ ਕਿਯਾ, ਕੁੱਛ ਕੁੱਛ ਹੋਤਾ ਹੈ, ਦੇ ਲਈ ਫਿਲਮ ਫੇਅਰ ਅਵਾਰਡ. ਤੇਰੇ ਨਾਮ, ਮੁਝ ਸੇ ਸ਼ਾਦੀ ਕਰੋਗੀ, ਨੋ ਏਂਟ੍ਰੀ, ਫਿਲਮ ਚੋਰੀ ਚੋਰੀ ਦੇ ਲਈ ਬਾਲੀਵੂਡ ਮੂਵੀ ਅਵਾਰਡ ਆਦਿ.
ਹੋਰ ਵੀ
ਗੋਵਿੰਦਾ
ਰਿਸ਼ੀ ਕਪੂਰ
ਅਮਰੀਸ਼ ਪੁਰੀ
ਕਾਜੋਲ
ਅਰਬਾਜ਼ ਖਾਨ
ਅਨੁਪਮ ਖੈਰ