ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਗੌਹਰ ਖਾਨ : 'ਰਾਕੇਟ ਸਿੰਘ' ਤੋਂ ਸ਼ੁਰੂਆਤ
ਖਬਰਾਂ/ ਗੱਪ ਸ਼ਪ
Feedback Print Bookmark and Share
 
PR
ਰਣਬੀਰ ਕਪੂਰ ਦੀ 11 ਦਸੰਬਰ ਨੂੰ 'ਰਾਕੇਟ ਸਿੰਘ - ਸੇਲਸਮੈਨ ਆਫ ਦ ਈਅਰ' ਰਿਲੀਜ਼ ਹੋਣ ਵਾਲੀ ਹੈ ਅਤੇ ਇਸ ਫਿਲਮ ਰਾਹੀਂ ਗੌਹਰ ਖਾਨ ਆਪਣਾ ਕਰੀਅਰ ਸ਼ੁਰੂ ਕਰਨ ਜਾ ਰਹੀ ਹੈ। ਗੌਹਰ ਇਸ ਫਿਲਮ ਨੂੰ ਲੈ ਕੇ ਥੋੜੀ ਡਰੀ ਹੋਈ ਹੈ, ਪਰ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਜਿਆਦਾ ਉਹ ਪਾਣੀ ਤੋਂ ਡਰਦੀ ਹੈ। ਕਿਉਂ? ਇਸ ਬਾਰੇ ਉਹਨਾਂ ਨੇ ਬਚਪਨ ਦਾ ਇੱਕ ਕਿੱਸਾ ਸੁਣਾਇਆ। ਗੌਹਰ ਦੇ ਅਨੁਸਾਰ ਉਹ ਆਪਣੇ ਪਰਿਵਾਰ ਨਾਲ ਇੱਕ ਹਿਲ ਸਟੇਸ਼ਨ 'ਤੇ ਗਈ ਸੀ ਅਤੇ ਝੀਲ ਵਿੱਚ ਬੋਟਿੰਗ ਦਾ ਆਨੰਦ ਲੈ ਰਹੀ ਸੀ। ਉਹ ਮੱਛੀਆਂ ਨੂੰ ਦੇਖਣ ਲਈ ਝੁਕੀ ਅਤੇ ਝੀਲ ਵਿੱਚ ਡਿੱਗ ਪਈ। ਉਹਨਾਂ ਨੂੰ ਤੈਰਨਾ ਵੀ ਨਹੀਂ ਆਉਂਦਾ ਸੀ। ਉਹ ਤਾਂ ਭਲਾ ਹੋਵੇ ਇੱਕ ਆਦਮੀ ਦਾ ਜਿਹਨਾਂ ਨੇ ਗੌਹਰ ਨੂੰ ਬਚਾ ਲਿਆ।

ਜਿੱਥੇ ਤੱਕ ਫਿਲਮ ਦਾ ਸਵਾਲ ਹੈ ਤਾਂ ਗੌਹਰ ਦਾ ਕਹਿਣਾ ਹੈ ਕਿ ਰਣਬੀਰ ਦੇ ਸੁਪਰਸਟਾਰ ਹੋਣ ਦਾ ਫਿਲਮ ਅਤੇ ਉਹਨਾਂ ਨੂੰ ਜਰੂਰ ਫਾਇਦਾ ਮਿਲੇਗਾ। ਗੌਹਰ ਦੇ ਅਨੁਸਾਰ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਪੂਰੀ ਯੁਨਿਟ ਨੇ ਖੂਬ ਮਸਤੀ ਕੀਤੀ ਅਤੇ ਹਾਸੇ-ਖੁਸ਼ੀਆਂ ਭਰੇ ਵਾਤਾਵਰਨ ਵਿਚ ਸ਼ੂਟਿੰਗ ਕੀਤੀ। ਸਾਰੇ ਇੱਕ-ਦੂਜੇ ਦਾ ਮਜਾਕ ਉਡਾਉਂਦੇ ਰਹਿੰਦੇ ਸਨ। ਗੌਹਰ ਨੂੰ ਉਮੀਦ ਹੈ ਕਿ ਉਹਨਾਂ ਨੂੰ ਦਰਸ਼ਕ ਜਰੂਰ ਪਸੰਦ ਕਰਨਗੇ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਰਣਬੀਰ ਕਪੂਰ, ਰਾਕੇਟ ਸਿੰਘ ਸੇਲਸਮੈਨ ਆਫ ਦ ਈਅਰ, ਗੌਹਰ ਖਾਨ, ਫਿਲਮ, ਬਾਲੀਵੁੱਡ