ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਅਭਿਸ਼ੇਕ ਦੀ ਫ਼ਿਲਮ ਤੋਂ ਐਸ਼ ਬਾਹਰ
ਖਬਰਾਂ/ ਗੱਪ ਸ਼ਪ
Feedback Print Bookmark and Share
 
IFM
ਫਰਹਾਨ ਅਖਤਰ ਅਤੇ ਰਿਤੇਸ਼ ਸਿਦਵਾਨੀ ਦੀ ਫ਼ਿਲਮ 'ਕਰੁਕਡ' ਦੀ ਸ਼ੂਟਿੰਗ ਅਗਲੇ ਸਾਲ ਜਨਵਰੀ ਵਿੱਚ ਸ਼ੁਰੂ ਹੋਣ ਵਾਲੀ ਹੈ। ਫ਼ਿਲਮ ਵਿੱਚ ਅਭਿਸ਼ੇਕ ਬੱਚਨ ਮੁੱਖ ਭੂਮਿਕਾ ਨਿਭਾ ਰਹੇ ਹਨ ਅਤੇ ਫ਼ਿਲਮ ਦੀ ਨਾਇਕਾ ਦੇ ਰੂਪ ਵਿੱਚ ਐਸ਼ ਨੂੰ ਲਿਆ ਗਿਆ ਸੀ।

ਪਰ ਐਸ਼ ਨੇ ਫ਼ਿਲਮ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ ਕਿਉਂਕਿ ਉਹ ਵਿਪੁਲ ਸ਼ਾਹ ਦੀ ਫ਼ਿਲਮ 'ਐਕਸ਼ਨ ਰਿਪਲੇ' ਕਰ ਰਹੀ ਹੈ ਅਤੇ ਇਹ ਫ਼ਿਲਮ ਪੂਰੀ ਹੋਣ ਵਾਲੀ ਹੈ। ਇਸ ਕਾਰਨ ਐਸ਼ਵਰਿਆ ਨੂੰ ਫ਼ਿਲਮ ਲਈ ਜਿਆਦਾ ਸਮਾਂ ਦੇਣਾ ਪਵੇਗਾ। ਅਜਿਹੇ ਵਿੱਚ ਉਹ ਫਰਹਾਨ ਦੀ ਫ਼ਿਲਮ ਲਈ ਬਿਅਕੁਲ ਸਮਾਂ ਨਹੀਂ ਕੱਢ ਪਾਵੇਗੀ।

ਲਿਹਾਜਾ ਉਹਨਾਂ ਨੇ ਫ਼ਿਲਮ ਤੋਂ ਬਾਹਰ ਹੋਣ ਦੀ ਸੂਚਨਾ ਫਰਹਾਨ ਨੂੰ ਦੇ ਦਿੱਤੀ ਹੈ। ਇਸ ਦੇ ਅਲਾਵਾ ਫਰਹਾਨ ਦੀ ਇੱਕ ਹੋਰ ਫ਼ਿਲਮ ਜਿਸ ਦਾ ਨਿਰਦੇਸ਼ਨ ਜੋਯਾ ਅਖਤਰ ਕਰ ਰਹੀ ਹੈ ਉਹਨਾਂ ਨੂੰ ਵੀ ਨਾਇਕਾ ਦੀ ਜਰੂਰਤ ਹੈ।

ਫ਼ਿਲਮ ਵਿੱਚ ਵਿੱਚ ਰਿਤੀਕ ਰੌਸ਼ਨ, ਫਰਹਾਨ ਅਤੇ ਅਭੈ ਦਿਓਲ ਮੁੱਖ ਭੂਮਿਕਾ ਵਿੱਚ ਹੈ। ਫ਼ਿਲਮ ਲਈ ਤਿੰਨ ਅਭਿਨੇਤਰੀਆਂ ਦੀ ਲੋੜ ਹੈ ਉਹ ਵੀ ਲੰਦਨ ਜਾਂ ਨਿਊਯਾਰਕ ਤੋਂ। ਫਰਹਾਨ ਦੇ ਅਨੁਸਾਰ ਫ਼ਿਲਮ 'ਡਾਨ -3' ਦੀ ਸ਼ੂਟਿੰਗ ਵੀ ਉਹਨਾਂ ਨੂੰ ਸਤੰਬਰ 2010 ਤੋਂ ਸ਼ੁਰੂ ਕਰਨੀ ਹੈ, ਇਸ ਕਾਰਨ ਉਹਨਾਂ ਨੂੰ ਛੇਤੀ ਤੋਂ ਛੇਤੀ ਅਭਿਨੇਤਰੀਆਂ ਲੱਭਣੀ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਅਭਿਸ਼ੇਕ ਦੀ ਫ਼ਿਲਮ ਤੋਂ ਐਸ਼ ਬਾਹਰ