ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਸ਼ਿਲਪਾ-ਰਾਜ ਬਹਾਮਾਸ 'ਚ ਮਨਾਉਣਗੇ ਹਨੀਮੂਨ (Shilpa's Honeymoon will be in Bahamas)
ਖਬਰਾਂ/ ਗੱਪ ਸ਼ਪ
Feedback Print Bookmark and Share
 
IFM
ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈਟੀ ਅਤੇ ਰਾਜ ਕੁੰਦਰਾ 22 ਨਵੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਜਾਣਗੇ। ਇਸ ਤੋਂ ਬਾਅਦ ਰਾਜ ਕੁੰਦਰਾ ਸ਼ਿਲਪਾ ਸ਼ੈਟੀ ਨੂੰ ਹਨੀਮੂਨ ਲਈ ਬਹਾਮਾਸ ਲੈ ਕੇ ਜਾ ਰਹੇ ਹਨ।

ਸ਼ਿਲਪਾ ਦੀ ਜਿੰਦਗੀ ਦੇ ਇਹਨਾਂ ਸੁਨਹਿਰੇ ਪਲਾਂ ਨੂੰ ਯਾਦਗਾਰ ਬਣਾਉਣ ਲਈ ਰਾਜ ਕੁੰਦਰਾ ਵਿਆਹ ਦੀਆਂ ਤਿਆਰੀਆਂ ਆਪ ਹੀ ਕਰ ਰਹੇ ਹਨ। ਖ਼ਬਰ ਹੈ ਕਿ ਸਪਾਟ ਦੀ ਚੋਣ ਰਾਜ ਕੁੰਦਰਾ ਨੇ ਕੀਤੀ ਹੈ। ਜਾਣਕਾਰੀ ਦੇ ਅਨੁਸਾਰ ਰਾਜ ਨੇ ਬਹਾਮਾਸ ਦੇ ਪੈਰਾਡਾਈਜ ਆਇਲੈਂਡ ਤੇ ਇੱਕ ਰੀਗਲ ਸੂਇਟ ਬੁੱਕ ਕੀਤਾ ਹੈ।

ਦਰਅਸਲ ਰਾਜ ਸ਼ਿਲਪਾ ਨੂੰ ਇੱਕ ਅਜਿਹੀ ਥਾਂ ਲਿਜਾਣਾ ਚਾਹੁੰਦੇ ਸਨ, ਜਿੱਥੇ ਉਹ ਪਹਿਲਾਂ ਕਦੇ ਨਾ ਗਈ ਹੋਵੇ ਅਤੇ ਕਾਫ਼ੀ ਰਿਸਰਚ ਤੋਂ ਬਾਅਦ ਰਾਜ ਨੇ ਬਹਾਮਾਸ ਨੂੰ ਚੁਣਿਆ।

22 ਤਾਰੀਖ ਨੂੰ ਵਿਆਹ ਅਤੇ 24 ਨੂੰ ਰਿਸੈਪਸ਼ਨ ਤੋਂ ਬਾਅਦ ਰਾਜ-ਸ਼ਿਲਪਾ ਭਗਵਾਨ ਦਾ ਅਸ਼ੀਰਵਾਦ ਲੈਣ ਚੇਨੰਈ ਜਾਣਗੇ। ਫਿਰ ਉੱਥੋਂ ਹੀ ਬਹਾਮਾਸ ਜਾਣ ਦਾ ਪ੍ਰੋਗਰਾਮ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਬਾਲੀਵੁੱਡ, ਅਭਿਨੇਤਰੀ, ਸ਼ਿਲਪਾ ਸ਼ੈਟੀ, ਰਾਜ ਕੁੰਦਰਾ, ਸਿਨੇਮਾ