ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਕੈਟ ਬਣਾਏਗੀ ਫਿਲਮ, ਸ਼ਾਹਰੁਖ ਹੋਣਗੇ ਹੀਰੋ!
ਖਬਰਾਂ/ ਗੱਪ ਸ਼ਪ
Feedback Print Bookmark and Share
 
IFM
ਗੱਲ ਅਜੀਬ ਲੱਗ ਸਕਦੀ ਹੈ, ਪਰ ਬਿਲਕੁਲ ਸੱਚੀ ਹੈ। ਖ਼ਬਰ ਹੈ ਕਿ ਅੱਜ ਦੀ ਸਫ਼ਲ ਸਟਾਰ ਦੀ ਹੈਸੀਅਤ ਰੱਖਣ ਵਾਲੀ ਅਭਿਨੇਤਰੀ ਕੈਟਰੀਨਾ ਕੈਫ਼ ਫਿਲਮ ਬਣਾਉਣ ਦਾ ਵਿਚਾਰ ਕਰ ਰਹੀ ਹੈ, ਅਤੇ ਦਿਲਚਸਪ ਇਹ ਹੈ ਕਿ ਇਸ ਫਿਲਮ ਵਿੱਚ ਉਹ ਹੀਰੋ ਸ਼ਾਹਰੁਖ ਨੂੰ ਲੈਣਾ ਚਾਹੁੰਦੀ ਹੈ।

ਮਜੇਦਾਰ ਗੱਲ ਇਹ ਹੈ ਕਿ ਸ਼ਾਹਰੁਖ ਦੇ ਨਾਲ ਹੀਰੋਇਨ ਦੇ ਤੌਰ 'ਤੇ ਉਹ ਆਪਣੇ ਆਪ ਨੂੰ ਲੈ ਰਹੀ ਹੈ। ਸਲਮਾਨ ਖਾਨ ਨੂੰ ਕੈਟਰੀਨਾ ਬਤੌਰ ਹੀਰੋ ਨਹੀਂ ਲੈ ਰਹੀ ਹੈ, ਇਹ ਗੱਲ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਸਕਦੀ ਹੈ, ਪਰ ਕੈਟ ਦਾ ਇਸ ਬਾਰੇ ਸਪੱਸ਼ਟ ਮੱਤ ਹੈ। ਅਸਲ ਵਿੱਚ ਕੈਟ ਲਵ ਸਟੋਰੀ ਬਣਾਉਣਾ ਚਾਹੁੰਦੀ ਹੈ ਅਤੇ ਉਹਨਾਂ ਦਾ ਮੰਨਣਾ ਹੈ ਕਿ ਅੱਜ ਦੀ ਤਾਰੀਖ ਵਿੱਚ ਸ਼ਾਹਰੁਖ ਖਾਨ ਤੋਂ ਜਿਆਦਾ ਰੋਮਾਂਟਿਕ ਹੀਰੋ ਇੰਡਸਟਰੀ ਵਿੱਚ ਹੋਰ ਕੋਈ ਨਹੀਂ ਹੈ।

ਹੁਣ ਭਲਾ ਸੱਲੂ ਇਸ ਗੱਲ ਤੇ ਨਰਾਜ ਹੋ ਜਾਣ, ਪਰ ਇਹ ਤਾਂ ਸਭ ਜਾਣਦੇ ਹਨ ਕਿ ਕੈਟਰੀਨਾ ਕਿੰਨੀ ਪ੍ਰੋਫੈਸ਼ਨਲ ਕਲਾਕਾਰ ਹੈ। ਸਿਰਫ਼ ਇਹੀ ਨਹੀਂ ਕਿ ਕੈਟ ਇਹ ਸਿਰਫ਼ ਸੋਚ ਹੀ ਰਹੀ ਹੈ, ਬਲਕਿ ਹੁਣ ਬਹੁਤ ਗੰਭੀਰਤਾ ਨਾਲ ਫਿਲਮ ਨਿਰਮਾਣ-ਨਿਰਦੇਸ਼ਨ ਦੇ ਕੰਮ ਕਾਜ ਵਿੱਚ ਦਿਲਚਸਪੀ ਲੈ ਰਹੀ ਹੈ।

ਉਹ ਨਾ ਸਿਰਫ਼ ਨਾ ਆਪਣੇ ਨਿਰਮਾਤਾਵਾਂ ਨਾਲ ਚਰਚਾ ਕਰਦੀ ਰਹਿੰਦੀ ਹੈ, ਬਲਕਿ ਫਿਲਮਾਂ ਦੇ ਵੱਖ-ਵੱਖ ਪਹਿਲੂਆਂ 'ਤੇ ਵੀ ਵਿਚਾਰ-ਵਟਾਂਦਰ ਕਰ ਰਹੀ ਹੈ। ਦੇਖਦੇ ਹਾਂ ਅੱਜ ਦੀ ਇਹ ਸਫ਼ਲ ਅਭਿਨੇਤਰੀ ਫਿਲਮ ਨਿਰਮਾਣ ਵਿੱਚ ਕੀ ਖੱਟਦੀ ਹੈ...?
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਅਭਿਨੇਤਰੀ, ਕੈਟਰੀਨਾ ਕੈਫ਼, ਫਿਲਮ, ਸ਼ਾਹਰੁਖ ਖਾਨ, ਸਲਮਾਨ ਖਾਨ