ਸੂਤਰਾਂ ਦੀ ਗੱਲ ਤੇ ਵਿਸ਼ਵਾਸ ਕੀਤਾ ਜਾਵੇ ਤਾਂ ਸਲਮਾਨ ਖਾਨ ਨੂੰ ਨਵੀਂ ਦਿੱਲੀ ਵਿੱਚ ਇੱਕ ਪਾਰਟੀ ਦੇ ਦੌਰਾਨ ਨਸ਼ੇ ਵਿੱਚ ਧੁੱਤ ਇੱਕ ਲੜਕੀ ਨੇ ਤਮਾਚਾ ਮਾਰਿਆ। ਗਰਮ ਦਿਮਾਗ ਸਲਮਾਨ ਇਸ ਦੇ ਬਾਵਜੂਸ ਠੰਡੇ ਰਹੇ ਅਤੇ ਉਹਨਾਂ ਨੇ ਸੁਰੱਖਿਆ ਅਧਿਕਾਰਿਆਂ ਨਾਲ ਉਸ ਲੜਕੀ ਨੂੰ ਬਾਹਰ ਲੈ ਜਾਣ ਨੂੰ ਕਿਹਾ।
ਲੜਕੀ ਦਾ ਨਾਂਅ ਮੋਨਿਕਾ ਦੱਸਿਆ ਜਾ ਰਿਹਾ ਹੈ, ਜਿਸ ਦੇ ਪਿਤਾ ਬਿਲਡਰ ਹਨ। ਇੱਕ ਫੈਸ਼ਨ ਸ਼ੋਅ ਦੇ ਬਾਅਦ ਇੱਕ ਪ੍ਰਾਇਵੇਟ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਸਲਮਾਨ ਖਾਨ, ਸੋਹੇਲ ਖਾਨ ਅਤੇ ਸੁਸ਼ਮਿਤਾ ਸੇਨ, ਰੀਆ ਸੇਨ ਸਮੇਤ ਕਈ ਪ੍ਰਮੁੱਖ ਹਸਤੀਆਂ ਮੌਜੂਦ ਸਨ।
ਮੋਨਿਕਾ ਇਸ ਪਾਰਟੀ ਵਿੱਚ ਨਹੀਂ ਬੁਲਾਈ ਗਈ ਸੀ, ਇਸ ਦੇ ਬਾਵਜੂਦ ਉਹ ਅੰਦਰ ਜਾਣ ਦੀ ਜਿਦ ਕਰ ਰਹੀ ਸੀ। ਉਹ ਹੋਸ਼ ਵਿੱਚ ਨਹੀਂ ਸੀ ਅਤੇ ਚਿੱਲਾ ਰਹੀ ਸੀ। ਉਹਨਾਂ ਨੇ ਸੁਸ਼ਮਿਤਾ ਸੇਨ ਨੂੰ ਵੀ ਅਪਸ਼ਬਦ ਬੋਲੇ।
ਮੋਨਿਕਾ ਦੇ ਵਿਵਹਾਰ ਨੂੰ ਵੇਖ ਸੋਹੇਲ ਖਾਨ ਨੇ ਗਾਰਡ ਨੂੰ ਕਿਹਾ ਕਿ ਉਹ ਮੋਨਿਕਾ ਨੂੰ ਅੰਦਰ ਨਾ ਆਉਣ ਦਵੇ।ਇਸ ਵਿਚਕਾਰ ਸਲਮਾਨ ਵੀ ਉੱਥੇ ਪਹੁੰਚ ਗਏ ਅਤੇ ਮੋਨਿਕਾ ਨੇ ਸੱਲੂ ਦਾ ਤਮਾਚਾ ਮਾਰ ਦਿੱਤਾ। ਪਰ ਸਲਮਾਨ ਨੇ ਆਪਣਾ ਆਪਾ ਨਹੀਂ ਗੁਆਇਆ ਅਤੇ ਉਸ ਲੜਕੀ ਨੂੰ ਬਾਹਰ ਲੈ ਜਾਣ ਲਈ ਕਿਹਾ।