ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਵਿਆਹ ਦੀ ਤਿਆਰੀ ਵਿੱਚ ਸ਼ਿਲਪਾ ਬਿਜੀ
ਖਬਰਾਂ/ ਗੱਪ ਸ਼ਪ
Feedback Print Bookmark and Share
 
22 ਨਵੰਬਰ ਹੁਣ ਨਜਦੀਕ ਹੀ ਹੈ ਅਤੇ ਕਾਫੀ ਘੱਟ ਸਮਾਂ ਬਚਿਆ ਹੈ। ਇਸ ਦਿਨ ਸ਼ਿਲਪਾ ਦਾ ਵਿਆਹ ਹੈ। ਸ਼ਿਲਪਾ ਅਤੇ ਉਹਨਾਂ ਦਾ ਪਰਿਵਾਰ ਇਸ ਸਮੇਂ ਵਿਆਹ ਦੀ ਤਿਆਰੀਆਂ ਵਿੱਚ ਬਿਜੀ ਹੈ। ਮਹਿਮਾਨਾਂ ਦੀ ਸੂਚੀ ਬਣਾ ਲਈ ਗਈ ਹੈ। ਰਾਜ ਅਤੇ ਸ਼ਿਲਪਾ ਦੇ ਨਜਦੀਕੀ ਰਿਸ਼ਤੇਦਾਰਾਂ ਦੀ ਛੇਤੀ ਹੀ ਪਹੁੰਚਣ ਦੀ ਸੰਭਾਵਨਾ ਹੈ। ਵਿਆਹ ਦੇ ਮੌਕੇ ਤੇ ਸ਼ਿਲਪਾ ਜੋ ਡ੍ਰੇਸ ਪਾਏਗੀ, ਉਸ ਨੂੰ ਤਰੁਨ ਟਹਿਲਾਨੀ ਡਿਜਾਇਨ ਕਰ ਰਹੇ ਹਨ। ਉਹ ਸ਼ਿਲਪਾ ਦੀ ਖੂਬਸੂਰਤੀ ਨੂੰ ਧਿਆਨ ਵਿੱਚ ਰੱਖ ਕੇ ਇਸ ਨੂੰ ਬਣਾ ਰਹੇ ਹਨ।

ਅਗਲੇ ਸਾਲ ਵਿਆਹ ਕਰਨ ਵਾਲੀ ਸ਼ਿਲਪਾ ਨੇ ਅਚਾਨਕ ਐਨੀ ਛੇਤੀ ਵਿਆਹ ਕਰਨ ਦਾ ਫੈਸਲਾ ਕਿਉਂ ਲਿਆ? ਇਸ ਬਾਰੇ ਵਿੱਚ ਕਿਹਾ ਜਾ ਰਿਹਾ ਹੈ ਕਿ ਅਪ੍ਰੈਲ 2010 ਤੋਂ ਪਹਿਲਾਂ ਕੋਈ ਵੀ ਸ਼ੁਭ ਤਰੀਕ ਨਹੀਂ ਸੀ, ਇਸਲਈ 22 ਨਵੰਬਰ ਨੂੰ ਚੁਣਿਆ ਗਿਆ। ਸ਼ਿਲਪਾ ਦੀ ਮਾਂ ਜੋ ਜੋਤੀਸ਼ ਵਿੱਚ ਬਹੁਤ ਰੁਚੀ ਰੱਖਦੀ ਹੈ ਉਹਨਾਂ ਦੀ ਸਲਾਹ ਤੇ ਇਸ ਤਰੀਕ ਨੂੰ ਚੁਣਿਆ ਗਿਆ ਹੈ।

ਜਿੱਥੇ ਤੱਕ ਸ਼ਿਲਪਾ ਦੀ ਛੋਟੀ ਭੈਣ ਸ਼ਮਿਤਾ ਦਾ ਸਵਾਲ ਹੈ ਤਾਂ ਉਹ ਸ਼ਿਲਪਾ ਦੇ ਵਿਆਹ ਵਿੱਚ ਜਰੂਰ ਹਿੱਸਾ ਲਵੇਗੀ। ਬਿਗ ਬੌਸ ਸ਼ੋਅ ਤੋਂ ਸ਼ਮਿਤਾ ਛੇਤੀ ਹੀ ਬਾਹਰ ਹੋਣ ਵਾਲੀ ਹੈ। ਮੰਗਣੀ ਤਾਂ ਉਹਨਾਂ ਦੇ ਬਿਨਾਂ ਸ਼ਿਲਪਾ ਨੇ ਕਰ ਲਈ, ਪਰ ਵਿਆਹ ਉਹ ਸ਼ਮਿਤਾ ਦੇ ਸਾਹਮਣੇ ਹੀ ਕਰੇਗੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਵਿਆਹ ਦੀ ਤਿਆਰੀ ਵਿੱਚ ਸ਼ਿਲਪਾ ਬਿਜੀ