ਫ਼ਿਲਮ ਬਨਣ ਤੋਂ ਪਹਿਲਾ ਕਲਾਕਾਰਾਂ ਦੀ ਅਦਲਾ-ਬਦਲੀ ਹੁੰਦੀ ਰਹਿੰਦੀ ਹੈ, ਪਰ ਮਹਤੱਵਪੂਰਨ ਫ਼ਿਲਮਾਂ ਵਿੱਚ ਇਹ ਬਹੁਤ ਮਾਇਨੇ ਰੱਖਦੀ ਹੈ। ਵ੍ਹਾਟ ਇਜ਼ ਯੂਅਰ ਰਾਸ਼ੀ ਦੀ ਅਸਫਲਤਾ ਨੂੰ ਭੁਲਾ ਕੇ ਨਿਰਦੇਸ਼ਕ ਆਸ਼ੁਤੋਸ਼ ਗੋਵਾਰੀਕਰ 'ਖੇਲੇਂਗੇ ਹਮ ਜੀ ਜਾਨ ਸੇ' ਬਣਾ ਰਹੇ ਹਨ। ਇਸ ਫ਼ਿਲਮ ਵਿੱਚ ਅਭਿਸ਼ੇਕ ਬੱਚਨ ਦੀ ਨਾਇਕਾ ਦੇ ਰੂਪ ਵਿੱਚ ਅਸੀਨ ਨੂੰ ਚੁਣਿਆ ਗਿਆ ਸੀ, ਪਰ ਹੁਣ ਅਸੀਨ ਦੀ ਥਾਂ ਤੇ ਦੀਪਿਕਾ ਪਾਦੁਕੋਣ ਨੂੰ ਸਾਈਨ ਕਰ ਲਿਆ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਅਸੀਨ ਇਸ ਫ਼ਿਲਮ ਨਾਲ ਜੁੜ ਕੇ ਬਹੁਤ ਖੁਸ਼ ਸੀ, ਪਰ ਡੇਟਸ ਨੂੰ ਲੈ ਕੇ ਸਮੱਸਿਆ ਹੋ ਗਈ ਅਤੇ ਉਹਨਾਂ ਨੂੰ ਇਹ ਫ਼ਿਲਮ ਛੱਡਣੀ ਪਈ। ਵੈਸੇ ਇਸ ਗੱਲ ਦੀ ਵੀ ਚਰਚਾ ਹੈ ਕਿ ਅਸੀਨ ਫ਼ਿਲਮ ਦੀ ਸਕ੍ਰਿਪਟ ਨੂੰ ਲੈ ਕੇ ਖੁਸ਼ ਨਹੀਂ ਸੀ ਅਤੇ ਇਸ ਕਾਰਨ ਉਹ ਫ਼ਿਲਮ ਤੋਂ ਵੱਖ ਹੋ ਗਈ।
ਅਸੀਨ ਦੇ ਫ਼ਿਲਮ ਤੋਂ ਵੱਖ ਹੁੰਦੇ ਹੀ ਬਾਲੀਵੁੱਡ ਦੀ ਨਾਇਕਾਵਾਂ ਵਿੱਚ ਇਸ ਫ਼ਿਲਮ ਨੂੰ ਪਾਉਣ ਦੀ ਹੋੜ ਮਚ ਗਈ। ਆਖਿਰ ਆਸ਼ੁਤੋਸ਼ ਦੀ ਫ਼ਿਲਮ ਅਤੇ ਅਭਿਸ਼ੇਕ ਦੀ ਨਾਇਕਾ ਬਨਣ ਦਾ ਮੌਕਾ ਕੌਣ ਛੱਡਦਾ। ਆਖਿਰ ਵਿੱਚ ਬਾਜੀ ਮਾਰ ਲਈ ਦੀਪਿਕਾ ਪਾਦੁਕੋਣ ਨੇ। ਦੀਪਿਕਾ ਅਤੇ ਅਭਿਸ਼ੇਕ ਪਹਿਲੀ ਵਾਰ ਨਾਲ ਕੰਮ ਕਰਨਗੇ।