ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » 'ਥ੍ਰੀ ਈਡੀਅਟਸ' ਸੁਪਰਹਿੱਟ ਹੋਵੇਗੀ!
ਖਬਰਾਂ/ ਗੱਪ ਸ਼ਪ
Feedback Print Bookmark and Share
 
IFM
ਆਮਿਰ ਖਾਨ ਇਹ ਮੰਨ ਕੇ ਬੈਠੇ ਹਨ ਕਿ ਉਹਨਾਂ ਦੀ ਆਉਣ ਵਾਲੀ ਫਿਲਮ 'ਥ੍ਰੀ ਈਡੀਅਟਸ' ਜੋ ਕ੍ਰਿਸਮਸ 'ਤੇ ਰਲੀਜ਼ ਹੋਣ ਵਾਲੀ ਹੈ ਸੁਪਰਹਿੱਟ ਸਾਬਿਤ ਹੋਵੇਗੀ। ਇਸ ਨੂੰ ਤੁਸੀਂ ਆਮਿਰ ਖਾਨ ਦਾ ਆਤਮਵਿਸ਼ਵਾਸ ਵੀ ਕਹਿ ਸਕਦੇ ਹੋ।

ਸੂਤਰਾਂ ਦੇ ਮੁਤਾਬਿਕ ਆਮਿਰ ਨੂੰ ਇਸ ਫਿਲਮ 'ਤੇ ਐਨਾ ਭਰੋਸਾ ਹੈ ਕਿ ਉਹਨਾਂ ਨੇ ਇਸ ਫਿਲਮ ਵਿੱਚ ਕੰਮ ਕਰਨ ਦੇ ਬਦਲੇ ਇੱਕ ਪੈਸਾ ਵੀ ਨਹੀਂ ਲਿਆ ਹੈ। ਉਹ ਆਪਣਾ ਪੈਸਾ ਉਦੋਂ ਲੈਣਗੇ ਜਦੋਂ ਫਿਲਮ ਸਫ਼ਲ ਸਾਬਿਤ ਹੋਵੇਗੀ। ਉਹ ਕਿੰਨਾ ਮਿਹਨਤਾਨਾ ਲੈਣਗੇ ਇਹ ਵੀ ਤੈਅ ਨਹੀਂ ਹੈ। ਉਹਨਾਂ ਦਾ ਸਫ਼ਲਤਾ ਵਿੱਚ ਇੱਕ ਖਾਸ ਹਿੱਸਾ ਤੈਅ ਹੈ। ਮਤਲਬ ਕਿ ਫਿਲਮ ਜਿੰਨੀ ਜਿਆਦਾ ਹਿੱਟ ਹੋਵੇਗੀ, ਓਨੀ ਜਿਆਦਾ ਰਕਮ ਆਮਿਰ ਨੂੰ ਮਿਲੇਗੀ।

ਇਸ ਨੂੰ ਤੁਸੀਂ ਆਮਿਰ ਦੀ ਸਮਾਰਟਨੈਸ ਵੀ ਕਹਿ ਸਕਦੇ ਹੋ, ਕਿਉਂਕਿ ਇਸ ਪ੍ਰਕਾਰ ਉਹਨਾਂ ਨੂੰ ਜਿਆਦਾ ਧਨਰਾਸ਼ੀ ਮਿਲਣ ਦੀ ਸੰਭਾਵਨਾ ਰਹੇਗੀ। ਜੇਕਰ ਫਿਲਮ ਫਲਾਪ ਹੋ ਜਾਵੇ ਤਾਂ ਆਮਿਰ ਨੂੰ ਕੁਝ ਨਹੀਂ ਮਿਲੇਗਾ, ਪਰ ਆਮਿਰ ਨੂੰ ਈਡੀਅਟਸ 'ਤੇ ਪੂਰਾ ਭਰੋਸਾ ਹੈ। ਆਮਿਰ ਦੀ ਇਸ ਗੱਲ ਦਾ ਹੁੰਗਾਰਾ ਕਰੀਨਾ ਕਪੂਰ ਅਤੇ ਆਰ. ਮਾਧਵਨ ਵੀ ਭਰ ਰਹੇ ਹਨ। ਇਹਨਾਂ ਨੂੰ ਵੀ ਸਫ਼ਲਤਾ ਚੋਂ ਆਪਣਾ ਸ਼ੇਅਰ ਮਿਲੇਗਾ।

ਅਕਸ਼ੈ ਕੁਮਾਰ ਨੂੰ ਆਮਿਰ ਤੋਂ ਇਸ ਮਾਮਲੇ ਵਿੱਚ ਕੁਝ ਸਿੱਖਣਾ ਚਾਹੀਦਾ ਹੈ। ਅੱਕੀ ਐਨਾ ਪੈਸਾ ਲੈਂਦੇ ਹਨ ਕਿ ਚੰਗਾ ਬਿਜ਼ਨੈਸ ਕਰਨ ਦੇ ਬਾਵਜੂਦ ਫਿਲਮ ਫਲਾਪ ਹੋ ਜਾਂਦੀ ਹੈ। 'ਬਲਿਊ' ਇਸਦਾ ਤਾਜਾ ਉਦਾਹਰਨ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਆਮਿਰ ਖਾਨ, ਥ੍ਰੀ ਈਡੀਅਟਸ, ਫਿਲਮ, ਬਾਲੀਵੁੱਡ, ਸੁਪਰਹਿੱਟ ਫਿਲਮ, ਬਲਿਊ