ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਅਮਿਤਾਭ ਬਚਨ ਨੇ 'ਪਾ' 'ਤੇ ਖਰਚੇ 15 ਕਰੋੜ
ਖਬਰਾਂ/ ਗੱਪ ਸ਼ਪ
Feedback Print Bookmark and Share
 
IFM
ਖਰਚੀਲੇ ਸ਼ਿੰਗਾਰ ਅਤੇ ਮਨੋਰੰਜਨ ਉਦਯੋਗ ਦੇ ਰਚਨਾਤਮਕ ਯੋਗਦਾਨ ਦੇ ਬਾਵਜੂਦ ਸਦੀ ਦੇ ਮਹਾਨਾਇਕ ਅਮਿਤਾਭ ਬਚਨ ਆਪਣੀ ਫਿਲਮ 'ਪਾ' ਨੂੰ 15 ਕਰੋੜ ਦੇ ਤੈਅਸ਼ੁਦਾ ਬਜ਼ਟ ਵਿਚ ਬਣਾਉਣ 'ਚ ਕਾਮਜਾਬ ਰਹੇ ਹਨ।

ਅਮਿਤਾਬ ਦੇ ਨਿਰਮਾਣ ਬੈਨਰ 'ਐਬੀ ਕੋਰਪ' ਦੀ ਇਹ ਫਿਲਮ ਪ੍ਰੋਗੋਰੀਆ ਬੀਮਾਰੀ ਤੋਂ ਪੀੜਤ ਇਕ ਬੱਚੇ 'ਤੇ ਅਧਾਰਤ ਹੈ। ਪ੍ਰੋਗੋਰੀਆ ਇਕ ਅਜਿਹਾ ਰੋਗ ਹੈ ਜਿਸ ਨਾਲ ਬੱਚੇ ਵੀ ਬਹੁਤ ਘੱਟ ਉਮਰ 'ਚ ਬੁੱਢੇ ਹੋ ਜਾਂਦੇ ਹਨ। 67 ਸਾਲਾ ਬਿਗ ਬੀ ਨੇ ਆਪਣੀ ਵੈਬਸਾਈਟ 'ਤੇ ਇਸ ਫਿਲਮ ਦੇ ਬਜਟ ਬਾਰੇ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ 'ਅਸੀਂ ਕੁਝ ਨਿਸ਼ਚਿਤ ਯੋਜਨਾਵਾਂ ਦੇ ਤਹਿਤ ਇਸ ਫਿਲਮ ਦਾ ਨਿਰਮਾਣ ਕੀਤਾ ਹੈ ਅਤੇ ਪਹਿਲਾਂ ਹੀ ਇਹ ਫੈਸਲਾ ਲਿਆ ਸੀ ਕਿ ਇਸ ਫਿਲਮ ਦਾ ਖਰਚਾ 15 ਕਰੋੜ ਤੋਂ ਉਪਰ ਨਹੀਂ ਟੱਪਣ ਦੇਣਾਂ।

ਅਮਿਤਾਭ ਫਿਲਮ 'ਚ ਪ੍ਰੋਗੋਰੀਆ ਦੀ ਬੀਮਾਰੀ ਤੋਂ ਪੀੜਤ ਬੱਚੇ ਦੀ ਭੂਮਿਕਾ ਅਦਾ ਕੀਤੀ ਹੈ। ਰੌਚਿਕ ਗੱਲ ਹੈ ਕਿ ਵਾਸਤਵਿਕ ਰੂਪ 'ਚ ਅਮਿਤਾਭ ਦੇ ਪੁੱਤਰ ਅਭਿਸ਼ੇਕ ਇਸ ਫਿਲਮ 'ਚ ਉਨ੍ਹਾਂ ਦੇ ਪਿਤਾ ਦੀ ਭੂਮਿਕਾ ਅਦਾ ਕਰਨਗੇ। ਇਸ ਫਿਲਮ 'ਚ ਅਨੋਖੇ ਕਿਰਦਾਰ ਲਈ ਇਕ ਵਿਸ਼ਵ ਪ੍ਰਸਿੱਧ ਮੇਅਕੱਪ ਕਲਾਕਾਰ ਨੇ ਅਮਿਤਾਭ ਨੂੰ ਇਕ ਵੱਖਰਾ ਰੂਪ ਪ੍ਰਦਾਨ ਕੀਤਾ ਹੈ। ਅਮਿਤਾਭ ਦੀ ਪ੍ਰੋਡਕਸ਼ਨ ਕੰਪਨੀ ਨੂੰ 'ਤੇਰੇ ਮੇਰੇ ਸਪਨੇ' ਅਤੇ 'ਮ੍ਰਿਤੂ ਦੰਡ' ਦੇ ਨਿਰਮਾਣ ਤੋਂ ਬਾਅਦ ਵੱਡਾ ਘਾਟਾ ਸਹਿਣਾ ਪਿਆ ਸੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਅਮਿਤਾਭ ਬਚਨ, ਪਾ, ਫਿਲਮ, ਵੈਬਸਾਈਟ, ਅਭਿਸ਼ੇਕ ਬਚਨ, ਤੇਰੇ ਮੇਰੇ ਸਪਨੇ