ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਸੋਹਾ ਨੂੰ ਪਾਣੀ ਤੋਂ ਹੋਇਆ ਫੋਬੀਆ
ਖਬਰਾਂ/ ਗੱਪ ਸ਼ਪ
Feedback Print Bookmark and Share
 
IFM
ਫਿਲਮ 'ਤੁਮ ਮਿਲੇ' ਵਿੱਚ ਕੰਮ ਕਰਨ ਤੋਂ ਬਾਅਦ ਸੋਹਾ ਅਲੀ ਖਾਨ ਪਾਣੀ ਨੂੰ ਲੈ ਕੇ ਐਨਾ ਡਰ ਗਈ ਹੈ ਕਿ ਹੁਣ ਉਹ ਭਵਿੱਖ ਵਿੱਚ ਕੁਦਰਤੀ ਆਫਤ 'ਤੇ ਬਣਨ ਵਾਲੀ ਕਿਸੇ ਫਿਲਮ ਵਿੱਚ ਕੰਮ ਕਰਨ ਤੋਂ ਪਹਿਲਾਂ ਦੋ ਵਾਰ ਸੋਚੇਗੀ। ਸੋਹਾ ਅਲੀ ਖਾਨ ਕਹਿੰਦੀ ਹੈ ਕਿ ਪੂਰਾ ਸ਼ੂਟਿੰਗ ਅਨੁਭਵ ਉਹਨਾਂ ਲਈ ਬਹੁਤ ਡਰਾਉਣਾ ਸੀ ਅਤੇ ਉਹ ਇਸ ਗੱਲ ਤੋਂ ਖੁਸ਼ ਹੈ ਕਿ ਅਖੀਰ ਉਹਨਾਂ ਦੀ ਸ਼ੂਟਿੰਗ ਖਤਮ ਹੋ ਗਈ।

ਫਿਲਮ 'ਤੁਮ ਮਿਲੇ' ਮੁੰਬਈ ਵਿੱਚ ਕੁਝ ਸਾਲ ਪਹਿਲਾਂ ਆਏ ਭਾਰੀ ਹੜ੍ਹਾਂ 'ਤੇ ਅਧਾਰਿਤ ਹੈ। ਸੋਹਾ ਨੇ ਦੱਸਿਆ ਕਿ ਫਿਲਮ ਲਈ ਸ਼ੂਟਿੰਗ ਇੱਕ ਡਰਾਉਣਾ ਅਨੁਭਵ ਸੀ। ਉਹਨਾਂ ਨੂੰ ਨਹੀਂ ਲੱਗਦਾ ਕਿ ਉਹ ਇਸ ਤਰ੍ਹਾਂ ਦੀ ਫਿਲਮ ਭਵਿੱਖ ਵਿੱਚ ਦੁਬਾਰਾ ਕਰ ਸਕੇਗੀ। ਸਰੀਰਿਕ ਰੂਪ ਨਾਲ ਵੀ ਇਸ ਵਿੱਚ ਕਾਫ਼ੀ ਮਿਹਨਤ ਕੀਤੀ ਅਤੇ ਫਿਲਮ ਦੀ ਸ਼ੂਟਿੰਗ ਤੋਂ ਬਾਅਦ ਉਹਨਾਂ ਨੂੰ ਪਾਣੀ ਨੂੰ ਲੈ ਕੇ ਫੋਬੀਆ ਹੋ ਗਿਆ ਹੈ।

ਸੋਹਾ ਨੇ ਇਸ ਫਿਲਮ ਵਿੱਚ ਇਮਰਾਨ ਹਾਸ਼ਮੀ ਨਾਲ ਰੋਮਾਂਟਿਕ ਰੋਲ ਕੀਤਾ ਹੈ, ਜੋ 13 ਨਵੰਬਰ ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ 'ਜੰਨਤ' ਤੋਂ ਮਸ਼ਹੂਰ ਹੋਏ ਕੁਣਾਲ ਦੇਸ਼ਮੁਖ ਨੇ ਕੀਤਾ ਹੈ। ਸ਼ੁਰੂਆਤ ਵਿੱਚ ਸੋਹਾ ਹਾਸ਼ਮੀ ਦੀ ਸੀਰੀਅਲ ਕਿਸਰ ਦੀ ਇਮੇਜ ਦੇ ਕਾਰਨ ਉਹਨਾਂ ਨਾਲ ਕੰਮ ਕਰਨ ਤੋਂ ਹਿਚਕ ਰਹੀ ਸੀ, ਪਰ ਇਸ ਇਮੇਜ ਦੇ ਉਲਟ ਹਾਸ਼ਮੀ ਨਾਲ ਕੰਮ ਕਰਨਾ ਉਹਨਾਂ ਨੂੰ ਚੰਗਾ ਲੱਗਿਆ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਤੁਮ ਮਿਲੇ, ਫਿਲਮ, ਸੋਹਾ ਅਲੀ ਖਾਨ, ਬਾਲੀਵੁੱਡ, ਇਮਰਾਨ ਹਾਸ਼ਮੀ, ਹਿੰਦੀ ਫਿਲਮ