ਰੀਆ ਸੇਨ ਦਾ ਕਿਲਰ ਲੁਕ

ਬੰਗਾਲੀ ਮੁਟਿਆਰ ਰੀਆ ਸੇਨ ਨੂੰ ਕਈ ਦਿਨਾਂ ਬਾਅਦ ਮੁੰਬਈ ਦੀ ਪਾਰਟੀ ਸਰਕਿਟ ਵਿੱਚ ਦੇਖਿਆ ਗਿਆ। ਪਿਛਲੇ ਕਈ ਦਿਨਾਂ ਤੋਂ ਉਹ ਮੁੰਬਈ ਤੋਂ ਬਾਹਰ ਸੀ ਅਤੇ ਹਾਲ ਹੀ ਵਿੱਚ ਬੈਂਕਾਕ ਵਿੱਚ ਛੁੱਟੀਆਂ ਬਿਤਾ ਕੇ ਵਾਪਸ ਪਰਤੀ ਹੈ। ਹਾਲ ਹੀ ਵਿੱਚ ਸੁਭਾਸ਼ ਘਈ ਦੀ ਪਾਰਟੀ ਵਿੱਚ ਰੀਆ ਨਜ਼ਰ ਆਈ। ਉਹ ਪਹਿਲਾਂ ਤੋਂ ਜਿਆਦਾ ਸੈਕਸੀ ਨਜ਼ਰ ਆ ਰਹੀ ਸੀ। ਆਮ ਤੌਰ 'ਤੇ ਛੁੱਟੀਆਂ ਬਿਤਾਉਣ ਤੋਂ ਬਾਅਦ ਫਿਲਮ ਸਟਾਰਸ ਦਾ ਵਜਨ ਵਧ ਜਾਂਦਾ ਹੈ, ਪਰ ਰੀਆ ਦਾ ਵਜਨ ਘੱਟ ਹੋ ਗਿਆ ਹੈ, ਜਿਸ ਨਾਲ ਉਹਨਾਂ ਦੀ ਸੁੰਦਰਤਾ ਹੋਰ ਵਧ ਗਈ ਹੈ। ਰੀਆ ਦੀ ਖੂਬਸੂਰਤੀ ਨੇ ਗਜਬ ਕਰ ਦਿੱਤਾ। ਉਹਨਾਂ ਨੂੰ ਦੇਖ ਕੇ ਬਾਲੀਵੁੱਡ ਦੇ ਕਈ ਲੋਕ ਹੈਰਾਨ ਰਹਿ ਗਏ। ਆਬਾਸ-ਮਸਤਾਨ ਅਤੇ ਡੇਵਿਡ ਧਵਨ ਵਰਗੇ ਨਿਰਦੇਸ਼ਕਾਂ ਨੇ ਤਾਂ ਰੀਆ ਨੂੰ ਵਧਾਈ ਦੇ ਦਿੱਤੀ। ਹੋ ਸਕਦਾ ਹੈ ਕਿ ਨਵੇਂ ਲੁਕ ਦੇ ਕਾਰਨ ਰੀਆ ਨੂੰ ਲੈ ਕੇ ਕੁਝ ਫਿਲਮਾਂ ਦੀ ਘੋਸ਼ਣਾ ਆਉਣ ਵਾਲੇ ਦਿਨਾਂ ਵਿੱਚ ਹੋ ਜਾਵੇ।