ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਮੇਰੀ ਉਮਰ ਸਿਰਫ਼ 25 ਸਾਲ - ਕਿੰਗ ਖਾਨ
ਖਬਰਾਂ/ ਗੱਪ ਸ਼ਪ
Feedback Print Bookmark and Share
 
IFM
ਬਾਲੀਵੁੱਡ ਦੇ ਕਿੰਗ ਖਾਨ ਭਲਾ ਹੀ 44 ਸਾਲ ਦੇ ਹੋ ਗਏ ਹਨ, ਪਰ ਜਨਾਬ ਆਪਣੇ ਆਪ ਨੂੰ ਅਜੇ ਵੀ 25 ਸਾਲ ਦਾ ਹੀ ਮੰਨਦੇ ਹਨ।

ਤਕਰੀਬਨ ਦੋ ਦਹਾਕਿਆਂ ਤੱਕ ਬਾਲੀਵੁੱਡ 'ਤੇ ਰਾਜ ਕਰਨ ਵਾਲੇ ਸ਼ਾਹਰੁਖ ਦਾ ਕਹਿਣਾ ਹੈ ਕਿ ਮੈਂ ਜਿਸ ਉਮਰ ਦਾ ਹਾਂ, ਉਸ ਨੂੰ ਕਬੂਲ ਕਰਦਾ ਹਾਂ, ਪਰ ਕਦੇ-ਕਦੇ ਸਰੀਰ 'ਤੇ ਵੱਜੀਆਂ ਕੁਝ ਸੱਟਾਂ ਨੂੰ ਛੱਡ ਦਉ ਤਾਂ ਮੈਂ ਆਪਣੇ ਆਪ ਨੂੰ ਸੱਚਮੁੱਚ ਅਜੇ ਵੀ 25-26 ਸਾਲ ਦਾ ਹੀ ਮੰਨਦਾ ਹਾਂ।

ਬਾਂਦਰਾ ਵਿੱਚ ਮੌਜੂਦ ਆਪਣੇ ਘਰ 'ਮੰਨਤ' 'ਚ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿੰਗ ਖਾਨ ਨੇ ਮਜਾਕੀਆ ਅੰਦਾਜ ਵਿੱਚ ਕਿਹਾ ਕਿ ਹੋ ਸਕਦਾ ਹੈ ਕਿ ਮੈਂ ਵੱਡੀ ਉਮਰ ਦਾ ਨਹੀਂ ਲੱਗਦਾ, ਸ਼ਾਇਦ ਲੋਕ ਮੇਰੇ ਬਾਰੇ ਸੋਚਦੇ ਹੋਣ ਕਿ ਮੈਂ ਬੁੱਢਾ ਹੋ ਗਿਆ ਹਾਂ, ਪਰ ਮਜੇਦਾਰ ਗੱਲ ਇਹ ਹੈ ਕਿ ਜਦੋਂ ਮੈਂ ਬਿਹਤਰ ਦਿਖਾਈ ਦਿੰਦਾ ਹਾਂ ਤਾਂ ਉਹ ਕਹਿੰਦੇ ਹਨ ਕਿ ਮੈਂ ਪਲਾਸਟਿਕ ਸਰਜਰੀ ਕਰਾਈ ਹੈ ਅਤੇ ਜਦੋਂ ਮੈਂ ਭੱਦਾ ਦਿਖਾਈ ਦਿੰਦਾ ਹਾਂ ਤਾਂ ਉਹ ਕਹਿੰਦੇ ਹਨ ਕਿ ਮੇਰਾ ਸਮਾਂ ਨਿੱਕਲ ਗਿਆ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਬਾਲੀਵੁੱਡ, ਕਿੰਗ ਖਾਨ, ਸ਼ਾਹਰੁਖ ਖਾਨ, ਸਿਨੇਮਾ, ਹਿੰਦੀ ਫਿਲਮ, ਸ਼ਾਹਰੁਖ ਦਾ ਜਨਮਦਿਨ