ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਨਵੰਬਰ ਮਹੀਨੇ ਵਿੱਚ ਰੀਲੀਜ਼ ਹੋਣ ਵਾਲੀਆਂ ਫ਼ਿਲਮਾਂ
ਖਬਰਾਂ/ ਗੱਪ ਸ਼ਪ
Feedback Print Bookmark and Share
 
IFM
ਵੱਡੀਆਂ ਫ਼ਿਲਮਾ ਦਾ ਪ੍ਰਦਰਸ਼ਨ ਨਵੰਬਰ ਵਿੱਚ ਵੀ ਜਾਰੀ ਰਹੇਗਾ। ਸਿਨੇਮਾਘਰਾਂ ਦੀ ਘਾਟ ਮਹਿਸੂਸ ਹੋ ਰਹੀ ਹੈ ਇਸਲਈ ਫ਼ਿਲਮ ਡਿਸਟ੍ਰੀਬਿਊਟਰਸ ਨੂੰ ਸਿਨੇਮਾਘਰ ਮਾਲਿਕਾ ਦੀ ਸ਼ਰਤਾਂ ਨੂੰ ਮੰਨਣਾ ਪੈ ਰਿਹਾ ਹੈ। ਨਵੰਬਰ ਦੇ ਹਰ ਹਫਤੇ ਵਿੱਚ ਵੱਡੀ ਫ਼ਿਲਮ ਵੇਖਣ ਨੂੰ ਮਿਲੇਗੀ।

6 ਨਵੰਬਰ ਨੂੰ ਦੋ ਅਭਿਨੇਤਾਵਾਂ ਦੀ ਟੱਕਰ ਹੋਵੇਗੀ। ਰਣਬੀਰ ਦੀ ਆਖਰੀ ਫ਼ਿਲਮ 'ਵੇਕ ਅਪ ਸਿਡ' ਅਤੇ ਨੀਲ ਨਿਤੀਨ ਮੁਕੇਸ਼ ਦੀ 'ਨਿਊਯਾਰਕ' ਸਫਲ ਰਹੀ। ਇਹਨਾਂ ਦੋਨਾਂ ਦੀ 'ਅਜਬ ਪ੍ਰੇਮ ਕੀ ਗਜਬ ਕਹਾਣੀ' ਅਤੇ 'ਜੇਲ' ਵਿੱਚ ਮੁਕਾਬਲਾ ਹੋਵੇਗਾ। ਦੋਨਾਂ ਫ਼ਿਲਮਾਂ ਦਾ ਵਿਸ਼ਾ ਵੱਖ ਹੈ।

ਅਜਬ ਪ੍ਰੇਮ ਕੀ ਗਜਬ ਕਹਾਣੀ ਸ਼ੁੱਧ ਕਮਰਸ਼ੀਅਲ ਫ਼ਿਲਮ ਹੈ, ਜਿਸ ਵਿੱਚ ਕਾਮੇਡੀ ਅਤੇ ਰੋਮਾਂਸ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਕੈਟਰੀਨਾ ਕੈਫ ਅਤੇ ਰਣਬੀਰ ਦੀ ਜੋੜੀ ਇਸ ਫ਼ਿਲਮ ਦੀ ਵਿਸ਼ੇਸ਼ਤਾ ਹੈ। ਫ਼ਿਲਮ ਦੇ ਗੀਤ ਹਿਟ ਹੋ ਰਹੇ ਹਨ ਅਤੇ ਪ੍ਰੋਮੋ ਵੀ ਧੂਮ ਮਚਾ ਰਹੇ ਹਨ।

ਦੂਜੇ ਪਾਸੇ ਜੇਲ ਵਿੱਚ ਅਸਲੀਅਤ ਨੂੰ ਦਿਖਾਇਆ ਗਿਆ ਹੈ। ਮਧੁਰ ਭੰਡਾਰਕਰ ਇਸ ਵਾਰ ਜੇਲ ਦੀ ਦੁਨੀਆ ਦੀ ਪੋਲ ਖੋਲ੍ਹਣਗੇ। ਉਹਨਾਂ ਦਾ ਇੱਕ ਵਿਸ਼ੇਸ਼ ਦਰਸ਼ਕ ਵਰਗ ਹੈ, ਜੋ ਜੇਲ ਵੇਖਣਾ ਪਸੰਦ ਕਰੇਗਾ। ਮੁਗਧਾ ਗੋਡਸੇ, ਨੀਲ ਅਤੇ ਮਨੋਜ ਬਾਜਪਈ ਨੇ ਇਸ ਫ਼ਿਲਮ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ।

13 ਨਵੰਬਰ ਨੂੰ ਇਮਰਾਨ ਹਾਸ਼ਮੀ ਅਤੇ ਸੋਹਾ ਅਲੀ ਖਾਨ ਦੁਆਰਾ ਅਭਿਨੀਤ ਫ਼ਿਲਮ 'ਤੁਮ ਮਿਲੇ' ਰੀਲੀਜ਼ ਹੋਵੇਗੀ। ਕੁੱਝ ਸਾਲ ਪਹਿਲਾ 26 ਜੁਲਾਈ ਨੂੰ ਮੁੰਬਈ ਵਿੱਚ ਹੋਈ ਭਾਰੀ ਬਰਸਾਤ ਦੀ ਘਟਨਾ ਵਿੱਚ ਇਸ ਪ੍ਰੇਮ ਕਹਾਨੀ ਨੂੰ ਨਿਰਦੇਸ਼ਕ ਕੁਨਾਲ ਦੇਸ਼ਮੁਖ ਨੇ ਦਿਖਾਇਆ ਹੈ। ਇਮਰਾਨ ਦੀ ਫ਼ਿਲਮ ਦਾ ਸੰਗੀਤ ਹਮੇਸ਼ਾ ਹਿਟ ਰਿਹਾ ਹੈ ਅਤੇ ਇਸ ਫ਼ਿਲਮ ਦਾ ਸੰਗੀਤ ਵੀ ਹਿਟ ਹੋ ਰਿਹਾ ਹੈ। ਆਫਤਾਬ ਸ਼ਿਵਦਸਾਨੀ ਅਭਿਨੀਤ ਆਉ ਵਿਸ਼ ਕਰੇ ਵੀ ਇਸੇ ਦਿਨ ਰੀਲੀਜ਼ ਹੋਵੇਗੀ।

ਇਹਨਾਂ ਦੋਨਾਂ ਫ਼ਿਲਮਾਂ ਨੂੰ ਹਾਲੀਵੁੱਡ ਦੀ ਵੱਡੇ ਬਜਟ ਦੀ ਫ਼ਿਲਮ 2012 ਦਾ ਸਾਹਮਣਾ ਕਰਨਾ ਪਵੇਗਾ। ਕਈ ਦਿਨਾਂ ਤੋਂ ਇਸ ਫ਼ਿਲਮ ਦੀ ਚਰਚਾ ਹੈ। ਹਿੰਦੀ ਵਿੱਚ ਇਸ ਨੂੰ '2012 ਪ੍ਰਲਯ ਕੀ ਸ਼ੁਰੂਆਤ' ਨਾਂਅ ਤੋਂ ਰੀਲੀਜ਼ ਕੀਤਾ ਜਾ ਰਿਹਾ ਹੈ। ਡਬ ਫ਼ਿਲਮ 'ਲਲਕਾਰ ਏਕ ਜੰਗ' ਵੀ ਰੀਲੀਜ਼ ਹੋਵੇਗੀ।

PR
ਕਰਨ ਜੌਹਰ ਦੁਆਰਾ ਨਿਰਮਿਤ 'ਕੁਰਬਾਨ' 20 ਨਵੰਬਰ ਨੂੰ ਰੀਲੀਜ਼ ਹੋਵੇਗੀ। ਸੈਫ ਅਲੀ ਖਾਨ, ਵਿਵੇਕ ਓਬਰਾਏ ਅਤੇ ਕਰੀਨਾ ਕਪੂਰ ਵਰਗੇ ਸਟਾਰਜ਼ ਇਸ ਫ਼ਿਲਮ ਵਿੱਚ ਹਨ। ਰੇਂਸਿਲ ਡੀਸਲਵਾ ਨੇ ਇਸ ਨੂੰ ਨਿਰਦੇਸ਼ਿਤ ਕੀਤਾ ਹੈ, ਜਿਨ੍ਹਾਂ ਨੇ 'ਰੰਗ ਦੇ ਬਸੰਤੀ' ਵਰਗੀ ਫ਼ਿਲਮ ਲਿੱਖੀ ਹੈ।

ਫ਼ਿਲਮ ਦੇ ਬਾਰੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਸ ਵਿੱਚ ਬੋਲਡ ਸੀਨ ਹੈ ਅਤੇ ਸੈਫ-ਕਰੀਨਾ ਦੇ ਵਿਚਕਾਰ ਇੱਕ ਲੰਬਾ ਕਿਸ ਸੀਨ ਹੈ। ਇਹ ਪ੍ਰੇਮ ਕਹਾਣੀ ਅੱਤਵਾਦ ਤੇ ਅਧਾਰਿਤ ਹੈ। 'ਫਿਰ ਵਹੀ ਡਰ', 'ਮੈਂ ਹੂ ਵਿਨਾਸ਼ਕ' ਵਰਗੀਆਂ ਦੋ ਡਬ ਫ਼ਿਲਮਾਂ ਵੀ ਇਹਨਾਂ ਦਿਨਾਂ ਵਿੱਚ ਦਰਸ਼ਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰੇਗੀ।

PR
ਦਰਸ਼ਕਾਂ ਨੂੰ ਹਸਾਉਣ ਲਈ ਅਕਸ਼ੈ ਕੁਮਾਰ, ਸੁਨੀਲ ਸ਼ੇਟੀ, ਪਰੇਸ਼ ਰਾਵਲ ਅਤੇ ਨਿਰਦੇਸ਼ਕ ਪ੍ਰਿਅਦਰਸ਼ਨ ਦੀ ਚੌਕੜੀ 27 ਨਵੰਬਰ ਨੂੰ 'ਦੇ ਦਨਾ ਦਨ' ਲੈ ਕੇ ਆ ਰਹੀ ਹੈ। ਇਸ ਫ਼ਿਲਮ ਤੋਂ ਸਾਰੀਆਂ ਨੂੰ ਹੀ ਉਮੀਦ ਹੈ। ਨਾਲ ਹੀ ਕੈਟਰੀਨਾ ਕੈਫ, ਸਮੀਰਾ ਰੇੱਡੀ ਅਤੇ ਨੇਹਾ ਧੂਪੀਆ ਵਰਗੀ ਅਭਿਨੇਤਰੀਆਂ ਦੇ ਨਾਲ ਕਾਮੇਡੀ ਕਲਾਕਾਰਾਂ ਦੀ ਵੀ ਲੰਬੀ ਫੌਜ ਹੈ।

ਕੁੱਲ੍ਹ ਮਿਲਾ ਕੇ ਨਵੰਬਰ ਮਹੀਨੇ ਵਿੱਚ ਰੋਚਕ ਫ਼ਿਲਮਾਂ ਵੇਖਣ ਨੂੰ ਮਿਲੇਗੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਨਵੰਬਰ ਮਹੀਨੇ ਵਿੱਚ ਰੀਲੀਜ਼ ਹੋਣ ਵਾਲੀਆਂ ਫ਼ਿਲਮਾਂ