ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਨਾਨਾ ਨੇ ਛੱਡੀ 'ਰਾਜਨੀਤੀ'
ਖਬਰਾਂ/ ਗੱਪ ਸ਼ਪ
Feedback Print Bookmark and Share
 
ਪ੍ਰਕਾਸ਼ ਝਾ ਦੀ ਚਰਚਿਤ ਫ਼ਿਲਮ 'ਰਾਜਨੀਤੀ' ਤੋਂ ਨਾਨਾ ਪਾਟੇਕਰ ਬਾਹਰ ਹੋ ਗਏ ਹਨ। ਸੂਤਰਾਂ ਦੇ ਅਨੁਸਾਰ ਭੋਪਾਲ ਵਿੱਚ ਸ਼ੂਟਿੰਗ ਦੇ ਦੌਰਾਨ ਇੱਕ ਸੀਨ ਨੂੰ ਲੈ ਕੇ ਦੋਨਾਂ ਵਿੱਚ ਬਹਿਸ ਹੋ ਗਈ। ਉਸ ਦੇ ਬਾਅਦ ਨਾਨਾ ਨੇ ਫ਼ਿਲਮ ਛੱਡਣ ਦਾ ਫੈਸਲਾ ਲਿਆ ਅਤੇ ਉਹ ਮੁੰਬਈ ਪਰਤ ਗਏ।

ਪ੍ਰਕਾਸ਼ ਝਾ ਦੇ ਸਮਝਾਉਣ ਦੇ ਬਾਵਜੂਦ ਗਰਮ ਨਾਨਾ ਠੰਡੇ ਨਹੀਂ ਹੋਏ। ਬਾਅਦ ਵਿੱਚ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਹਨਾਂ ਨੇ ਝਾ ਨੂੰ ਕਿਹਾ ਕਿ ਉਹ ਦੁਬਾਰਾ ਆਉਣ ਲਈ ਤਿਆਰ ਹਨ, ਪਰ ਹੁਣ ਝਾ ਤਿਆਰ ਨਹੀਂ ਹੋਏ।

ਗੌਰਤਲਬ ਹੈ ਕਿ ਰਾਜਨੀਤੀ ਲਈ ਨਾਨਾ ਕਈ ਦਿਨਾਂ ਤੋਂ ਸ਼ੂਟਿੰਗ ਕਰ ਰਹੇ ਸੀ ਅਤੇ ਉਹਨਾਂ ਦੇ ਇਸ ਤਰ੍ਹਾਂ ਫ਼ਿਲਮ ਦੇ ਵਿਚਕਾਰ ਵਿੱਚ ਕੰਮ ਛੱਡਣ ਨਾਲ ਕਾਫੀ ਨੁਕਸਾਨ ਹੋਵੇਗਾ। ਹੁਣ ਕਿਸੇ ਦੂਜੇ ਅਭਿਨੇਤਾ ਨੂੰ ਲੈ ਕੇ ਨਾਨਾ ਦੇ ਸੀਨ ਫ਼ਿਲਮਾਏ ਜਾਣਗੇ।

ਨਾਨਾ ਅਤੇ ਪ੍ਰਕਾਸ਼ ਝਾ ਦੇ ਵਿਚਕਾਰ ਬੇਹਦ ਮਧੁਰ ਸਬੰਧ ਸੀ। ਨਾਨਾ ਨੇ ਝਾ ਨਿਰਦੇਸ਼ਿਤ 'ਅਪਹਰਨ' ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਸੀ। ਇਸ ਦੇ ਬਾਅਦ ਨਾਨਾ ਇੱਕ ਫ਼ਿਲਮ ਨਿਰਦੇਸ਼ਿਤ ਕਰਨ ਵਾਲੇ ਸੀ, ਜਿਸ ਦੇ ਨਿਰਮਾਤਾ ਬਣਨ ਲਈ ਝਾ ਤਿਆਰ ਸੀ।

ਨਾਨਾ ਪਾਟੇਕਰ ਬਹੁਤ ਗੁੱਸੇ ਵਾਲੇ ਮੰਨੇ ਜਾਂਦੇ ਹਨ ਅਤੇ ਉਹਨਾਂ ਨੂੰ ਨਿਰਦੇਸ਼ਿਤ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਉਹਨਾਂ ਨੂੰ ਕਿਹੜੀ ਗੱਲ ਦਾ ਗੁੱਸਾ ਆ ਜਾਵੇ ਕੁੱਝ ਕਿਹਾ ਨਹੀਂ ਜਾ ਸਕਦਾ। ਇਸ ਫ਼ਿਲਮ ਨੂੰ ਛੱਡਣ ਨਾਲ ਨਾਨਾ ਨੂੰ ਕਾਫੀ ਨੁਕਸਾਨ ਹੋਇਆ ਹੈ। ਪ੍ਰਕਾਸ਼ ਝਾ ਵਰਗੇ ਨਿਰਦੇਸ਼ਕ ਨਾਲ ਦੋਸਤੀ ਟੁੱਟੀ ਅਤੇ ਉਹਨਾਂ ਦੇ ਅਜਿਹੇ ਬਰਤਾਅ ਨਾਲ ਬਾਲੀਵੁੱਡ ਦੇ ਦੂਜੇ ਨਿਰਮਾਤਾ ਉਹਨਾਂ ਨੂੰ ਫ਼ਿਲਮ ਵਿੱਚ ਲੈਣ ਤੋਂ ਪਹਿਲਾਂ ਕਈ ਵਾਰ ਸੋਚਣਗੇ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਨਾਨਾ ਨੇ ਛੱਡੀ ਰਾਜਨੀਤੀ