ਲੰਬੇ ਸਮੇਂ ਤੋਂ ਬਣ ਕੇ ਤਿਆਰ 'ਅਲਾਦੀਨ' ਅਖੀਰ 'ਚ 30 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੇ ਸਪੈਸ਼ਲ ਇਫੈਕਟਸ ਦੀ ਚਰਚਾ ਹੈ।
ਸੁਜਾਏ ਘੋਸ਼ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਰਿਤੇਸ਼ ਦੇਸ਼ਮੁਖ ਅਲਾਦੀਨ ਬਣੇ ਹਨ। ਜਿਨੀ ਦਾ ਰੋਲ ਅਮਿਤਾਭ ਬੱਚਨ ਨੇ ਨਿਭਾਇਆ ਹੈ, ਜਦੋਂ ਕਿ ਖਲਨਾਇਕੀ ਦੇ ਤੇਵਰ ਸੰਜੇ ਦੱਤ ਨੇ ਦਿਖਾਏ ਹਨ। ਇਰੋਜ ਇੰਟਰਟੇਨਮੈਂਟ ਦੁਆਰਾ ਨਿਰਮਿਤ ਇਹ ਫਿਲਮ ਬੱਚਿਆਂ ਨਾਲ ਵੱਡਿਆਂ ਨੂੰ ਵੀ ਆਕਰਸ਼ਿਤ ਕਰ ਸਕਦੀ ਹੈ।