ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਇੰਦੌਰ ਵਿੱਚ ਗਲੋਬਲ ਸਿਨੇਮਾ ਫੈਸਟੀਵਲ
ਖਬਰਾਂ/ ਗੱਪ ਸ਼ਪ
Feedback Print Bookmark and Share
 
ਮੱਧਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਫਿਲਮ ਫੈਡਰੇਸ਼ਨ ਆਫ ਇੰਡੀਆ ਅਤੇ ਪ੍ਰਦੇਸ਼ ਸ਼ਾਸਨ ਦੇ ਸਹਿਯੋਗ ਨਾਲ 9 ਤੋਂ 15 ਅਕਤੂਬਰ 2009 ਦੀ ਅਵਧੀ ਵਿੱਚ ਗਲੋਬਲ ਸਿਨੇਮਾ ਫੈਸਟੀਵਲ ਦਾ ਆਯੋਜਨ ਹੋ ਰਿਹਾ ਹੈ। ਪਿਛਲੇ ਦਿਨੀਂ ਮਹਾਰਾਸ਼ਟਰ ਦੇ ਸ਼ਹਿਰਾਂ ਵਿੱਚ ਇਸ ਤਰ੍ਹਾਂ ਦੇ ਸਫ਼ਲ ਆਯੋਜਨ ਹੋਏ, ਜਿਸ ਤੋਂ ਸਾਬਿਤ ਹੋਇਆ ਹੈ ਕਿ ਵਿਸ਼ਵ ਸਿਨੇਮਾ ਵਿੱਚ ਛੋਟੇ ਸ਼ਹਿਰ ਦੇ ਦਰਸ਼ਕ ਵੀ ਰੁਚੀ ਲੈਣ ਲੱਗੇ ਹਨ।

ਇੰਦੌਰ ਵਿੱਚ ਫੈਸਟੀਵਲ ਦੇ ਅੰਤਰਗਤ ਵਿਸ਼ਵ ਸਿਨੇਮਾ ਦੀਆਂ ਫਿਲਮਾਂ ਦਿਖਾਈਆਂ ਜਾਣਗੀਆਂ। ਵਿਸਟਾ ਇੰਡੀਆ ਦੇ ਤਹਿਤ ਭਾਰਤੀ ਭਾਸ਼ਾ ਵਿੱਚ ਬਣੀਆਂ ਫਿਲਮਾਂ ਦਾ ਪ੍ਰਦਰਸ਼ਨ ਹੋਵੇਗਾ। ਟ੍ਰਬਿਊਟ ਸੈਕਸ਼ਨ ਦੇ ਤਹਿਤ ਸ਼ਕਤੀ ਸਾਮੰਤ, ਤਪਨ ਸਿਨਹਾ, ਡਾ. ਰਾਜਕੁਮਾਰ (ਕੰਨੜ) ਅਤੇ ਨੀਲੂ ਫੂਲੇ ਦੀਆਂ ਚੋਣਵੀਆਂ ਫਿਲਮਾਂ ਦਿਖਾਈਆਂ ਜਾਣਗੀਆਂ।

ਮਾਸਟਰਸ ਡਾਇਰੈਕਟਰ ਖੰਡ ਵਿੱਚ ਵਿਸ਼ਵ ਸਿਨੇਮਾ ਦੇ ਨੌ ਅਤੇ ਭਾਰਤ ਦੇ ਪੰਜ ਮਹਾਨ ਫਿਲਮਕਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਅਕੀਰਾ ਕੁਰੋਸਾਵਾ (ਜਪਾਨ), ਇੰਗਮਾਰ ਬਰਗਮਨ (ਸਵੀਡਨ), ਕ੍ਰਿਸਟੌਫ ਕਿਸ਼ਲੋਵਸਕੀ ਅਤੇ ਰੋਮਨ ਪੋਲਾਂਸਕੀ (ਪੋਲੈਂਡ), ਅਲਫ੍ਰੈਡ ਹਿਚਕਾਕ ਅਤੇ ਰਿਚਰਡ ਐਟਨਬਰੋ (ਬ੍ਰਿਟੇਨ), ਫ੍ਰਾਂਸੁਆ ਤ੍ਰੂਫਾਂ (ਫ੍ਰਾਂਸ) ਅਤੇ ਚਾਰਲੀ ਚੈਪਲਿਨ (ਯੂਐਸ) ਦੀਆਂ ਕਲਾਸਿਕ ਫਿਲਮਾਂ ਦਾ ਪ੍ਰਦਰਸ਼ਨ ਹੋਵੇਗਾ।

ਭਾਰਤ ਤੋਂ ਸਤਿਆਜੀਤ ਰੇ, ਬਿਮਲ ਰਾਏ, ਗੁਰੂਦੱਤ, ਰਾਜਕਪੂਰ ਅਤੇ ਵੀ. ਸ਼ਾਂਤਾਰਾਮ ਦੀਆਂ ਫਿਲਮਾਂ ਨੂੰ ਦਰਸ਼ਕ ਦੇਖ ਸਕਣਗੇ। ਫੋਕਸ ਦੇ ਅੰਤਰਗਤ ਜਰਮਨੀ ਦੀਆਂ 13 ਫਿਲਮਾਂ ਨੂੰ ਦਿਖਾਇਆ ਜਾਵੇਗਾ। ਸੱਤ ਦਿਨਾਂ ਤੱਕ ਚੱਲਣ ਵਾਲੇ ਇਸ ਸਮਾਰੋਹ ਵਿੱਚ 225 ਫਿਲਮਾਂ ਦਾ ਪ੍ਰਦਰਸ਼ਨ ਹੋਵੇਗਾ। ਇਸ ਮੌਕੇ 'ਤੇ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਸਮਾਰੋਹ ਦਾ ਉਦਘਾਟਨ ਕੱਲ੍ਹ 8 ਅਕਤੂਬਰ ਨੂੰ ਹੋਵੇਗਾ ਅਤੇ ਪਰੇਸ਼ ਮੋਕਾਸ਼ੀ ਦੀ ਆਸਕਰ ਲਈ ਨਾਮਿਤ ਮਰਾਠੀ ਫਿਲਮ 'ਹਰੀਸ਼ਚੰਦਰ ਚੀ ਫੈਕਟਰੀ' ਦਿਖਾਈ ਜਾਵੇਗੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਮੱਧਪ੍ਰਦੇਸ਼, ਇੰਦੌਰ, ਫਿਲਮ ਫੈਡਰੇਸ਼ਨ ਆਫ ਇੰਡੀਆ, ਗਲੋਬਲ ਸਿਨੇਮਾ ਫੈਸਟੀਵਲ, ਸਿਨੇਮਾ