ਜਿਹੋ ਜਿਹੀ ਮਜਬੂਰੀ ਦਾ ਸਾਹਮਣਾ ਇਸ ਵਾਰ ਰਿਤੇਸ਼ ਦੇਸ਼ਮੁੱਖ ਨੂੰ ਕਰਨਾ ਪਿਆ ਉਹੋ ਜਿਹਾ ਉਸ ਨੇ ਅੱਜ ਤੱਕ ਨਹੀਂ ਸੀ ਕੀਤਾ।
ਬੀਤੇ ਦਸ ਵਰ੍ਹਿਆਂ ਤੋਂ ਪਹਿਲੀ ਵਾਰ ਰਿਤੇਸ਼ ਆਪਣੇ ਘਰ ਗਣੇਸ਼ ਉਤਸਵ 'ਚ ਨਹੀਂ ਸ਼ਾਮਿਲ ਹੋ ਸਕਿਆ ਕਿਉਂਕਿ ਉਸ ਸਮੇਂ ਉਹ ਲੰਦਨ ਵਿਖੇ ਫ਼ਿਲਮ 'ਹਾਊਸ ਫੁੱਲ' ਦੀ ਸ਼ੂਟਿੰਗ ਕਰ ਰਿਹਾ ਸੀ।
ਸਾਜਿਦ ਖਾਨ ਦੇ ਨਾਲ ਰਿਤੇਸ਼ ਦੇਸ਼ਮੁੱਖ ਨੂੰ ਲੰਦਨ ਤੋਂ ਇਟਲੀ ਜਾਣਾ ਪਿਆ ਤੇ ਇਸ ਕਰਕੇ ਦਸ ਵਰ੍ਹਿਆਂ 'ਚ ਪਹਿਲੀ ਵਾਰ ਆਪਣੇ ਘਰੇ ਹੋਈ ਗਣੇਸ਼ ਪੂਜਾ 'ਚ ਉਹ ਹਿੱਸਾ ਨਹੀਂ ਲੈ ਸਕਿਆ।