ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਰਣਬੀਰ ਬਣੇ ਪੱਥਰ ਦੀ ਮੂਰਤੀ
ਖਬਰਾਂ/ ਗੱਪ ਸ਼ਪ
Feedback Print Bookmark and Share
 
IFM
ਆਉਣ ਵਾਲੀ ਫਿਲਮ 'ਅਜਬ ਪ੍ਰੇਮ ਕੀ ਗਜਬ ਕਹਾਣੀ' ਵਿਚ ਰਣਬੀਰ ਕਪੂਰ ਇੱਕ ਮੂਰਤੀ ਦੇ ਰੂਪ ਵਿੱਚ ਨਜ਼ਰ ਆਉਣਗੇ। ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਰਣਬੀਰ ਸ਼ਹਿਰ ਦੇ ਵਿਚਕਾਰ ਸਥਿਤ ਇੱਕ ਮੂਰਤੀ ਨੂੰ ਅਕਸਰ ਆਪਣੇ ਦਿਲ ਦੀ ਗੱਲ ਕਹਿੰਦੇ ਹਨ। ਇੱਕ ਦਿਨ ਉਹ ਮੂਰਤੀ ਉਹਨਾਂ ਨੂੰ ਬਿਲਕੁਲ ਆਪਣੇ ਵਰਗੀ ਦਿਖਾਈ ਦਿੰਦੀ ਹੈ।

ਸ਼ੂਟਿੰਗ ਦੇ ਦੌਰਾਨ ਰਣਬੀਰ ਨੂੰ ਮੂਰਤੀ ਦਾ ਲੁਕ ਦੇਣ ਦਾ ਸਾਰਾ ਭਾਰ ਮੇਕਅਪ ਮੈਨ ਵਿਕਰਮ ਗਾਇਕਵਾੜ 'ਤੇ ਆ ਗਿਆ। ਵਿਕਰਮ ਨੇ ਆਪਣੇ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਫਿਲਮ ਨਾਲ ਜੁੜੇ ਯੁਨਿਟ ਦੇ ਇੱਕ ਮੈਂਬਰ ਨੇ ਦੱਸਿਆ ਕਿ ਮੇਕਅਪ ਪੂਰਾ ਹੋਣ ਤੋਂ ਬਾਅਦ ਰਣਬੀਰ ਨੂੰ ਸ਼ਾਟ ਪੂਰਾ ਹੋਣ ਤੱਕ ਮੂਰਤੀ ਵਰਗਾ ਸਥਿਰ ਖੜ੍ਹਾ ਹੋਣਾ ਸੀ।

ਸ਼ਾਟ ਲੈਣ ਵਿੱਚ ਕਈ ਘੰਟੇ ਲੱਗ ਗਏ। ਰਣਬੀਰ ਥੱਕ ਗਏ, ਹਾਲਾਂਕਿ ਉਹਨਾਂ ਨੇ ਕੋਈ ਸ਼ਿਕਾਇਤ ਨਹੀਂ ਕੀਤੀ। ਸ਼ਾਟ ਪੂਰਾ ਹੋਣ 'ਤੇ ਰਣਬੀਰ ਦੇਰ ਤੱਕ ਇੱਧਰ-ਉੱਧਰ ਘੁੰਮਦੇ ਰਹੇ। ਪੱਥਰ ਦੀ ਮੂਰਤੀ ਬਣਨ ਤੋਂ ਬਾਅਦ ਉਹਨਾਂ ਨੂੰ ਅਜ਼ਾਦੀ ਦਾ ਮਹੱਤਵ ਸਮਝ ਵਿੱਚ ਆ ਗਿਆ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਆਉਣ ਵਾਲੀ ਫਿਲਮ, ਅਜਬ ਪ੍ਰੇਮ ਕੀ ਗਜਬ ਕਹਾਣੀ, ਰਣਬੀਰ ਕਪੂਰ, ਬਾਲੀਵੁੱਡ