ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » 'ਬਲੂ' ਦਾ ਪ੍ਰੋਮੋ ਦੇਖ ਸੰਜੇ ਹੋਏ ਲਾਲ! (Blue : Promo)
ਖਬਰਾਂ/ ਗੱਪ ਸ਼ਪ
Feedback Print Bookmark and Share
 
'ਬਲੂ' ਫਿਲਮ ਦੇ ਪ੍ਰੋਮੋ ਵਿੱਚ ਅਕਸ਼ੈ ਕੁਮਾਰ ਛਾਏ ਹੋਏ ਹਨ ਅਤੇ ਇਹ ਗੱਲ ਸੰਜੇ ਦੱਤ ਨੂੰ ਚੁਭ ਰਹੀ ਹੈ। ਸੂਤਰਾਂ ਮੁਤਾਬਿਕ ਸੰਜੇ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਅਨੁਭਵ ਦੇ ਨਾਮ 'ਤੇ ਉਹ ਅਕਸ਼ੈ 'ਤੇ ਭਾਰੀ ਪੈਂਦੇ ਹਨ, ਇਸਦੇ ਬਾਵਜੂਦ ਉਹਨਾਂ ਨੂੰ ਮਹੱਤਵ ਘੱਟ ਅਤੇ ਅਕਸ਼ੈ ਨੂੰ ਜਿਆਦਾ ਕਿਉਂ ਦਿੱਤਾ ਜਾ ਰਿਹਾ ਹੈ। ਖ਼ਬਰ ਹੈ ਕਿ ਉਹ ਇਸ ਗੱਲ ਨੂੰ ਲੈ ਕੇ ਅਪਸੈਟ ਵੀ ਹਨ।

ਵੈਸੇ 'ਬਲੂ' ਫਿਲਮ ਦੀ ਸ਼ੂਟਿੰਗ ਦੇ ਦੌਰਾਨ ਵੀ ਇਨ੍ਹੀਂ ਦਿਨੀਂ ਸਟਾਰਸ ਵਿੱਚ ਅਣਬਣ ਦੀਆਂ ਖ਼ਬਰਾਂ ਲਗਾਤਾਰ ਆਉਂਦੀਆਂ ਰਹੀਆਂ। ਉਹਨਾਂ ਖ਼ਬਰਾਂ ਵਿੱਚ ਦੱਸਿਆ ਗਿਆ ਸੀ ਕਿ ਅੱਕੀ ਅਤੇ ਸੰਜੇ ਨੇ ਆਪਣੇ ਈਗੋ ਦੇ ਕਾਰਨ ਨਿਰਮਾਤਾ-ਨਿਰਦੇਸ਼ਕ ਨੂੰ ਪਰੇਸ਼ਾਨੀ ਵਿਚ ਪਾਉਣ ਦੀ ਕੋਈ ਕਸਰ ਬਾਕੀ ਨਹੀਂ ਰੱਖੀ। ਕਿਸੇ ਤਰ੍ਹਾਂ ਇਹਨਾਂ ਨੂੰ ਲੈ ਕੇ ਫਿਲਮ ਪੂਰੀ ਹੋ ਗਈ।

ਜਿੱਥੇ ਤੱਕ ਸੰਜੇ ਦੇ ਅਪਸੈਟ ਹੋਣ ਦਾ ਸਵਾਲ ਹੈ, ਤਾਂ ਇਸਦਾ ਸੌਖਾ ਜਿਹਾ ਜਵਾਬ ਇਹ ਹੈ ਕਿ ਪ੍ਰੋਮੋ ਵਿੱਚ ਉਸ ਚਿਹਰੇ ਨੂੰ ਜਿਆਦਾ ਮਹੱਤਵ ਦਿੱਤਾ ਜਾਂਦਾ ਹੈ, ਜਿਸਦੀ ਮਾਰਕਿਟ ਵੈਲਿਊ ਜਿਆਦਾ ਹੈ। ਪਿਛਲਾ ਰਿਕਾਰਡ ਅਤੇ ਅਨੁਭਵ ਕੋਈ ਮਾਇਨੇ ਨਹੀਂ ਰੱਖਦਾ।

ਇਸ ਸਮੇਂ ਸੰਜੇ ਦੱਤ ਤੋਂ ਅਕਸ਼ੈ ਕੁਮਾਰ ਮੀਲਾਂ ਅੱਗੇ ਹਨ, ਇਸ ਲਈ ਪ੍ਰੋਮੋ ਵਿੱਚ ਉਹਨਾਂ ਦਾ ਚਿਹਰਾ ਜਿਆਦਾ ਦਿਖਾਇਆ ਜਾ ਰਿਹਾ ਹੈ। ਜਿਆਦਾ ਭੀੜ ਤਾਂ ਅੱਕੀ ਦੀ ਸੂਰਤ ਦੇਖ ਕੇ ਹੀ ਸਿਨੇਮਾਘਰ ਵਿੱਚ ਆਵੇਗੀ। ਇਸ ਵਿੱਚ ਲਾਲ-ਪੀਲੇ ਹੋਣ ਦੀ ਕੀ ਗੱਲ ਹੈ।

ਫਿਲਮ 'ਬਲੂ' ਦਾ ਪ੍ਰੋਮੋ ਦੇਖਣ ਲਈ ਹੇਠਾਂ ਵੀਡੀਓ ਦੇਖੋ 'ਤੇ ਕਲਿੱਕ ਕਰੋ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਬਲੂ, ਫਿਲਮ, ਫਿਲਮ ਦੇ ਪ੍ਰੋਮੋ, ਅਕਸ਼ੈ ਕੁਮਾਰ, ਸੰਜੇ ਦੱਤ, ਬਾਲੀਵੁੱਡ