ਦੁਲਹਨ ਬਣੀ ਕਰੀਨਾ ਕਪੂਰ!

ਛੋਟੀ ਬੇਗਮ ਕਹੀ ਜਾਣ ਵਾਲੀ ਕਰੀਨਾ ਕਪੂਰ ਦੁਲਹਨ ਬਣ ਗਈ ਹੈ। ਜੀ ਹਾਂ, ਦੁਲਹਨ ਦੀ ਤਰ੍ਹਾਂ ਸ਼ਰਮਾ ਕੇ ਹੌਲੀ-ਹੌਲੀ ਤੁਰਦੀ ਕਰੀਨਾ ਸੋਹਣੀ ਲੱਗ ਰਹੀ ਹੈ। ਪਰ ਉਹ ਦੁਲਹਨ ਆਪਣੇ ਛੋਟੇ ਨਵਾਬ ਸੈਫ ਅਲੀ ਖਾਨ ਲਈ ਨਹੀਂ, ਬਲਕਿ ਨਵੇਂ ਬ੍ਰਾਂਡ ਦੇ ਵਿਗਿਆਪਨ ਸ਼ੂਟ ਲਈ ਬਣੀ। ਭਾਰਤੀ ਪਰੰਪਰਾਵਾਦੀ ਪੌਸ਼ਾਕ ਵਿੱਚ ਸਜੀ ਕਰੀਨਾ ਗੀਤਾਂਜਲੀ ਡਾਇਮੰਡ ਦੇ ਨਵੇਂ ਬ੍ਰਾਂਡ ਦੀ ਬ੍ਰੈਂਡ ਅੰਬੈਸਡਰ ਬਣ ਗਈ ਹੈ। ਬੇਬੋ ਦੇ ਚਿਹਰੇ 'ਤੇ ਇੱਕ ਅਲੱਗ ਜਿਹੀ ਖੁਸ਼ੀ ਸੀ। ਉਹਨਾਂ ਨੂੰ ਦੇਖ ਕੇ ਸਾਫ ਝਲਕ ਰਿਹਾ ਸੀ ਕਿ ਇਹ ਖੁਸ਼ੀ ਬ੍ਰਾਂਡ ਅੰਬੈਸਡਰ ਦੀ ਨਹੀਂ, ਬਲਕਿ ਦੁਲਹਨ ਬਣਨ ਦੀ ਸੀ। ਕਰੀਨਾ ਕਪੂਰ ਅੱਜ ਇੱਕ ਅਜਿਹਾ ਨਾਮ ਬਣ ਗਿਆ ਹੈ ਜੋ ਕਿਸੇ ਵੀ ਬ੍ਰਾਂਡ ਦੀ ਪਬਲਸਿਟੀ ਲਈ ਕਾਫੀ ਹੈ। ਵੈਸੇ ਗੀਤਾਂਜਲੀ ਤੋਂ ਪਹਿਲਾਂ ਕਰੀਨਾ ਕਈ ਪ੍ਰੋਡਕਟਸ ਨੂੰ ਐਂਡੋਰਸ ਕਰ ਚੁੱਕੀ ਹੈ। ਜਿਹਨਾਂ 'ਚੋਂ ਪੈਪਸੀ, ਗਾਰਨੀਅਰ, ਬੋਰੋਪਲੱਸ, ਏਅਰਟੇਲ ਅਤੇ ਲਕਸ ਪ੍ਰਮੁੱਖ ਹਨ।