ਬਹੁਤ ਖੁਸ਼ ਹੈ ਕੈਟਰੀਨਾ

ਸਫਲਤਾ ਇਨਸਾਨ ਦਾ ਹੌਂਸਲਾ ਵਧਾਉਂਦੀ ਹੀ ਹੈ, ਉਹ ਸੋਚ ਦੇ ਨਵੇਂ ਦਰਵਾਜੇ ਖੋਲਦੀ ਹੈ। ਕੈਟਰੀਨਾ ਨੂੰ ਵੀ ਇਹਨਾਂ ਦਿਨਾਂ ਵਿੱਚ ਇਹੀ ਮਹਿਸੂਸ ਹੋ ਰਿਹਾ ਹੈ। ਪਿੱਛਲੇ ਦਿਨਾਂ ਰਿਲੀਜ਼ ਹੋਈ ਫ਼ਿਲਮ ਨਿਊਯਾਰਕ ਚਲੀ ਤਾਂ ਉਸ ਵਿੱਚ ਕੈਟਰੀਨਾ ਦੇ ਰੋਲ ਦੀ ਕਾਫੀ ਸ਼ਲਾਘਾ ਕੀਤੀ ਗਈ। ਕੈਟਰੀਨਾ ਇਸ ਨਾਲ ਬਹੁਤ ਖੁਸ਼ ਹਨ। ਪਿੱਛਲੇ ਦਿਨਾਂ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹ ਉਹਨਾਂ ਦੇ ਜੀਵਨ ਦਾ ਅਧਿਆਏ ਹੈ। ਵੈਸੇ ਖ਼ਬਰਾਂ ਆ ਚੁਕਿਆਂ ਹਨ ਕਿ ਇਸ ਫ਼ਿਲਮ ਦਾ ਵਿਸ਼ੇਸ਼ ਸ਼ੋਅ ਵੇਖਦੇ ਹੋਏ ਕੈਟ ਰੋ ਪਈ ਸੀ। ਇਸ ਸ਼ੋਅ ਵਿੱਚ ਨਿਰਮਾਤਾ, ਨਿਰਦੇਸ਼ਕ ਅਤੇ ਫ਼ਿਲਮ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਲਈ ਇਹ ਸ਼ੋਅ ਰੱਖਿਆ ਗਿਆ ਸੀ। ਵੇਖਦੇ ਹਾਂ ਆਪਣੇ ਨਵੇਂ ਅਧਿਆਏ ਵਿੱਚ ਕੈਟ ਕੀ ਲਿਖ ਪਾਉਂਦੀ ਹੈ।