ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਧਿਆਨ ਹੁਣ ਕੈਰੀਅਰ ਬਣਾਉਣ ਵੱਲ : ਸੇਲੀਨਾ ਜੇਟਲੀ (Celina Jetal : Serious for career)
ਖਬਰਾਂ/ ਗੱਪ ਸ਼ਪ
Feedback Print Bookmark and Share
 
IFM
ਅਜੇ ਤੱਕ ਸੇਲੀਨਾ ਜੇਟਲੀ ਦੀ ਕੋਈ ਵੀ ਜ਼ਬਰਦਸਤ ਹਿੱਟ ਫ਼ਿਲਮ ਨਹੀਂ ਰਹੀ। ਇਸ ਦੇ ਬਾਵਜੂਦ ਉਸ ਦਾ ਕੈਰੀਅਰ ਸਹੀ ਰਫ਼ਤਾਰ ਫੜ ਚੁੱਕਾ ਹੈ। ਕੰਮਕਾਰ ਦੀ ਵੀ ਉਸ ਨੂੰ ਘਾਟ ਨਹੀਂ ਹ। ਪਰਿਵਾਰ ਵਾਲਿਆਂ ਦੀ ਲਾਡਲੀ ਚਿੰਕੀ ਹਾਲੀਵੁੱਡ ਦੀ ਫ਼ਿਲਮ 'ਟਾਈਟੈਨਿਕ' ਵਿਚਲਾ ਕੇਟ ਵਿੰਨਸਲੇਟ ਦੁਆਰਾ ਅਦਾ ਕੀਤਾ 'ਰੋਜ਼' ਦਾ ਕਿਰਦਾਰ ਅਦਾ ਕਰਨ ਦੀ ਇੱਛਾ ਰੱਖ ਰਹੀ ਹੈ।

ਫੌਜੀ ਪਰਿਵਾਰ ਦੀ ਬੇਟੀ ਸੇਲੀਨਾ ਪਾਇਲਟ ਬਣ ਕੇ ਜਹਾਜ਼ ਉਡਾਉਣ 'ਚ ਵਿਸ਼ੇਸ਼ ਰੁਚੀ ਰੱਖਦੀ ਹੈ। ਵਾਰ-ਵਾਰ ਅਮਿਤਭ ਬਚਨ ਦੀ ਪੁਰਾਣੀ ਫ਼ਿਲਮ 'ਦੀਵਾਰ' ਦੇਖਣ ਵਾਲੀ ਸੇਲੀਨਾ ਹੈਰਾਨ ਹੈ ਕਿ ਖਾਸ ਮਹਾਂਨਗਰ ਹੋਣ ਦੇ ਬਾਵਜੂਦ ਮੁੰਬਈ ਸ਼ਹਿਰ ਸਾਫ਼ ਸੁਥਰਾ ਨਹੀਂ ਹੈ। ਦੋ ਵਾਰ ਪ੍ਰੇਮ 'ਚ ਧੋਖਾ ਖਾ ਚੁੱਕੀ ਸੈਲੀ ਹੁਣ ਵਿਆਹ ਨੂੰ ਵੀ ਆਮ ਜਿਹੀ ਗੱਲ ਹੀ ਮੰਨਦੀ ਹੈ।

ਇਸੇ ਕਰਕੇ ਇਹ ਖਿਆਲ ਛੱਡ ਕੇ ਕੈਰੀਅਰ ਬਣਾਉਣ ਵੱਲ ਉਸ ਦਾ ਧਿਆਨ ਹੈ। ਹਰ ਭੂਮਿਕਾ ਨੂੰ ਗੰਭੀਰਤਾ ਨਾਲ ਨਿਭਾਉਣ ਵਾਲੀ ਸੇਲੀਨਾ ਦੀ ਪੜ੍ਹਾਈ ਹਿੰਦੀ ਮਾਧਿਅਮ 'ਚ ਹੋਈ ਹੈ ਤਾਂ ਹੀ ਡਾ: ਹਰਿਵੰਸ਼ ਰਾਏ ਬਚਨ ਤੇ ਮਹਾਂਦੇਵੀ ਵਰਮਾ ਆਦਿ ਸਾਹਿਤਕ ਹਸਤੀਆਂ ਨੂੰ ਉਹ ਜਾਣਦੀ ਹੈ। ਬਾਕੀ ਅੱਜਕਲ੍ਹ ਸੇਲੀਨਾ ਜੇਟਲੀ ਸਮਲਿੰਗੀ ਲੋਕਾਂ ਦੀ ਕੱਟੜ ਸਮਰਥਕ ਬਣੀ ਹੋਈ ਹੈ।

ਇਨ੍ਹ੍ਹਾਂ 'ਗੇ' ਲੋਕਾਂ ਵਾਸਤੇ 'ਆਈ ਟਾਈਮਜ਼' 'ਚ ਬਕਾਇਦਾ ਉਹ ਆਪਣਾ ਬਲਾਗ ਲਿਖ ਰਹੀ ਹੈ। ਵਾਰ-ਵਾਰ ਇਨ੍ਹਾਂ ਲੋਕਾਂ ਦੀ ਹਮਾਇਤ ਕਰ ਰਹੀ ਸੇਲੀਨਾ ਜੇਟਲੀ ਸਾਰੇ 'ਗੇ' ਸਮਰਥਕਾਂ ਨੂੰ ਇਕੱਠੇ ਹੋ ਕੇ ਆਪਣੇ ਅਧਿਕਾਰਾਂ ਲਈ ਲੜਨ ਵਾਸਤੇ ਪ੍ਰੇਰਿਤ ਕਰ ਰਹੀ ਹੈ। ਸੇਲੀਨਾ ਚਾਹੁੰਦੀ ਹੈ ਇਨ੍ਹਾਂ ਲੋਕਾਂ ਦੇ ਅਧਿਕਾਰਾਂ ਨੂੰ ਦਿਵਾਉਣ ਲਈ ਸਰਕਾਰ ਮੌਜੂਦਾ ਕਾਨੂੰਨ ਨੂੰ ਸੋਧ ਕਰੇ।

ਆਪਣੀਆਂ ਕੋਸ਼ਿਸ਼ਾਂ ਨਾਲ ਸੇਲੀਨਾ ਬਾਕੀ ਲੋਕਾਂ ਦਾ ਸਮਰਥਨ ਪ੍ਰਾਪਤ ਕਰਨ ਦੀ ਭਰਪੂਰ ਕੋਸ਼ਿਸ਼ ਕਰ ਰਹੀ ਹੈ। ਸੇਲੀਨਾ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। 'ਪੁੱਠੇ ਸਿੱਧੇ' ਫੋਟੋਗ੍ਰਾਫ਼ਸ ਕਰਵਾਉਣ ਤੇ ਛਪਵਾਉਣ ਕਾਰਨ ਮੁੰਬਈ ਦੀਆਂ ਕਈ ਜਥੇਬੰਦੀਆਂ ਸੈਲੀ ਤੋਂ ਸਖ਼ਤ ਨਾਰਾਜ਼ ਹਨ। ਸੇਲੀਨਾ ਹੈ ਕਿ ਉਸ ਨੂੰ ਇਨ੍ਹਾਂ ਗੱਲਾਂ ਦੀ ਪ੍ਰਵਾਹ ਨਹੀਂ ਤੇ ਉਹ ਬੇਫ਼ਿਕਰ ਹੋ ਕੇ ਆਧੁਨਿਕ ਤੌਰ ਤਰੀਕੇ 'ਤੇ ਵਿਚਾਰਾਂ ਨਾਲ ਆਪਣੀ ਚਾਲੇ ਚਲਦੀ ਜਾ ਰਹੀ ਹੈ।
Courtesy - ਰੋਜਾਨਾ ਅਜੀਤ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਸੇਲੀਨਾ ਜੇਟਲੀ, ਹਿੱਟ ਫ਼ਿਲਮ, ਟਾਈਟੈਨਿਕ, ਅਮਿਤਾਭ ਬਚਨ, ਗੇ