ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਖਬਰਾਂ/ ਗੱਪ ਸ਼ਪ
»
ਜਯਾਪ੍ਰਦਾ ਨੇ ਦਿਖਾਇਆ ਆਪਣਾ ਵਡੱਪਣ
(Bollywood news)
ਖਬਰਾਂ/ ਗੱਪ ਸ਼ਪ
Feedback
Print
ਜਯਾਪ੍ਰਦਾ ਨੇ ਦਿਖਾਇਆ ਆਪਣਾ ਵਡੱਪਣ
IFM
ਇਹ ਤਾਂ ਜੱਗ ਜ਼ਾਹਿਰ ਜਿਹੀ ਗੱਲ ਹੈ ਕਿ ਕਿਸੇ ਵੀ ਵੱਡੇ ਸਟਾਰ ਦੀ ਮੌਜੂਦਗੀ ਦੀ ਬਦੌਲਤ ਸਮਾਰੋਹ ਦੀ ਰੌਣਕ ਵਧ ਜਾਂਦੀ ਹੈ ਅਤੇ ਸਮਾਰੋਹ ਨੂੰ ਚੰਗਾ ਪ੍ਰਚਾਰ ਵੀ ਹਾਸਲ ਹੋ ਜਾਂਦਾ ਹ
ੈ।
ਇਹੀ ਵਜ੍ਹਾ ਸੀ ਕਿ ਜਦੋਂ ਨਵੇਂ ਕਲਾਕਾਰਾਂ ਨੂੰ ਚਮਕਾਉਂਦੀ ਫ਼ਿਲਮ 'ਰਫਤਾਰ-ਐਨ ਆਬਸੈਸ਼ਨ' ਦੇ ਸੰਗੀਤ ਨੂੰ ਰਿਲੀਜ਼ ਕਰਨ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਤਾਂ ਇਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਜਯਾਪ੍ਰਦਾ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਸ
ੀ।
ਵਿਸ਼ਾਲ ਕੌਸ਼ਿਕ, ਆਰੀਅਨ ਸਿੰਘ, ਲੋਪਾ ਭੱਟ, ਤੋਨੋਸ਼ਾ ਪਵਾਰ ਆਦਿ ਵਰਗੇ ਨਵੇਂ ਕਲਾਕਾਰਾਂ ਨੂੰ ਚਮਕਾਉਂਦੀ ਇਸ ਫ਼ਿਲਮ ਵਿਚ ਮੁਕੇਸ਼ ਰਿਸ਼ੀ ਅਤੇ ਮੁਕੇਸ਼ ਤਿਵਾੜੀ ਵੀ ਹਨ ਅਤੇ ਇਹ ਫ਼ਿਲਮ ਵਿੱਕੀ ਕੁਮਾਰ ਵੱਲੋਂ ਨਿਰਦੇਸ਼ਿਤ ਕੀਤੀ ਗਈ ਹ
ੈ।
ਜਯਾਪ੍ਰਦਾ ਨੂੰ ਇਸ ਸਮਾਰੋਹ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਸੱਦਣ ਦੀ ਵਜ੍ਹਾ ਬਾਰੇ ਪੁੱਛਣ 'ਤੇ ਵਿੱਕੀ ਕੁਮਾਰ ਨੇ ਦੱਸਿਆ, 'ਇਸ ਫ਼ਿਲਮ ਦਾ ਮਹੂਰਤ ਜਯਾ ਜੀ ਦੇ ਹੱਥੋਂ ਕੀਤਾ ਗਿਆ ਸ
ੀ।
ਉਨ੍ਹਾਂ ਦੇ ਲੱਕੀ ਟਚ ਦੀ ਵਜ੍ਹਾ ਨਾਲ ਫ਼ਿਲਮ ਤੈਅ ਸਮੇਂ ਵਿਚ ਬਣ ਕੇ ਤਿਆਰ ਹੋ ਗਈ ਅਤੇ ਰਿਲੀਜ਼ ਦੇ ਕਗਾਰ ਤੱਕ ਆ ਪਹੁੰਚ
ੀ।
ਉਨ੍ਹਾਂ ਦੇ ਇਸੇ ਲੱਕੀ ਟਚ ਨੂੰ ਬਰਕਰਾਰ ਰੱਖਦੇ ਹੋਏ ਅਸੀਂ ਇਸ ਫ਼ਿਲਮ ਦਾ ਸੰਗੀਤ ਉਨ੍ਹਾਂ ਦੇ ਹੱਥੋਂ ਰਿਲੀਜ਼ ਕਰਵਾਉਣਾ ਚੰਗਾ ਸਮਝਿ
ਆ।'
ਵਿੱਕੀ ਕੁਮਾਰ ਨੇ ਆਪਣੇ ਵੱਲੋਂ ਇਹ ਸਫਾਈ ਦਿੱਤੀ ਪਰ ਪੜਤਾਲ ਕਰਨ 'ਤੇ ਨਵੀਂ ਗੱਲ ਸਾਹਮਣੇ ਆਈ ਅਤੇ ਉਹ ਇਹ ਕਿ ਵਿੱਕੀ ਦੇ ਪਿਤਾ ਰਮੇਸ਼ ਇਕ ਲੰਮੇ ਸਮੇਂ ਤੋਂ ਸੈਕਟਰੀ ਦੇ ਤੌਰ 'ਤੇ ਜਯਾਪ੍ਰਦਾ ਦਾ ਕੰਮ ਦੇਖ ਰਹੇ ਹ
ਨ
। ਆਪਣੇ ਬੇਟੇ ਦੀ ਫ਼ਿਲਮ ਨੂੰ ਪ੍ਰਮੋਟ ਕਰਨ ਲਈ ਉਨ੍ਹਾਂ ਨੇ ਜਯਾਪ੍ਰਦਾ ਦੀ ਮਦਦ ਲੈਣਾ ਠੀਕ ਸਮਝਿਆ ਅਤੇ ਇਹੀ ਵਜ੍ਹਾ ਸੀ ਕਿ ਆਪਣੇ ਸੈਕਟਰੀ ਦੇ ਬੇਟੇ ਦੀ ਫ਼ਿਲਮ ਦੇ ਪ੍ਰਚਾਰ ਲਈ ਜਯਾਪ੍ਰਦਾ ਆਪਣੇ ਰੁਝੇਵੇਂ ਭਰੇ ਸਮੇਂ ਵਿਚੋਂ ਸਮਾਂ ਕੱਢ ਕੇ ਸਮਾਰੋਹ ਵਿਚ ਆ ਪਹੁੰਚੀ ਸ
ੀ।
ਹਾਲਾਂਕਿ ਜਯਾਪ੍ਰਦਾ ਦਾ ਇਸ ਫ਼ਿਲਮ ਵਿਚ ਕੋਈ ਲੈਣਾ-ਦੇਣਾ ਨਹੀਂ ਹੈ ਪਰ ਆਪਣੇ ਸੈਕਟਰੀ ਦੇ ਬੇਟੇ ਦੀ ਖਾਤਿਰ ਉਨ੍ਹਾਂ ਨੇ ਇਸ ਫ਼ਿਲਮ ਨੂੰ ਪ੍ਰਮੋਟ ਕਰਨਾ ਆਪਣਾ ਫਰਜ਼ ਸਮਝਿ
ਆ।
ਇਹ ਦੱਸਣ ਦੀ ਜ਼ਰੂਰਤ ਨਹੀਂ ਕਿ ਜਯਾਪ੍ਰਦਾ ਦੀ ਹਾਜ਼ਰੀ ਦੀ ਬਦੌਲਤ ਫ਼ਿਲਮ ਦੇ ਨਵੇਂ ਕਲਾਕਾਰਾਂ ਦਾ ਉਤਸ਼ਾਹ ਦੁੱਗਣਾ ਹੋ ਗਿ
ਆ।
Courtesy
- ਰੋਜਾਨਾ ਅਜੀਤ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਵੱਡੇ ਸਟਾਰ,
ਰਫਤਾਰਐਨ ਆਬਸੈਸ਼ਨ,
ਜਯਾਪ੍ਰਦਾ,
ਫ਼ਿਲਮ,
ਬਾਲੀਵੁੱਡ ਖ਼ਬਰਾਂ
ਹੋਰ ਵੀ
ਪ੍ਰਿਅੰਕਾ ਕੋਠਾਰੀ ਕੋਲ ਆਖਰੀ ਮੌਕਾ
ਪ੍ਰਿਅੰਕਾ ਵੀ ਸੋਸ਼ਲ ਨੈਟਵਰਕਿੰਗ ਸਾਈਟ 'ਤੇ?
'ਨਿਊਯਾਰਕ' ਨੇ ਕੀਤਾ ਬਾਕਸ ਆਫ਼ਿਸ ਮਾਲਾ-ਮਾਲ
ਕਰੀਨਾ-ਸੈਫ਼ : ਦੂਹਰੀ ਖੁਸ਼ੀ ਲਿਆਈ ਜੁਲਾਈ!
ਕੈਟਰੀਨਾ, ਕਰੀਨਾ ਦੋਵੇਂ ਬੇਹਤਰੀਨ ਅਭਿਨੇਤਰੀਆਂ-ਅਕਸ਼ੈ ਕੁਮਾਰ
ਫਰਦੀਨ ਨੇ ਨਹੀਂ ਸਿੱਖਿਆ ਗਿਟਾਰ