ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਅੱਕੀ ਬਣਾ ਰਹੇ ਹਨ ਫਿਲਮਾਂ ਹੀ ਫਿਲਮਾਂ
ਖਬਰਾਂ/ ਗੱਪ ਸ਼ਪ
Feedback Print Bookmark and Share
 
ਇੱਕ ਤਾਂ ਮੰਦੀ ਦੀ ਚਰਚਾ ਅਤੇ ਦੂਜਾ ਫਿਲਮ ਨਿਰਮਾਤਾ ਅਤੇ ਮਲਟੀਪਲੈਕਸ ਮਾਲਕਾਂ ਵਿਚਕਾਰ ਚੱਲ ਰਿਹਾ ਵਿਵਾਦ। ਇਸ ਨਾਲ ਕਈ ਫਿਲਮਾਂ ਰਿਲੀਜ਼ ਹੋਣ ਦੇ ਇੰਤਜਾਰ ਵਿੱਚ ਹਨ।

ਇਸ ਲਈ ਵੱਖ-ਵੱਖ ਫਿਲਮੀ ਕਲਾਕਾਰਾਂ ਨੇ ਇਨ੍ਹੀਂ ਦਿਨੀਂ ਅਲੱਗ-ਅਲੱਗ ਤਰੀਕੇ ਅਪਣਾਏ। ਕੁਝ ਨੇ ਛੁੱਟੀ ਮਨਾਉਣ ਅਤੇ ਕੁਝ ਨੇ ਹੌਲੀ ਗਤੀ ਨਾਲ ਕੰਮ ਕਰਨ ਦੀ ਯੋਜਨਾ 'ਤੇ ਅਮਲ ਕੀਤਾ। ਪਰ ਆਪਣੇ ਅਕਸ਼ੈ ਕੁਮਾਰ ਦੀ ਗੱਲ ਅਲੱਗ ਹੈ।

IFM
ਅੱਕੀ ਬਾਬੂ ਨੇ ਇਸ ਮੌਕੇ ਦਾ ਖੂਬ ਫਾਇਦਾ ਉਠਾਇਆ ਅਤੇ ਲਗਾਤਾਰ ਸ਼ੂਟਿੰਗ ਵਿੱਚ ਬਿਜ਼ੀ ਰਹੇ। ਬੀਤੇ ਮਹੀਨੇ ਮਤਲਬ ਅਪ੍ਰੈਲ ਅਤੇ ਮਈ ਵਿੱਚ ਅੱਕੀ ਪ੍ਰਿਅਦਰਸ਼ਨ ਦੀ 'ਦੇ ਦਨਾ ਦਨ' ਅਤੇ ਵਿਪੁਲ ਸ਼ਾਹ ਦੀ 'ਐਕਸ਼ਨ ਰੀਪਲੇ' ਦੀ ਸ਼ੂਟਿੰਗ ਵਿੱਚ ਲੱਗੇ ਰਹੇ।

ਸੂਤਰਾਂ ਦੇ ਅਨੁਸਾਰ ਇਹਨਾਂ ਦੋਵਾਂ ਫਿਲਮਾਂ ਦੀ ਸ਼ੂਟਿੰਗ ਲਗਭਗ ਪੂਰੀ ਹੋ ਚੁੱਕੀ ਹੈ। ਹੁਣ ਉਹ ਸਾਜਿਦ ਖਾਂ ਦੀ ਫਿਲਮ 'ਹਾਊਸਫੁਲ' 'ਤੇ ਧਿਆਨ ਦੇ ਰਹੇ ਹਨ।

ਅਜਿਹੇ ਸਮੇਂ ਵਿੱਚ ਲਗਾਤਾਰ ਫਿਲਮਾਂ ਸ਼ੂਟ ਕਰਨ ਬਾਰੇ ਜਦੋਂ ਅੱਕੀ ਨੂੰ ਪੁੱਛਿਆ ਗਿਆ ਤਾਂ ਉਹਨਾਂ ਦਾ ਜਵਾਬ ਬਹੁਤ ਦਿਲਚਸਪ ਸੀ। ਉਹਨਾਂ ਦੇ ਅਨੁਸਾਰ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਫਿਲਮਾਂ ਦਾ ਬੈਂਕ ਤਿਆਰ ਕਰ ਰਹੇ ਹਨ। ਹੁਣ ਜਦੋਂ ਵੀ ਫਿਲਮਾਂ ਰਿਲੀਜ਼ ਹੋਣਗੀਆਂ, ਸਾਨੂੰ ਅੱਕੀ ਦੀਆਂ ਫਿਲਮਾਂ ਦੇਖਣ ਨੂੰ ਮਿਲ ਸਕਣਗੀਆਂ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਅੱਕੀ ਬਣਾ ਰਹੇ ਹਨ ਫਿਲਮਾਂ ਹੀ ਫਿਲਮਾਂ, ਐਕਸ਼ਨ ਰੀਪਲੇ, ਦੇ ਦਨਾ ਦਨ, ਹਾਊਸਫੁਲ